ਕਿਸਾਨ ਤੇ ਕਵਿਤਾ :- ਕਿਸਾਨਾਂ ਦੇ ਸੰਘਰਸ਼ ਤੇ ਕਵੀ ਪਰਗਟ ਸਿੰਘ ਦੀ ਕਵਿਤਾ
ਕਿਸਾਨ ਤੇ ਕਵਿਤਾ

ਪੁੱਤਾਂ ਵਾਂਗ ਜਿਨਸ ਜੋ ਪਾਲਦੇ ਨੇ,
ਤਲੀਆਂ ਤੇ ਰੱਖ ਕੇ ਜਾਨਾਂ ਨੂੰ।
ਸੁਣ ਬੇਦਰਦੀ ਸਰਕਾਰੇ ਨੀ,
ਨਾ ਰੋਲ ਮੇਰੇ ਕਿਸਾਨਾਂ ਨੂੰ।
ਕਈ ਵਾਰੀ ਉਠ ਕੇ ਰਾਤਾਂ ਨੂੰ ਖੇਤਾਂ ਨੂੰ ਪਾਣੀ ਲਾਉਂਦੇ ਨੇ।
ਤੂੰ ਹਾਲ ਤਾਂ ਪੁੱਛ ਕੇ ਵੇਖ ਕਦੇ ਉਹ ਸੁੱਖ ਦੀ ਨੀਂਦ ਨਾ ਸੌਂਦੇ ਨੇ।
ਉਹਦੇ ਜ਼ਖ਼ਮਾਂ ਤੇ ਲੂਣ ਪਾਉਣ ਲਈ,
ਨਿੱਤ ਲੱਭਦੀ ਨਵਾਂ ਬਹਾਨਾਂ ਤੂੰ।
ਸੁਣ ਬੇਦਰਦੀ ਸਰਕਾਰੇ ਨੀ,
ਨਾ ਰੋਲ ਮੇਰੇ ਕਿਸਾਨਾਂ ਨੂੰ।
ਉਹ ਠਰਦੇ ਠੰਡੀਆਂ ਰਾਤਾਂ ਵਿੱਚ, ਪਿੰਡੇ ਤੇ ਹੰਢਾਉਂਦੇ ਧੁੱਪਾਂ ਨੂੰ।
ਬੇਮੌਸਮੀ ਬਾਰਸ਼ ਆਜਾਵੇ, ਪਾ ਜ਼ਾਂਦੀ ਪੱਲੇ ਦੁੱਖਾਂ ਨੂੰ।
ਲੱਕ ਕਿੰਨੀ ਵਾਰੀ ਤੋੜ ਗਏ, ਪੁਛ ਲੈ ਬੇਦਰਦ ਤੂਫਾਨਾਂ ਨੂੰ।
ਸੁਣ ਬੇਦਰਦੀ ਸਰਕਾਰੇ ਨੀ, ਨਾ ਰੋਲ ਮੇਰੇ ਕਿਸਾਨਾਂ ਨੂੰ।
ਤੂੰ ਫ਼ਸਲਾਂ ਦਾ ਮੁੱਲ ਪਾਉਣਾ ਕੀ, ਤੂੰ ਤਾਂ ਮੂੰਹ ਚੋਂ ਰੋਟੀ ਖੋਹਣ ਲੱਗੀ।
ਅੱਜ ਖੋਹ ਕੇ ਹੱਕ ਕਿਸਾਨਾਂ ਦੇ, ਅਮੀਰਾਂ ਦੀ ਝੋਲੀ ਪਾਉਣ ਲੱਗੀ।
ਲੱਗੀ ਜਿਉਂਦੇ ਜਾਗਦੇ ਲੋਕਾਂ ਨੂੰ, ਸਿਵਿਆਂ ਨੂੰ ਕਰਨ ਰਵਾਨਾ ਤੂੰ।
ਸੁਣ ਬੇਦਰਦੀ ਸਰਕਾਰੇ ਨੀਂ, ਨਾ ਰੋਲ ਮੇਰੇ ਕਿਸਾਨਾਂ ਨੂੰ।
ਚੁੱਲ੍ਹੇ ਵਿਚ ਡਾਹ ਦੇ ਬਿੱਲਾਂ ਨੂੰ, ਨਾ ਗੱਡ ਛਾਤੀ ਵਿਚ ਕਿੱਲਾਂ ਨੂੰ।
ਜੇ ਵਿਗੜ ਗਿਆ ਕਿਸਾਨ ਕਿਤੇ, ਤੇਰਾ ਮਾਸ ਖਵਾ ਦਊ ਇੱਲਾਂ ਨੂੰ।
ਹੱਕ ਲੈਣ ਤੇ ਪਰਗਟ ਜੇ ਆ ਗਏ, ਕਰ ਦਿਆਂਗੇ ਚੂਰ ਚਟਾਨਾਂ ਨੂੰ।
ਸੁਣ ਬੇਦਰਦੀ ਸਰਕਾਰੇ ਨੀ, ਨਾ ਰੋਲ ਮੇਰੇ ਕਿਸਾਨਾਂ ਨੂੰ।
ਪੜ੍ਹੋ :- ਕਿਸਮਤ ਤੇ ਕਵਿਤਾ ” ਤੂੰ ਕੀ ਕੀ ਰੰਗ ਵਖਾਏਂਗੀ “
ਕੰਮੈਂਟ ਬਾਕਸ ਵਿੱਚ ” ਕਿਸਾਨ ਤੇ ਕਵਿਤਾ ” ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
ਬਹੁਤ ਵਧੀਆ ਕਵਿਤਾ
ਧੰਨਵਾਦ ਵੀਰ ਜੀ