Imandar Lakadhara Story In Punjabi | ਇਮਾਨਦਾਰ ਲੱਕੜਹਾਰਾ ਕਹਾਣੀ
Imandar Lakadhara Story In Punjabi ਤੁਸੀਂ ਪੜ੍ਹ ਰਹੇ ਹੋ ਇਮਾਨਦਾਰ ਲੱਕੜਹਾਰਾ ਕਹਾਣੀ :-
Imandar Lakadhara Story In Punjabi
ਇਮਾਨਦਾਰ ਲੱਕੜਹਾਰਾ ਕਹਾਣੀ
ਦੂਰ ਕਿਸੇ ਪਿੰਡ ਵਿੱਚ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ। ਉਹ ਗਰੀਬ ਦੇ ਬਾਵਜੂਦ ਇਮਾਨਦਾਰ ਸੀ। ਉਹ ਹਰ ਰੋਜ਼ ਨਦੀ ਕੰਢੇ ਲੱਕੜਾਂ ਕੱਟਣ ਜਾਇਆ ਕਰਦਾ ਸੀ। ਇੱਕ ਦਿਨ ਉਹ ਨਦੀ ਦੇ ਕੰਢੇ ਤੇ ਪੁੱਜਾ ਅਤੇ ਇੱਕ ਸੁੱਕੇ ਦਰੱਖ਼ਤ ਨੂੰ ਕੱਟਣ ਲੱਗ ਪਿਆ। ਅਜੇ ਉਸਨੇ ਦਰੱਖ਼ਤ ਨੂੰ ਕੱਟਣਾ ਸ਼ੁਰੂ ਹੀ ਕੀਤਾ ਸੀ ਕਿ ਉਸਦਾ ਕੁਹਾੜਾ ਹੱਥੋਂ ਛੁੱਟ ਕੇ ਨਦੀ ਵਿੱਚ ਡਿੱਗ ਪਿਆ।
ਨਦੀ ਦਾ ਪਾਣੀ ਬਹੁਤ ਡੂੰਘਾ ਸੀ। ਲੱਕੜਹਾਰੇ ਨੂੰ ਤੈਰਨਾ ਨਹੀਂ ਆਉਂਦਾ ਸੀ। ਉਹ ਬਹੁਤ ਦੁਖੀ ਹੋਇਆ । ਉਹ ਬੈਠ ਕੇ ਰੋਣ ਲੱਗਾ। ਉਸਦੀ ਅਵਾਜ਼ ਸੁਣ ਕੇ ਜਲ-ਦੇਵਤਾ ਉਸਦੇ ਸਾਹਮਣੇ ਪ੍ਰਗਟ ਹੋਇਆ ਅਤੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ। ਵਿਚਾਰੇ ਲੱਕੜਹਾਰ ਨੇ ਉਸਨੂੰ ਆਪਣੀ ਸਾਰੀ ਦੁਖ ਭਰੀ ਕਹਾਣੀ ਸੁਣਾਈ । ਦੇਵਤੇ ਨੇ ਪਾਣੀ ਵਿੱਚ ਚੁੱਭੀ ਮਾਰੀ ਅਤੇ ਇੱਕ ਸੋਨੇ ਦਾ ਕੁਹਾੜਾ ਕੱਢ ਲਿਆਂਦਾ। ਲੱਕੜਹਾਰ ਨੇ ਕਿਹਾ ਕਿ ਇਹ ਉਸਦਾ ਕੁਹਾੜਾ ਨਹੀਂ ਹੈ, ਇਸ ਕਰਕ ਉਹ ਨਹੀਂ ਲਵੇਗਾ।
ਦੇਵਤੇ ਨੇ ਫਿਰ ਪਾਣੀ ਵਿੱਚ ਚੁੱਭੀ ਮਾਰੀ ਤੇ ਇੱਕ ਚਾਂਦੀ ਦਾ ਕੁਹਾੜਾ ਕੱਢ ਲਿਆਂਦਾ। ਲੱਕੜਹਾਰ ਨੇ ਫਿਰ ਨਾਂਹ ਕਰ ਦਿੱਤੀ। ਤੀਜੀ ਵਾਰ ਦੇਵਤਾ ਲੋਹੇ ਦਾ ਕੁਹਾੜਾ ਕੱਢ ਲਿਆਇਆ । ਆਪਣਾ ਕੁਹਾੜਾ ਵੇਖ ਕੇ ਲੱਕੜਹਾਰਾ ਖੁਸ਼ ਹੋ ਗਿਆ ਤੇ ਕਹਿਣ ਲੱਗਾ ਕਿ ਇਹ ਹੀ ਉਸਦਾ ਕੁਹਾੜਾ ਹੈ। ਲੱਕੜਹਾਰੇ ਦੀ ਇਮਾਨਦਾਰੀ ਵੇਖ ਕੇ ਦੇਵਤੇ ਨੇ ਪ੍ਰਸੰਨ ਕੇ ਤਿੰਨੋਂ ਕੁਹਾੜੇ ਉਸ ਨੂੰ ਇਨਾਮ ਵਜੋਂ ਦੇ ਦਿੱਤੇ।
ਸਿੱਖਿਆ : ਇਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ।
( Imandar Lakadhara Story In Punjabi ) ਇਮਾਨਦਾਰ ਲੱਕੜਹਾਰਾ ਕਹਾਣੀ ਵਾਂਗ ਜੇਕਰ ਤੁਸੀਂ ਚਾਹੁੰਦੇ ਹੋ ਕੋਈ ਹੋਰ ਕਹਾਣੀ ਪੜ੍ਹਨਾ ਤਾਂ ਕੰਮੈਂਟ ਬਾਕਸ ਵਿੱਚ ਜਰੂਰ ਦੱਸੋ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।
Best story of honestly
Ex!! Story written by a great Poet SANDEEP SINGH
Sandeep Singh is a great poet