ਪੰਜਾਬੀ ਕਵਿਤਾ – ਕੁਰਬਾਨੀਆਂ | ਗਗਨ ਮੂਨਕ ਜੀ ਦੀ ਲਿਖੀ ਹੋਈ ਕਵਿਤਾ
ਪੰਜਾਬੀ ਕਵਿਤਾ – ਕੁਰਬਾਨੀਆਂ
ਮੇਰੇ ਸੋਣੇ ਪੰਜਾਬ ਵਿੱਚ ਨਸ਼ਿਆ
ਦਾ ਦੌਰ ਬਹੁਤ ਹੀ ਵੱਧ ਰਿਹੈ,
ਪੰਜਾਬੀ ਮਾਂ ਬੋਲੀ ਨੂੰ ਭੁੱਲ ਕੇ
ਪਾਠ ਸੁਖਮਨੀ ਦਾ ਘੱਟ ਰਿਹੈ,
ਇੰਨ੍ਹਾਂ ਲੋਕਾਂ ਦੀ ਮੈਂ ਵੇਖਾਂ ਸ਼ਕਤੀ
ਕੋਈ ਗੱਲ, ਵੀ ਨਾ ਸਮਝ ਆਵੇ,
ਕਿ ਮੁੱਲ ਪੈਦੇ, ਲਾਭ ਤੇ ਹਾਨੀਆ ਦਾ
ਇੱਕ ਵੱਡਾ ਇਤਿਹਾਸ ਲਿਖ ਦਈਏ
ਮੇਰੇ ਦੱਸਾ ਗੁਰੂ ਦੀ ਕੁਰਬਾਨੀਆਂ ਦਾ
ਆਪਣੇ ਦੱਸਾ ਗੁਰੂਆਂ ਦੇ, ਵਿੱਚੋ
ਕਿਸੇ ਨੇ,ਮੱਥੇ ਤਿਲਕ ਨਾ ਲਾਇਆ ਸੀ
ਉਸ ਵੇਲੇ,ਗੁਰੂ ਨਾਨਕ ਦੇਵ ਜੀ ਨੇ
20 ਰੁਪਇਆ ਦਾ,ਲੰਗਰ ਛਕਾਇਆ ਸੀ
ਅੰਧ-ਵਿਸ਼ਵਾਸ ਵਿੱਚ, ਜੁੜੇ ਹੋਏ ਸੰਸਾਰ ਨੂੰ
ਸੱਚ ਦੇ ਜੀਵਨ ਜਿਉਣ ਲਈ,ਗੁਰੂ ਜੀ ਨੇ
ਮੁਨਾਰਾ ਬਖਸ਼ਿਆ,ਸੱਚ ਦੀ ਬਾਣੀਆਂ ਦਾ
ਇੱਕ ਵੱਡਾ ਇਤਿਹਾਸ ਲਿਖ ਦਈਏ
ਮੇਰੇ ਦੱਸਾ ਗੁਰੂ ਦੀ ਕੁਰਬਾਨੀਆਂ ਦਾ
ਉਸ ਵੇਲੇ, ਬਡ਼ੇ ਹੀ ਖ਼ੁਸ ਚੇਹਰੇ ਸੀ
ਆਪਣੇ ਸਿੱਖਾਂ,ਏ ਪਿਆਰਿਆਂ ਦੇ
ਭਾਈ ਮਤੀ ਦਾਸ ਨੇ,ਗੁਰੂਬਾਣੀ ਦਾ
ਪਾਠ ਵੀ, ਓਦੋਂ ਜਾਰੀ ਸੀ ਰੱਖਿਆ
ਹੱਸ-ਹੱਸ ਕੇ,ਚੜੇ ਸੀ,ਆਪਣੇ ਗੁਰੂ ਜੀ
ਬਸ ਚੀਰੇ ਗਏ,ਚੀਰੇ ਗਏ,ਆਰਿਆ ਤੇ
ਮੇਰਾ ਦਿਲ ਵੀ,ਘਬਰੋਂਦਾ ਏ, ਜੇ ਮੈਂ ਦਸਾਂ
ਆਪਣੇ ਸਿੱਖਾਂ ਤੇ, ਜ਼ੁਲਮ ਕੁਮਾਈਆਂ ਦਾ
ਇੱਕ ਵੱਡਾ ਇਤਿਹਾਸ ਲਿਖ ਦਈਏ
ਮੇਰੇ ਦੱਸਾ ਗੁਰੂ ਦੀ ਕੁਰਬਾਨੀਆਂ ਦਾ
ਗੁਰੂ ਜੀ ਦੇ ਸਿੰਘ,ਗੁਰੂ ਦੇ ਨਗਾਰੇ ਵਜੋਂਦੇ ਨੇ
ਸਿਰਸਾ ਨਦੀ,ਦੇ ਕਿਨਾਰੇ ਅੱਜ ਵੀ ਚੇਤੇ ਆਉਂਦੇ ਨੇ
