Poem On Maa Boli In Punjabi | ਮਾਂ ਬੋਲੀ ਪੰਜਾਬੀ ਤੇ ਕਵਿਤਾ | ਪਰਗਟ ਸਿੰਘ ਦੀ ਕਵਿਤਾ
Poem On Maa Boli In Punjabi
ਮਾਂ ਬੋਲੀ ਪੰਜਾਬੀ ਤੇ ਕਵਿਤਾ
ਮੈਂ ਹਾਂ ਪੰਜਾਬੀ, ਮੇਰਾ ਨਾਂ ਹੈ ਪੰਜਾਬੀ।
ਮੇਰਾ ਬਾਪ ਹੈ ਪੰਜਾਬੀ, ਮੇਰੀ ਮਾਂ ਹੈ ਪੰਜਾਬੀ।
ਮੈਂ ਹਾਂ ਸਿੱਖਦਾ ਪੰਜਾਬੀ, ਮੈਂ ਸਖਉਂਦਾ ਹਾਂ ਪੰਜਾਬੀ।
ਮੈਂ ਹਾਂ ਪੜ੍ਹਦਾ ਪੰਜਾਬੀ, ਮੈਂ ਭੜਾਉਂਦਾ ਹਾਂ ਪੰਜਾਬੀ।
ਮੇਰੇ ਦਿਲ ਚ ਪੰਜਾਬੀ, ਮੇਰੀ ਰੂਹ ਚ ਪੰਜਾਬੀ।
ਮੇਰੇ ਪਿੰਡ ਚ ਪੰਜਾਬੀ, ਮੇਰੀ ਜੂਹ ਚ ਪੰਜਾਬੀ।
ਮੇਰੇ ਦੇਸ਼ ਚ ਪੰਜਾਬੀ ਮੇਰੇ ਵੇਸ ਚ ਪੰਜਾਬੀ।
ਮਿਲੀ ਮਾਪਿਆ ਤੋਂ ਗੁੜ੍ਹਤੀ ਦੇ ਭੇਸ ਚ ਪੰਜਾਬੀ।
ਮੇਰੇ ਪਿੰਡ ਦੀਆਂ ਗਲੀਆਂ ਦੀ ਸ਼ਾਨ ਹੈ ਪੰਜਾਬੀ।
ਸੁਣੋ ਦੁਨੀਆਂ ਦੇ ਲੋਕੋ ,ਮੇਰੀ ਜਾਨ ਹੈ ਪੰਜਾਬੀ।
ਮੇਰੇ ਗੁਰੂ ਜੀ ਦੀ ਬਾਣੀ ਦੀ ਵੀ ਲਿੱਪੀ ਹੈ ਪੰਜਾਬੀ।
ਵੇਖੋ ਬੋਲਕੇ ਪਿਆਰ ਨਾਲ, ਮਿੱਠੀ ਹੈ ਪੰਜਾਬੀ।
ਮੇਰਾ ਮਾਣ ਹੈ ਪੰਜਾਬੀ, ਮੇਰੀ ਸ਼ਾਨ ਹੈ ਪੰਜਾਬੀ।
ਮੇਰੇ ਗੁਰੂਆਂ ਨੇ ਗਾਈ, ਏਹ ਮਹਾਨ ਹੈ ਪੰਜਾਬੀ।
ਸਾਂਭੋ ਸਿੱਖ ਸਰਦਾਰੋ, ਨਾ ਇਹ ਭੁੱਲ ਜੇ ਪੰਜਾਬੀ।
ਹੋਰ ਬੋਲੀਆਂ ਦੇ ਹੇਠ, ਨਾ ਇਹ ਰੁਲ ਜੇ ਪੰਜਾਬੀ।
ਆਪਾਂ ਬੋਲੀਏ ਪੰਜਾਬੀ, ਆਪਾਂ ਪੜ੍ਹੀਏ ਪੰਜਾਬੀ।
ਕੋਨੇ ਕੋਨੇ ਦੁਨੀਆਂ ਦੇ ਵਿੱਚ, ਖੜ੍ਹੀਏ ਪੰਜਾਬੀ।
ਜਿਉਂਦੀ ਰਹੂ ਜੇ ਪੰਜਾਬੀ, ਜਿਉਂਦੇ ਰਹਿਣਗੇ ਪੰਜਾਬੀ।
ਮਾਂ ਬੋਲੀ ਬੋਲਣੇ ਚ ਸੰਗ ਪਰਗਟ ਕਾਹਦੀ।
ਪੜ੍ਹੋ :- ਦੇਸ਼ ਭਗਤੀ ਗੀਤ “ਇਹ ਸੋਹਣੇ-ਸੋਹਣੇ ਲਾਲ ਨੀ”
ਕੰਮੈਂਟ ਬਾਕਸ ਵਿੱਚ ” ਮਾਂ ਬੋਲੀ ਪੰਜਾਬੀ ਤੇ ਕਵਿਤਾ ” ( Poem On Maa Boli In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ। ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
BAHUT VADIYA VEER JI