ਮੈਨੂੰ ਦੱਸ ਨੀ ਮੇਰੀਏ ਮਾਏਂ :- ਮਾਂ ਦੀ ਯਾਦ ਵਿਚ ਪਰਗਟ ਸਿੰਘ ਦਾ ਗੀਤ
ਮੈਨੂੰ ਦੱਸ ਨੀ ਮੇਰੀਏ ਮਾਏਂ
ਪਿੰਜਰੇ ਚੋਂ ਪੰਛੀ ਉਡਿਆ,
ਫਿਰ ਸੁੰਨ ਸਾਨ ਹੀ ਪੈ ਗਈ।
ਮੈਨੂੰ ਦੱਸ ਨੀ ਮੇਰੀਏ ਮਾਏਂ,
ਤੂੰ ਕਿੱਥੇ ਜਾ ਕੇ ਬਹਿ ਗਈ।
ਕੋਈ ਚੋਰ ਅਚਿੰਤੇ ਆ ਗਏ,
ਓਨ੍ਹਾ ਘਰ ਮੇਰੇ ਨੂੰ ਲੁੱਟਿਆ।
ਇੱਕ ਛਿਨ ਵਿਚ ਮੇਰੀਏ ਮਾਏਂ,
ਤੇਰਾ ਹੱਥਾਂ ਚੋਂ ਹੱਥ ਛੁਟਿਆ।
ਬਿਨ ਪੁੱਛਿਆਂ ਬਾਹੋਂ ਫੜਕੇ,
ਕਿਓਂ ਮੌਤ ਕਲੈਹਣੀ ਲੈ ਗਈ।
ਮੈ ਦੱਸ ਨੀ ਮੇਰੀਏ ਮਾਏਂ
ਤੂੰ ਕਿੱਥੇ ਜਾ ਕੇ ਬਹਿ ਗਈ।
ਤੂੰ ਫਿਕਰ ਸਾਡਾ ਸੀ ਕਰਦੀ,
ਮੰਗਦੀ ਸੀ ਨਿੱਤ ਦੁਵਾਵਾਂ।
ਤੇਰੇ ਬਿਨ ਕਿੱਥੋਂ ਲੱਭੀਏ
ਹੁਣ ਠੰਡੀਆਂ ਠੰਡੀਆਂ ਛਾਵਾਂ।
ਤੇਰੇ ਸਾਹਾਂ ਦੀ ਤੰਦ ਟੁੱਟੀ,
ਮੇਰੇ ਚਾਵਾਂ ਦੀ ਕੰਧ ਢਹਿ ਗਈ।
ਮੈਨੂੰ ਦੱਸ ਨੀ ਮੇਰੀਏ ਮਾਏਂ
ਤੂੰ ਕਿੱਥੇ ਜਾ ਕੇ ਬਹਿ ਗਈ।
ਤੇਨੂੰ ਤੇਰਾ ਲਾਲ ਪੁਕਾਰੇ,
ਕਿਤੇ ਸੁਪਨੇ ਵਿਚ ਹੀ ਆਜਾ ।
ਤੂੰ ਸੂਰਤ ਮਮਤਾ ਵਾਲੀ,
ਇੱਕ ਵਾਰੀ ਤਾਂ ਦਿਖਾ ਜਾ।
ਤੇਨੂੰ ਚੇਤੇ ਕਰ ਕਰ ਮਾਏਂ,
ਨੈਣਾ ਦੀ ਗੰਗਾ ਵਹਿ ਗਈ।
ਮੈਨੂੰ ਦੱਸ ਨੀ ਮੇਰੀਏ ਮਾਏਂ
ਤੂੰ ਕਿੱਥੇ ਜਾ ਕੇ ਬਹਿ ਗਈ।
ਕੋਈ ਸਮਝ ਰਤਾ ਨਾ ਆਵੇ,
ਕੀ ਚਾਹੁੰਦਾ ਉੱਪਰ ਵਾਲਾ।
ਤੇਰੇ ਬਿਨ ਸੁੰਞਾ ਲੱਗਦਾ,
ਪਰਗਟ ਨੂੰ ਪਿੰਡ ਬੰਡਾਲਾ।
ਮੈਂ ਕਿਸ ਦੇ ਗਲ ਲੱਗ ਰੋਵਾਂ,
ਮਾਂ ਤੂੰ ਕਿਧਰੇ ਨਾਂ ਹੈਗੀ।
ਮੈਨੂੰ ਦੱਸ ਨੀ ਮੇਰੀਏ,
ਮਾਏਂ ਤੂੰ ਕਿੱਥੇ ਜਾ ਕੇ ਬਹਿ ਗਈ।
ਪੜ੍ਹੋ :- ਮਾਂ ਤੇ ਕਵਿਤਾ ” ਰੱਖ ਦਰ ਆਇਆਂ ਦੀ ਲਾਜ ਮੌਲਾ “
ਕੰਮੈਂਟ ਬਾਕਸ ਵਿੱਚ ” ਮੈਨੂੰ ਦੱਸ ਨੀ ਮੇਰੀਏ ਮਾਏਂ ” ਗੀਤ ਬਾਰੇ ਆਪਣੀ ਰਾਇ ਜਰੂਰ ਲਿਖੋ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
ਵਾਹਿਗੁਰੂ ਜੀ ਕਿਰਪਾ ਕਰਨ ਜੀ ਰੂਹ ਨੂੰ ਆਤਮਿਕ ਸ਼ਾਂਤੀ ਬਖ਼ਸ਼ਿਸ਼ ਕਰਨ ????????????????????