ਛੋਟੇ – ਛੋਟੇ ਜਹੇ ਮਾਸੂਮ ਲਾਲਾ ਨੂੰ, ਕਿਵੇਂ
ਉਸ ਵੇਲੇ, ਦਰਦ ਵੀ ਹੋਇਆ ਹੋਣਾ
ਇਸ ਧਰਤੀ ਨੇ ਕਿੰਝ, ਵੇਖਿਆ ਜ਼ੁਲਮ ਹੁੰਦਾ
ਅਸਮਾਨ ਆਪਣੀ,ਹਿੱਕ ਪਾੜਕੇ ਰੋਇਆ ਹੋਣਾ
ਗੰਗੂਆ.ਮਾਇਆ ਪਿੱਛੇ,ਤੂੰ ਬੇਈਮਾਨ ਹੋਇਆ
ਸੋਣਾ ਪਰਿਵਾਰ ਸੀ ‘ਓ’,ਸਰਬੰਸਦਾਨੀਆ ਦਾ
ਇੱਕ ਵੱਡਾ ਇਤਿਹਾਸ ਲਿਖ ਦਈਏ
ਮੇਰੇ ਦੱਸਾ ਗੁਰੂ ਦੀ ਕੁਰਬਾਨੀਆਂ ਦਾ
ਮੇਰੇ ਸੋਣੇ ਪੰਜਾਬ ਵਿੱਚ ਨਸ਼ਿਆ
ਦਾ ਦੌਰ ਬਹੁਤ ਹੀ ਵੱਧ ਰਿਹੈ,
ਪੰਜਾਬੀ ਮਾਂ ਬੋਲੀ ਨੂੰ ਭੁੱਲ ਕੇ
ਪਾਠ ਸੁੱਖਮਣੀ ਦਾ ਘੱਟ ਰਿਹੈ,
ਇੰਨ੍ਹਾਂ ਲੋਕਾਂ ਦੀ ਮੈਂ ਵੇਖਾਂ ਸ਼ਕਤੀ
ਕੋਈ ਗੱਲ, ਵੀ ਨਾ ਸਮਝ ਆਵੇ,
ਕਿ ਮੁੱਲ ਪੈਦੇ, ਲਾਭ ਤੇ ਹਾਨੀਆ ਦਾ
ਇੱਕ ਵੱਡਾ ਇਤਿਹਾਸ ਲਿਖ ਦਈਏ
ਮੇਰੇ ਦੱਸਾ ਗੁਰੂ ਦੀ ਕੁਰਬਾਨੀਆਂ ਦਾ
ਲੇਖਕ ਬਾਰੇ:-
ਮੇਰਾ ਨਾਮ “ਗਗਨ ਮੂਨਕ” ਹੈ। ਮੈਂ ਸੰਗਰੂਰ ਜ਼ਿਲ੍ਹੇ ਦੇ ਅਧੀਨ ਮੂਨਕ ਸ਼ਹਿਰ ਦਾ ਰਹਿਣ ਵਾਲਾ ਹਾਂ ਜੀ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਦਾ ਹਾਂ। ਮੇਰਾ ਬਚਪਨ ਤੋਂ ਇੱਕ ਸੁਪਨਾ ਹੈ ਇੱਕ ਵਧੀਆ ਤੇ ਚੰਗਾ ਲੇਖਕ ਬਣਾ ਜਿਸ ਨਾਲ ਆਪਣੇ ਸ਼ਹਿਰ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਸਕਾਂ।
” ਪੰਜਾਬੀ ਕਵਿਤਾ – ਕੁਰਬਾਨੀਆਂ ” ਕਵਿਤਾ ਬਾਰੇ ਕੰਮੈਂਟ ਬਾਕਸ ਵਿੱਚ ਤੁਸੀਂ ਆਪਣੀ-ਆਪਣੀ ਰਾਇ ਜਰੂਰ ਦੱਸੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਬਹੁਤ ਸੋਹਣੀ ਕਵਿਤਾ ਵੀਰੇ
ਪਰਮਾਤਮਾ ਕਰੇ ਆਪ ਜੀ ਦਾ ਸੁਪਨਾ ਸਾਕਾਰ ਹੋਵੇ