Kargil Vijay Diwas Poem In Punjabi | ਕਾਰਗਿਲ ਵਿਜੈ ਦਿਵਸ ਤੇ ਕਵਿਤਾ
Kargil Vijay Diwas Poem
ਕਾਰਗਿਲ ਵਿਜੈ ਦਿਵਸ ਤੇ ਕਵਿਤਾ
ਸੁੰਞਾ ਵੇਖ ਕਾਰਗਿਲ ਗੈਰ ਓਥੇ ਚੜ੍ਹ ਗਏ।
ਹਨੇਰੇ ਦੇ ਸਹਾਰੇ ਮੇਰੇ ਦੇਸ਼ ਵਿੱਚ ਵੜ ਗਏ।
ਖਾਲੀ ਪਈਆਂ ਚੌਂਕੀਆਂ ਤੇ ਕਬਜ਼ਾ ਜਮਾ ਲਿਆ।
ਉਤਲੀ ਪਹਾੜੀ ਉੱਤੇ ਮੋਰਚਾ ਸੀ ਲਾ ਲਿਆ।
ਕਾਰਗਿਲ ਅਸਾਂ ਤੋਂ ਛਡਾਊ ਕਿਹੜਾ ਆਖਦੇ।
ਹੋਣ ਲਈ ਸ਼ਿਕਾਰ ਸਾਡਾ ਆਊ ਕਿਹੜਾ ਆਖਦੇ।
ਪਲਾਂ ਵਿਚ ਦੇਸ਼ ਵਿਚ ਹਾਹਾਕਾਰ ਮੱਚ ਗਈ।
ਮੇਰੇ ਦੇਸ਼ ਵਾਸੀਆਂ ਨੂੰ ਗ਼ਮਾਂ ਵਿੱਚ ਧਸ ਗਈ।
ਹੋ ਗਏ ਤਿਆਰ ਜੀ ਜਵਾਨ ਮੇਰੇ ਦੇਸ਼ ਦੇ।
ਜਿਨ੍ਹਾਂ ਵਿਚ ਵੱਸਦੇ ਪਰਾਣ ਮੇਰੇ ਦੇਸ਼ ਦੇ।
ਬੰਨ੍ਹ ਕੇ ਕਫਨ ਕਾਰਗਿੱਲ ਵੱਲ ਤੁਰੇ ਜੀ।
ਅੱਜ ਤੱਕ ਜਿਹੜੇ ਕਦੇ ਹਾਰ ਕੇ ਨਾ ਮੁੜੇ ਜੀ।
ਗਲ ਨਾਲ ਲਾਉਣਾ ਭਾਵੇਂ ਪੈਜੇ ਮੌਤ ਲਾੜੀ ਨੂੰ।
ਆਜ਼ਾਦ ਕਰਵਾਉਣਾ ਕਾਰਗਿੱਲ ਦੀ ਪਹਾੜੀ ਨੂੰ।
ਘੁਸਪੈਠੀਆਂ ਦੇ ਨਾਲ ਚੱਲਿਗਾ ਮੁਕਾਬਲਾ।
ਕਿਸੇ ਤੋਂ ਨਾ ਜਾਵੇ ਇਹ ਠੱਲਿਆ ਮੁਕਾਬਲਾ।
ਗੋਲੀਆਂ ਤੇ ਤੋਪਾਂ ਬੜਾ ਸ਼ੋਰ ਮਚਾਇਆ ਸੀ।
ਕਈ ਯੋਧਿਆਂ ਨੂੰ ਉਨ੍ਹਾਂ ਮਾਰ ਮੁਕਾਇਆ ਸੀ।
ਆਖਿਰ ਜਵਾਨਾਂ ਓਥੇ ਜਾ ਕੇ ਝੰਡੇ ਗੱਡੇ ਸੀ।
ਕਾਰਗਿਲ ਜਿਤ ਕੇ ਜੈਕਾਰੇ ਓਨ੍ਹਾਂ ਛੱਡੇ ਸੀ।
ਪਰਗਟ ਸਿੰਘਾ ਇਹ ਸ਼ਹੀਦੀਆਂ ਮਹਾਨ ਏ।
ਦੇਸ਼ ਵਾਸੀਆਂ ਨੂੰ ਇਨ੍ਹਾਂ ਯੋਧਿਆਂ ਤੇ ਮਾਣ ਏ।
ਪੜ੍ਹੋ :- ਜਲਿਆਂਵਾਲਾ ਬਾਗ ਤੇ ਕਵਿਤਾ | Jallianwala Bagh Poem In Punjabi
ਕੰਮੈਂਟ ਬਾਕਸ ਵਿੱਚ ” ਕਾਰਗਿਲ ਵਿਜੈ ਦਿਵਸ ਤੇ ਕਵਿਤਾ” ( Kargil Vijay Diwas Poem In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।