ਨਦਰਿ ਉਪਠੀ ਜੇ ਕਰੇ – ਪਰਗਟ ਸਿੰਘ ਦੀ ਲਿਖੀ ਪੰਜਾਬੀ ਲਘੁ ਕਥਾ
ਨਦਰਿ ਉਪਠੀ ਜੇ ਕਰੇ
ਇਕ ਵਾਰ ਦੀ ਗੱਲ ਹੈ, ਮੈਂ ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਥੋੜ੍ਹਾ ਜਿਹਾ ਘਰ ਤੋਂ ਹਟਵਾਂ, ਸ਼ਾਇਦ ਲੌਢਾ ਵੇਲਾ ਸੀ। ਇਕ ਮੁੰਡਾ, ਲੱਗ ਭੱਗ ਪੰਝੀ ਛੱਬੀ ਸਾਲ ਦੀ ਉਮਰ ਦਾ ਦਿਮਾਗ ਪੱਖੋਂ ਥੋੜ੍ਹਾ ਕਮਜੋਰ ਲੱਗਦਾ ਸੀ, ਮੈਲੇ ਜਹਿ ਕੱਪੜੇ ਪਾਏ ਹੋਏ ਸੀ. ਸਹੀ ਤਰਾਂ ਬੋਲਿਆ ਵੀ ਨਹੀਂ ਸੀ ਜਾਂਦਾ। ਮੇਰੇ ਕੋਲ ਆਇਆ, ਤੇ ਮੈਂ ਕਿਹਾ,
– ਹਾਂ ਬਈ, ਕਿਧਰ?
ਤਾਂ ਉਸ ਨੇ ਥਥਾਵੀਂ ਜਿਹੀ ਅਵਾਜ ਵਿਚ ਕਿਹਾ, ਕਿ
– ਮੈਂ ਆਪਣੇ ਸਾਥੀਆਂ ਨਾਲੋਂ ਵਿੱਛੜ ਗਿਆ ਹਾਂ, ਓਹ ਗਵਾਚ ਗਇ ਨੇਂ।
ਤਾਂ ਮੈਂ ਆਖਿਆ,
– ਗਵਾਚ ਤਾਂ ਤੂੰ ਗਿਆ ਏਂ, ਜਿਹੜਾ ਏਧਰ ਓਧਰ ਤੁਰਿਆ ਫਿਰਦਾਂ।
ਤਾਂ ਉਹ ਕਹਿੰਦਾ,
– ਹਾਂ ਮੈਂ ਵੀ ਗਵਾਚਾ ਹੀ ਹਾਂ।
ਕੁਝ ਛਿਨ ਓਹ ਚੁੱਪ ਹੋ ਕੇ ਇਧਰ ਉਧਰ ਵੇਖਣ ਲੱਗਾ। ਮੈ ਕਿਹਾ,
– ਏਥੇ ਕੋਈ ਨਹੀਂ ਹੈਗਾ, ਤੂੰ ਵਾਪਸ ਮੁੜਜਾ।
ਜਦ ਉਹ ਵਾਪਸ ਮੁੜਨ ਲੱਗਾ, ਤਾਂ ਰੁਕ ਕੇ ਮੈਂਨੂੰ ਕਹਿੰਦਾ,ਚਾਹ ਮਿਲੇਗੀ?
ਮੈਂ ਸੋਚਿਆ ਪਤਾ ਨਹੀਂ ਕੌਣ ਹੈ ਕਿੱਥੋਂ ਆਇਆ ਹੈ ਕਿਵੇਂ ਆਇਆ ਹੈ। ਇਸ ਨੂੰ ਨਾਂਹ ਹੀ ਕਰ ਦਈਏ। ਮੈਂ ਉਸ ਨੂੰ ਨਾਂਹ ਕਰ ਦਿੱਤੀ। ਉਹ ਚੁੱਪਚਾਪ ਚਲਾ ਗਿਆ। ਫਿਰ ਮੇਰੇ ਮਨ ਚ ਆਈ, ਕਿ ਮੈਂ ਤਾਂ ਕਦੇ ਕਿਸੇ ਨੂੰ ਰੋਟੀ ਤੋਂ ਵੀ ਨਾਂਹ ਨਹੀਂ ਸੀ ਕੀਤੀ, ਤੇ ਇਸ ਨੂੰ ਚਾਹ ਵੀ ਨਹੀਂ ਪਿਆਈ। ਪਤਾ ਨਹੀ ਸਵੇਰ ਦਾ ਇਸ ਨੇ ਕੁਝ ਖਾਧਾ ਪੀਤਾ ਵੀ ਆ ਕਿ ਨਹੀਂ; ਪਰ ਓਹ ਏਨੇ ਸਮੇ ਨੂੰ ਓਥੋਂ ਜਾ ਚੁੱਕਾ ਸੀ।
ਫਿਰ ਮੈਂਨੂੰ ਗੁਰੂ ਨਾਨਕ ਸਾਹਿਬ ਜੀ ਦਾ ਫੁਰਮਾਨ ਚੇਤੇ ਆ ਗਿਆ,
।। ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ।।
।। ਦਰਿ ਮੰਗਨਿ ਭਿਖਿ ਨ ਪਾਇਦਾ।।
ਜਦੋਂ ਰੱਬ ਦੀ ਨਿਘਾ ਉਲਟੀ ਹੋ ਕੇ ਪੈਂਦੀ ਹੈ, ਤਾਂ ਰਾਜੇ ਘਾਹ ਖਾਣ ਲਈ ਮਜਬੂਰ ਹੋ ਜਾਂਦੇ ਨੇ, ਦਰ ਦਰ ਤੇਂ ਮੰਗਨ ਤੇ ਵੀ ਕੋਈ ਖੈਰ ਨਹੀਂ ਪੌਂਦਾ ,ਸ਼ਾਇਦ ਰੱਬ ਨੂੰ ਮਨਜੂਰ ਨਹੀਂ ਸੀ, ਕਿ ਉਹ ਨੂੰ ਚਾਹ ਪਿਆਈ ਜਾਵੇ
ਲੇਖਕ ਬਾਰੇ :-
ਮੇਰਾ ਨਾਮ ਪਰਗਟ ਸਿੰਘ ਹੈ। ਮੈਂ ਅੰਮ੍ਰਿਤਸਰ ਜ਼ਿਲੇ ਦੇ ਅਧੀਨ ਬੰਡਾਲਾ ਪਿੰਡ ਵਿਚ ਰਹਿੰਦਾ ਹਾਂ। ਮੈਂ ਕੀਰਤਨ ਕਰਦਾ ਹਾਂ ਅਤੇ ਇੱਕ ਸਕੂਲ ਵਿੱਚ ਗੁਰਮਤਿ ਸੰਗੀਤ ਸਿਖਾਉਂਦਾ ਹਾਂ। ਇਸ ਦੇ ਨਾਲ-ਨਾਲ, ਮੈਨੂੰ ਬਚਪਨ ਤੋਂ ਕਹਾਣੀਆਂ, ਕਵਿਤਾਵਾਂ, ਲੇਖ, ਸ਼ਾਇਰੀ ਲਿਖਣ ਦਾ ਸ਼ੌਕ ਹੈ। ਕੰਮੈਂਟ ਬਾਕਸ ਵਿੱਚ ” ਨਦਰਿ ਉਪਠੀ ਜੇ ਕਰੇ ” ਲਘੁ ਕਥਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ। ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।