Status For Mother In Punjabi | ਮਾਂ ਦਿਵਸ ਸੰਬੰਧਿਤ ਪੰਜਾਬੀ ਵਿਚਾਰ ਅਤੇ ਸਟੇਟਸ
ਮਾਂ ਦਿਵਸ ਸੰਬੰਧਿਤ ਵਿਚਾਰ ਵਿੱਚ ਪੜ੍ਹੋ ਮਾਂ ਬਾਰੇ ਕੁਝ ਅਣਮੁੱਲੇ ਵਿਚਾਰ। ਮਾਂ , ਜਿਸ ਬਾਰੇ ਜਿੰਨਾ ਦੱਸਿਆ ਜਾਵੇ ਓਨਾ ਘੱਟ ਹੈ। ਜੇਕਰ ਇੱਕ ਵਿਅਕਤੀ ਕੁਝ ਕਾਰਨ ਦੇ ਸਮਰੱਥ ਹੈ ਤਾਂ ਉਸਦੇ ਪਿੱਛੇ ਮਾਂ ਦੇ ਦਿੱਤੇ ਸੰਸਕਾਰ ਅਤੇ ਸਿੱਖਿਆਵਾਂ ਹੀ ਹਨ। ਮਾਂ ਰੱਬ ਦਾ ਹੀ ਦੂਜਾ ਰੂਪ ਹੈ। ਜਿਸ ਵਿਅਕਤੀ ਨੇ ਆਪਣੇ ਜੀਵਨਕਾਲ ਵਿੱਚ ਮਾਂ ਨੂੰ ਹਮੇਸ਼ਾ ਖੁਸ਼ ਰੱਖਿਆ ਹੋਵੇ ਉਸਨੇ ਰੱਬ ਨੂੰ ਪ੍ਰਾਪਤ ਕਰ ਲਿਆ ਹੈ। ਉਸੇ ਮਾਂ ਦੀਆਂ ਅਸ਼ੀਸ਼ਾਂ ਸਦਕਾ ਹੀ ਮੈਂ ਮਾਂ ਬਾਰੇ ਆਪਣੇ ਕੁੱਝ ਵਿਚਾਰ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਉਣਗੇ। ਆਓ ਪੜ੍ਹਦੇ ਹਾਂ ( Status For Mother In Punjabi ) ” ਮਾਂ ਦਿਵਸ ਸੰਬੰਧਿਤ ਵਿਚਾਰ “:-
Status For Mother In Punjabi
ਮਾਂ ਦਿਵਸ ਸੰਬੰਧਿਤ ਵਿਚਾਰ

1. ਇਨਸਾਨ ਦੀ ਸਭ ਤੋਂ ਚੰਗੀ ਦੋਸਤ ਉਸਦੀ ਮਾਂ ਹੁੰਦੀ ਹੈ।
2. ਉਮਰ ਜਿੰਨੀ ਮਰਜੀ ਹੋ ਜਾਵੇ, ਚੈਨ ਮਾਂ ਦੀ ਗੋਦੀ ਵਿੱਚ ਹੀ ਮਿਲਦਾ ਹੈ।
3. ਸੰਸਾਰ ਵਿਚ ਭਾਵੇਂ ਕਿੰਨੇ ਵੀ ਸੋਹਣੇ ਚਿਹਰੇ ਹੋਣ, ਮਾਂ ਤੋਂ ਸੋਹਣਾ ਕੋਈ ਵੀ ਨਹੀਂ ਹੈ। ਇਸੇ ਤਰ੍ਹਾਂ, ਮਾਂ ਲਈ ਸਭ ਤੋਂ ਸੋਹਣਾ ਚਿਹਰਾ ਉਸ ਦੀ ਸੰਤਾਨ ਦਾ ਹੈ।
4. ਮਾਂ ਆਪਣੀਆਂ ਖੁਸ਼ੀਆਂ ਹਮੇਸ਼ਾ ਆਪਣੇ ਬੱਚਿਆਂ ਵਿੱਚ ਹੀ ਦੇਖਦੀ ਹੈ।
5. ਇਕ ਛੋਟੇ ਜਿਹੇ ਘਰ ਦਾ ਗੂਗਲ ਮਾਂ ਹੁੰਦੀ ਹੈ। ਜਿਸਨੂੰ ਹਰ ਚੀਜ ਦੀ ਖਬਰ ਹੈ, ਤੁਹਾਡੀ ਵਸਤੂਆਂ ਤੋਂ ਲੈ ਕੇ ਤੁਹਾਡੀਆਂ ਭਾਵਨਾਵਾਂ ਤੱਕ ਦੀ।
