Poem On Maa Boli Punjabi | ਮਾਂ ਬੋਲੀ ਪੰਜਾਬੀ ਤੇ ਕਵਿੱਤਰੀ ਪ੍ਰਭਜੀਤ ਕੌਰ ਦੀ ਕਵਿਤਾ
Poem On Maa Boli Punjabi
ਮਾਂ ਬੋਲੀ ਪੰਜਾਬੀ ਤੇ ਕਵਿਤਾ
ਸਿਰ ਦੀ ਚੁੰਨੀ ਲੀਰਾਂ ਲੀਰਾਂ,
ਲੋਕੀਂ ਕਹਿਣ ਤਰੱਕੀ ਏ।
ਵੇਖ ਵੇਖ ਮਾਂ ਬੋਲੀ ਮੇਰੀ,
ਰਹਿਗੀ ਹੱਕੀ ਬੱਕੀ ਏ।
ਅੱਧਕ, ਟਿੱਪੀ, ਬਿੰਦੀ ਤਰੋੜ ਮਰੋੜ ਕੇ,
ਬਣੇ ਅੱਖਰ ਅੰਗਰੇਜ਼ੀ ਦੇ।
ਲਿਖਣਾ ਛੱਡ ਹੁਣ ਤਾਂ ਸੁਨੇਹੇ ਵੀ,
ਇਮੋਜ਼ੀ ( emoji) ਵਿਚ ਭੇਜੀ ਦੇ।
ਸਤਿ ਸ੍ਰੀ ਅਕਾਲ ਨੂੰ ਛੱਡ ਹੁਣ,
ਹੈਲੋ ਹਾਏ ਹੀ ਕਰਦੇ ਆ।
ਕਿੰਨਾ ਸੋਹਣਾ ਦੇਖ ਨਿਰਾਦਰ,
ਮਾਂ ਬੋਲੀ ਦਾ ਕਰਦੇ ਆ।
ਅੱਧਨੰਗੀ ਜਿਹੀ ਕਰਕੇ ਆਖਣ,
ਦੇਖੋ ਅਸੀਂ ਅਡਵਾਂਸ ਹੋਏ।
ਸ਼ਰਮਾਂ ਮਾਰੀ ਮਾਂ ਮੇਰੀ ਦੇ,
ਲਬਾਂ ਤੇ ਆਣ ਪ੍ਰਾਣ ਖਲੋਏ।
ਥਾਂ ਥਾਂ ਤੋਂ ਵੱਢੀ ਟੁੱਕੀ,
ਕਿਦਾਂ ਲਹੂ ਲੁਹਾਣ ਹੋਈ।
ਇਜ਼ੱਤ ਖਾਤਿਰ ਲੜਦੀ ਲੜਦੀ,
ਦੇਖੋ ਕਿਦਾਂ ਘਾਣ ਹੋਈ।
ਧਰਤੀ ਇਹ ਪੰਜ ਦਰਿਆਵਾਂ ਦੀ,
ਅੰਗ੍ਰੇਜ਼ੀ ਦੇ ਵਹਿਣੀ ਵਹਿ ਗਈ ਏ।
ਅੱਗ ਲੈਣ ਆਈ ਸੀ ਤੇ,
ਕਬਜ਼ਾ ਕਰਕੇ ਬਹਿ ਗਈ ਏ।
ਸਿਰ ਤੋਂ ਚੁੰਨੀ ਪੈਰੀਂ ਸੁੱਟ ਕੇ,
ਕਹਿਣ ਕੇ ਵੱਡੇ ਖ਼ਯਾਲ ਹੋਏ।
ਇਜ਼ਤਾਂ ਨਾਲੋਂ ਵੱਡੇ ਅੱਜ ਤਾਂ,
ਸਾਰੇ ਹੀ ਸਵਾਲ ਹੋਏ।
ਕੁਝ ਹੀ ਸੋਚ ਵਿਚਾਰ ਜੇ ਕਰਕੇ,
ਹੰਭਲਾ ਇਕ ਮਾਰ ਲਈਏ।
ਮਾਂ ਬੋਲੀ ਦੇ ਜਿਸਮ ਦੇ ਸਾਰੇ,
ਪਲ ਵਿਚ ਦਾਗ਼ ਉਤਾਰ ਦਈਏ।
ਮੈਂ ਨਈਂ ਕਹਿੰਦੀ ਮਾਸੀ, ਭੂਆ,
ਛੱਡ ਦਿਓ ਰਿਸ਼ਤੇਦਾਰੀ ਨੂੰ।
ਮਹਿਮਾਨ ਨਿਵਾਜ਼ੀ ਇਕ ਦੋ ਦਿਨ ਦੀ,
ਬਣਦੀ ਇਜ਼ੱਤ ਦਿਓ ਮਾਂ ਬੋਲੀ ਪਿਆਰੀ ਨੂੰ।
ਮਾਸੀ , ਭੂਆ – ਹਿੰਦੀ , ਅੰਗ੍ਰੇਜ਼ੀ
ਪੜ੍ਹੋ :- ਮਾਂ ਤੇ ਪੰਜਾਬੀ ਕਵਿਤਾ | ਉਹ ਹੈ ਮੇਰੀ ਮਾਂ | Punjabi Poem On Maa
ਕਵਿੱਤਰੀ ਬਾਰੇ :-
ਨਾਮ : ਪ੍ਰਭਜੀਤ ਕੌਰ
ਪੇਸ਼ਾ : ਅਧਿਆਪਿਕਾ
ਸ਼ੌਂਕ : ਲਿਖਣਾ ਤੇ ਪੜ੍ਹਨਾ
Insta Page : ਮੇਰੇ ਤੋਂ ਤੇਰੇ ਤੱਕ
” ਮਾਂ ਬੋਲੀ ਪੰਜਾਬੀ ਤੇ ਕਵਿਤਾ ” ( Poem On Maa Boli Punjabi ) ਬਾਰੇ ਕੰਮੈਂਟ ਬਾਕਸ ਵਿੱਚ ਤੁਸੀਂ ਆਪਣੀ-ਆਪਣੀ ਰਾਇ ਜਰੂਰ ਦੱਸੋ। ਜਿਸ ਨਾਲ ਕਵਿੱਤਰੀ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ। ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
Very nice ❤❤❤❤❤❤❤❤
Beautiful ji
Very nice
ਕਵਿਤਰੀ ਵੱਲੋਂ ਪ੍ਰਗਟਾਈ ਸਥਿਤੀ, ਚਿੰਤਾ ਅਤੇ ਸਲਾਹ ਪ੍ਰਸੰਸਾਯੋਗ ਹਨ