Motivational Poem In Punjabi For Students | ਸਿਖਿਆਰਥੀਆ ਸਿੱਖਣ ਦਾ ਵੇਲਾ
Motivational Poem In Punjabi For Students – ਸਿੱਖਿਆ ਜੀਵਨ ਦੀ ਸਭ ਤੋਂ ਵੱਡੀ ਦੌਲਤ ਹੈ। ਵਿਦਿਆਰਥੀ ਦਾ ਸਫਰ ਸਿਰਫ ਕਿਤਾਬਾਂ ਤੱਕ ਸੀਮਤ ਨਹੀਂ ਹੁੰਦਾ, ਸਗੋਂ ਇਹ ਉਸਦੀ ਸੋਚ, ਸਬਰ ਤੇ ਸਿੱਖਣ ਦੇ ਜਜਬੇ ਨਾਲ ਜੁੜਿਆ ਹੁੰਦਾ ਹੈ। ਇਹ ਕਵਿਤਾ — “ਸਿਖਿਆਰਥੀਆ ਸਿੱਖਣ ਦਾ ਵੇਲਾ” — ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੀ ਹੈ ਕਿ ਉਹ ਮਨ ਲਾ ਕੇ ਸਿੱਖਣ, ਮੁਰਸ਼ਦ ਦਾ ਆਦਰ ਕਰਨ ਅਤੇ ਜੀਵਨ ਵਿੱਚ ਉੱਚੀਆਂ ਮੰਜ਼ਿਲਾਂ ਹਾਸਲ ਕਰਨ।
Motivational Poem In Punjabi For Students
ਸਿਖਿਆਰਥੀਆ ਸਿੱਖਣ ਦਾ ਵੇਲਾ

ਸਿਖਿਆਰਥੀਆ ਸਿੱਖਣ ਦਾ ਵੇਲਾ
ਮਨ ਚਿਤ ਲਾ ਕੇ ਸਿੱਖ।
ਜਿੱਥੋਂ ਮਿਲਦੀ ਚੰਗੀ ਸਿੱਖਿਆ
ਓਥੇ ਜਾ ਕੇ ਸਿੱਖ।
ਇੱਕ ਦਿਨ ਮੈਂ ਕੁਝ ਬਣਨਾ ਏ
ਮਨ ਜਜਬਾ ਲਿਆ ਕੇ ਸਿੱਖ।
ਜੇ ਕੋਈ ਸਿਖਾਵੇ ਚੰਗੀਆਂ ਬਾਤਾਂ
ਸੀਸ ਝੁਕਾ ਕੇ ਸਿੱਖ।
ਮੁਰਸ਼ਦ ਦਾ ਸਿੱਖ ਆਦਰ ਕਰਨਾ
ਭਾਵੇਂ ਝਿੜਕਾਂ ਮਾਰੇ।
ਝਿੜਕਾਂ ਮੰਨ ਮਿਸ਼ਰੀ ਤੋਂ ਮਿੱਠੀਆਂ
ਹੋਵਣ ਵਾਰੇ ਨਿਆਰੇ।
ਜਿਸ ਸਿਰ ਮੁਰਸ਼ਦ ਹੱਥ ਟਿਕਾਵੇ
ਉਹ ਫਿਰ ਕਦੇ ਨਾ ਹਾਰੇ।
ਮੁਰਸ਼ਦ ਬਿਨ ਰਾਹ ਹੱਥ ਨਹੀਂ
ਆਉਂਦੇ,ਮੁਰਸ਼ਦ ਤੋਂ ਬਲਿਹਾਰੇ।
ਵੇਖੀ ਕਿਧਰੇ ਚੜਦੀ ਉਮਰੇ
ਮਾੜੇ ਰਾਹ ਨਾ ਪੈ ਜਾਈਂ।
ਜ਼ਿੰਦਗੀ ਦਾ ਹੈ ਸਫਰ ਲੰਮੇਰਾ
ਰਾਹ ਵਿੱਚ ਹੀ ਨਾ ਢਹਿ ਜਾਈਂ
ਵੇਖ ਡਰੀਂ ਨਾਂ ਤਿਲਕਨ ਬਾਜੀ
ਪੈਂਡੇ ਕਰਦਾ ਤਹ ਜਾਈਂ।
ਝੁਕ ਝੁਕ ਦੁਨੀਆਂ ਕਰੂ ਸਲਾਮਾ
ਜਾ ਮੰਜਲ ਤੇ ਬਹਿ ਜਾਈਂ ।
ਵੱਡਿਆਂ ਦਾ ਸਤਿਕਾਰ ਕਰੀਂ
ਕਰੀਂ ਛੋਟਿਆਂ ਨਾਲ ਪਿਆਰ।
ਕਹਿ ਗੁਰਬਾਣੀ ਵਿਦਿਆ ਵਿਚਾਰ ਕੇ
ਕਰਨਾ ਪਰਉਪਕਾਰ।
ਕਰੇ ਤਰੱਕੀਆਂ ਮਾਨ ਜਵਾਨੀਆਂ
ਦੁਆਵਾਂ ਤੈਨੂੰ ਹਜਾਰ।
ਬੰਡਾਲੇ ਵਾਲਾ ਪ੍ਰਗਟ ਸਦਾ ਹੀ
ਤੇਰੇ ਉੱਤੋਂ ਬਲਿਹਾਰ।
ਪੜ੍ਹੋ :- ਖ਼ੁਦ ਤੇ ਕਰ ਇਤਬਾਰ | ਜਿੰਦਗੀ ‘ਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੋਇਆ ਗੀਤ
ਇਸ ਕਵਿਤਾ ਰਾਹੀਂ ਹਰ ਵਿਦਿਆਰਥੀ ਨੂੰ ਇਹ ਸਿੱਖ ਮਿਲਦੀ ਹੈ ਕਿ ਸਿੱਖਿਆ ਸਿਰਫ਼ ਗਿਆਨ ਨਹੀਂ, ਸਗੋਂ ਜੀਵਨ ਦੀ ਦਿਸ਼ਾ ਹੈ।
ਮੁਰਸ਼ਦ (ਗੁਰੂ) ਦਾ ਆਦਰ ਤੇ ਸੱਚੀ ਸਿੱਖਣ ਦੀ ਭਾਵਨਾ ਹੀ ਸਫਲਤਾ ਦੀ ਕੁੰਜੀ ਹੈ।
ਆਓ, ਇਸ ਕਵਿਤਾ ਨੂੰ ਜੀਵਨ ਵਿੱਚ ਉਤਾਰ ਕੇ ਆਪਣੀ “ਸਿੱਖਿਆ” ਨੂੰ ਅਸਲ ਅਰਥਾਂ ਵਿੱਚ ਪੂਰਾ ਕਰੀਏ। 🌿
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