6. ਜਦੋਂ ਬੱਚੇ ਵੱਡੇ ਹੋ ਜਾਣ ਤਾਂ ਮਾਂ ਨੂੰ ਭੁੱਖਾ ਰੱਖ ਸਕਦੇ ਹਨ ਪਰ ਮਾਵਾਂ ਬੱਚਿਆਂ ਦੇ ਬੁੱਢੇ ਹੋਣ ਤਕ ਵੀ ਉਨ੍ਹਾਂ ਨੂੰ ਖੁਆਉਣ ਦੀ ਹਿੰਮਤ ਰੱਖਦਿਆਂ ਹਨ।
7. ਘਰ ਮਾਂ ਨਾਲ ਹੀ ਹੁੰਦਾ ਹੈ। ਇੱਟਾਂ ਦਾ ਤਾਂ ਬਸ ਮਕਾਨ ਹੀ ਬਣਦਾ ਹੈ।
8. ਹਰ ਮਨੁੱਖ ਦਾ ਪਹਿਲਾ ਪਿਆਰ ਉਸਦੀ ਮਾਂ ਹੈ।
9. ਹਾਂ, ਮੈਂ ਮੰਨਦਾ ਹਾਂ ਕਿ ਮਾਂ ਬਹੁਤ ਗੁੱਸੇ ਹੁੰਦੀ ਹੈ ਪਰ ਉਹ ਹਰ ਮੁਸੀਬਤ ਵਿੱਚ ਮੇਰੇ ਨਾਲ ਖੜੀ ਰਹਿੰਦੀ ਹੈ।
10. ਜ਼ਮਾਨਾ ਕਿੱਥੇ ਮੁਆਫ ਕਰਦਾ ਹੈ ਜਨਾਬ। ਉਹ ਤਾਂ ਮਾਂ ਹੈ ਜੋ ਮੁਸਕੁਰਾ ਕੇ ਹਰ ਖ਼ਤਾ ਭੁਲਾ ਦਿੰਦੀ ਹੈ।
11. ਕੀ ਹੋਇਆ ਜੇ ਸੰਸਾਰ ਵਿਚ ਮਸ਼ਹੂਰ ਨਹੀਂ ਹੈ? ਮੇਰੀ ਮਾਂ ਦੇ ਹੱਥ ਦਾ ਖਾਣਾ ਸਭ ਤੋਂ ਲਜ਼ੀਜ਼ ਹੈ।
12. ਜੇ ਮੇਰੇ ਵਿੱਚ ਕੋਈ ਬੁਰਾਈ ਹੈ ਤਾਂ ਇਸ ਲਈ ਮੈਂ ਜ਼ਿੰਮੇਵਾਰ ਹਾਂ ਅਤੇ ਜੇਕਰ ਮੇਰੇ ਵਿੱਚ ਕੋਈ ਚੰਗਿਆਈ ਹੈ ਤਾਂ ਇਸ ਲਈ ਮਾਂ ਜ਼ਿੰਮੇਵਾਰ ਹੈ।
13. ਮਾਂ ਸਾਡੀਆਂ ਮੁਸ਼ਕਲਾਂ ਤੋਂ ਪਰੇਸ਼ਾਨ ਹੋ ਸਕਦੀ ਹੈ ਸਾਡੇ ਨਾਲ ਨਹੀਂ।
14. ਉਹ ਵਿਅਕਤੀ ਕਦੀ ਵੀ ਗਰੀਬ ਨਹੀਂ ਹੋ ਸਕਦਾ, ਜਿਸ ਦੇ ਸਿਰ ਤੇ ਮਾਂ ਦੀ ਛਾਂ ਹੈ।
15. ਮਾਂ ਦੀਆਂ ਸਾਰੀਆਂ ਤਕਲੀਫ਼ਾਂ ਦੂਰ ਹੋ ਜਾਂਦੀਆਂ ਹਨ ਜਦੋਂ ਉਸਦਾ ਬੱਚਾ ਪਿਆਰ ਨਾਲ ਗਲਵਕੜੀ ਪਾਉਂਦਾ ਹੈ।
16. ਆਪਣੇ ਬੱਚਿਆਂ ਦੇ ਸੁਪਨਿਆਂ ਦੀ ਖ਼ਾਤਰ, ਸਿਰਫ ਮਾਂ ਹੀ ਆਪਣੀਆਂ ਖਾਹਿਸ਼ਾਂ ਦਾ ਗਲਾ ਘੁੱਟ ਸਕਦੀ ਹੈ।
