ਮੇਰੀ ਜ਼ਿੰਦਗੀ ਤੇ ਕਵਿਤਾ :- ਏਹੇ ਨੀਚ ਕਰਮ ਹਰ ਮੇਰੇ | ਜਿੰਦਗੀ ਨੂੰ ਦਰਸ਼ਾਉਂਦੀ ਹੋਈ ਕਵਿ ਪਰਗਟ ਸਿੰਘ ਦੀ ਕਵਿਤਾ
ਮੇਰੀ ਜ਼ਿੰਦਗੀ ਤੇ ਕਵਿਤਾ
ਭੁੱਖ ਅੱਤ ਦੀ ਨਾਲ ਸੀ ਲੈ ਆਇਆ,
ਜਦੋਂ ਜਗ ਤੇ ਆਇਆ ਸਰੀਰ ਏਹੇ।
ਨਾਮ ਪਾਪੀ ਦਾ ਪਰਗਟ ਸਿੰਘ ਰੱਖ ਦਿੱਤਾ,
ਛੋਟਾ ਜਾਂ ਕੇ ਭੈਣਾਂ ਨੇ ਵੀਰ ਏਹੇ।
ਨਾਮ ਬੰਦਗੀ ਤੇ ਸੇਵਾ ਸਾਧੂਆਂ ਦੀ,
ਭੋਰਾ ਲਿਖੀਆ ਵਿੱਚ ਤਕਦੀਰ ਏਹੇ।
ਓਸ ਮਾਂ ਦੇ ਬਚਨ ਨਾਂ ਕਮਾਈ ਕਦੇ,
ਜੀਹਦਾ ਚੁੰਘਿਆ ਸੀ ਕਦੇ ਸੀਰ ਏਹੇ।
ਮਨ ਆਪਣਾ ਘੁੱਟ ਕੇ ਬੰਨ੍ਹ ਬੈਠਾ,
ਕਾਮ ਕਰੋਧ ਦੀ ਵਿਚ ਜੰਜੀਰ ਏਹੇ।
ਰਹਿੰਦਾ ਵਿਕਾਰਾਂ ਦੇ ਵਿਚ ਗ਼ਲਤਾਨ ਹੋਇਆ,
ਬੈਠਾ ਭੁੱਲ ਕੇ ਜਾਹਰ ਪੀਰ ਏਹੇ।
ਮਨ ਕੁੱਤਾ ਤਾਂ ਸਾਰਾ ਦਿਨ ਭੌਂਕਦਾ ਹੈ,
ਕਦੇ ਭੌਂਕਣ ਤੋਂ ਧਾਰੇ ਨਾ ਧੀਰ ਏਹੇ।
ਅਉਗਣ ਏਸ ਦੇ ਜਦੋਂ ਕੋਈ ਦਸਦਾ ਹੈ,
ਉਬਾਲੇ ਖਾਂਦਾ ਹੈ ਜਿਉਂ ਅੱਗ ਤੇ ਵੀ ਨੀਰ ਏਹੇ ।
ਨਿੰਦਾ ਚੁਗਲੀ ਤੂੰ ਕਦੇ ਨਾ ਬਾਜ਼ ਆਉਂਦਾ,
ਇਹਨਾਂ ਕੰਮਾਂ ਵਿੱਚ ਹੋਇਆ ਲੀਰੋ ਲੀਰ ਏਹੇ।
ਕਥਾ ਹਰੀ ਦੀ ਸੁਣਦਾ ਕਈ ਵਾਰੀ,
ਹਿਰਦੇ ਵੱਜਾ ਨਾਂ ਗਿਆਨ ਦਾ ਤੀਰ ਏਹੇ।
ਇਸ ਦੇ ਅਉਗਣਾਂ ਤੋਂ ਸਾਗਰ ਵਿਚ ਨੀਰ ਥੋੜਾ,
ਕੋਈ ਬਖਸ਼ੇ ਤਾਂ ਬਖਸੇ਼ ਫ਼ਕੀਰ ਏਹੇ।
ਨਹੀਂ ਤਾਂ ਘੋਰ ਨਰਕ ਨੂੰ ਪਰਗਟ ਸਿੰਘਾ,
ਤੂੰ ਜਾਵੇਂਗਾ ਗੱਲ ਅਖੀਰ ਏਹੇ।
ਪੜ੍ਹੋ :- ਕਿਸਮਤ ਤੇ ਕਵਿਤਾ ” ਤੂੰ ਕੀ ਕੀ ਰੰਗ ਵਖਾਏਂਗੀ “
ਕੰਮੈਂਟ ਬਾਕਸ ਵਿੱਚ ” ਮੇਰੀ ਜ਼ਿੰਦਗੀ ਤੇ ਕਵਿਤਾ ” ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।