17. ਮਾਂ ਹੀ ਹੈ ਜਿਸਨੇ ਧਰੁਵ, ਪ੍ਰਹਿਲਾਦ, ਗੁਰੂ ਨਾਨਕ, ਕਬੀਰ, ਤੁਲਸੀਦਾਸ ਅਤੇ ਬਹੁਤ ਸਾਰੇ ਮਹਾਨ ਮਨੁੱਖਾਂ ਨੂੰ ਜਨਮ ਦਿੱਤਾ। ਇਹਨਾਂ ਦੇ ਮਹਾਨ ਬਣਨ ਦਾ ਕਾਰਨ ਮਾਂ ਹੀ ਹੈ।
18. ਅਧਿਆਪਕ ਸਾਨੂੰ ਸੰਸਾਰ ਅਤੇ ਸੰਸਾਰ ਦੀਆਂ ਚੀਜ਼ਾਂ ਬਾਰੇ ਸਾਨੂੰ ਦੱਸਦੇ ਹਨ ਪਰ ਮਾਂ ਸਾਨੂੰ ਸਾਡੇ ਬਾਰੇ ਦੱਸਦੀ ਹੈ।
19. ਸ਼ਬਦਾਂ ਨੂੰ ਤਾਂ ਸਾਰੀ ਦੁਨੀਆ ਜਾਣਦੀ ਹੈ ਪਰ ਚੁੱਪ ਨੂੰ ਸਿਰਫ ਮਾਂ ਹੀ ਸਮਝਦੀ ਹੈ।
20. ਤਕਲੀਫ ਬੱਚੇ ਨੂੰ ਹੁੰਦੀ ਹੈ ਤੇ ਸਾਰੀ ਰਾਤ ਉਹ ਨਹੀਂ ਸੌਂਦੀ। ਕਿਵੇਂ ਦੱਸਾਂ ਉਸਦੇ ਬਾਰੇ, ਮਾਂ ਸ਼ਬਦ ਚ ਬਿਆਨ ਨਹੀਂ ਹੁੰਦੀ।
21. ਹਾਲਾਤ ਬਦਲਦੇ ਰਹਿੰਦੇ ਹਨ ਪਰ ਮਾਂ ਦਾ ਪਿਆਰ ਨਹੀਂ ਬਦਲਦਾ।
22. ਸੰਸਾਰ ਵਿਚ ਸਭ ਤੋਂ ਸੁਰੱਖਿਅਤ ਸਥਾਨ ਮਾਂ ਦੀ ਗੋਦ ਹੁੰਦੀ ਹੈ।
23. ਅਸੀਂ ਸਭ ਤੋਂ ਵਧੀਆ ਹਾਂ, ਦੁਨੀਆਂ ਨੂੰ ਇਹ ਗੱਲ ਸਮਝਾਉਣ ਲਈ ਸਾਨੂੰ ਆਪਣੇ ਆਪ ਨੂੰ ਸਾਬਿਤ ਕਰਨਾ ਪਏਗਾ। ਲੇਕਿਨ ਇਕ ਮਾਂ ਹੀ ਹੈ ਜੋ ਇਸ ਗੱਲ ਨੂੰ ਸਾਡੇ ਜਨਮ ਤੋਂ ਪਹਿਲਾਂ ਹੀ ਜਾਣਦੀ ਹੈ।
24. ਸੰਸਾਰ ਵਿਚ ਸਭ ਤੋਂ ਵਧੀਆ ਚੀਜ਼ ਮਾਂ ਦੀਆਂ ਅੱਖਾਂ ਚ ਖੁਸ਼ੀ ਦੇ ਹੰਝੂ ਹਨ।
25. ਪਿਆਰ ਸ਼ਬਦ ਦੀ ਸਭ ਤੋਂ ਵਧੀਆ ਪਰਿਭਾਸ਼ਾ ਹੈ – ‘ਮਾਂ’।
ਪੜ੍ਹੋ :- ਮਾਂ ਧੀ ਦੀ ਕਵਿਤਾ | ਮਾਂਏਂ ਨੀ ਮਾਂਏਂ ਮੈਂ ਅੰਦਰੋਂ ਟੁੱਟਦੀ ਜਾਵਾਂ
” ਮਾਂ ਦਿਵਸ ਸੰਬੰਧਿਤ ਵਿਚਾਰ ” ( Status For Mother In Punjabi ) ਬਾਰੇ ਆਪਣੇ ਵਿਚਾਰ ਕੰਮੈਂਟ ਬਾਕਸ ਵਿੱਚ ਜਰੂਰ ਲਿਖੋ। ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।
