ਨਵੇਂ ਸਾਲ ਦੀ ਵਧਾਈ :- ਨਵੇਂ ਸਾਲ ਤੇ ਕਵੀ ਪਰਗਟ ਸਿੰਘ ਦੀ ਕਵਿਤਾ
ਨਵੇਂ ਸਾਲ ਦੀ ਵਧਾਈ

ਮੰਮੀ ਡੈਡੀ ਦਾਦਾ ਦਾਦੀ
ਚਾਚਾ ਚਾਚੀ ਤਾਇਆ ਤਾਈ।
ਸਭ ਨੂੰ ਨਵੇਂ ਸਾਲ ਦੀ ਵਧਾਈ।
ਦੋਸਤ ਮਿੱਤਰ ਭੂਆ ਫੁਫੜ
ਭੈਣ ਵੀਰਾ ਤੇ ਭਰਜਾਈ।
ਸਭ ਨੂੰ ਨਵੇਂ ਸਾਲ ਦੀ ਵਧਾਈ।
ਨਾਨੀ ਨਾਨਾ ਮਾਮੀ ਮਾਮਾ
ਮਾਸੀ ਮਾਸੜ ਸਹੁਰਾ ਜਵਾਈ।
ਸਭ ਨੂੰ ਨਵੇਂ ਸਾਲ ਦੀ ਵਧਾਈ।
ਆਂਢੀ ਗੁਆਂਢੀ ਤੇ ਪਿੰਡ ਵਾਲੇ
ਰਾਹ ਵਿਚ ਆਉਂਦੇ ਜਾਂਦੇ ਰਾਹੀ।
ਸਭ ਨੂੰ ਨਵੇਂ ਸਾਲ ਦੀ ਵਧਾਈ।
ਵੱਡੇ-ਛੋਟੇ ਉੱਚੇ ਨੀਵੇ
ਹਿੰਦੂ ਮੁਸਲਿਮ ਸਿੱਖ ਇਸਾਈ।
ਸਭ ਨੂੰ ਨਵੇਂ ਸਾਲ ਦੀ ਵਧਾਈ।
ਖਿਡਾਰੀ ਪੁਲਸੀਏ ਫੌਜੀ ਵੀਰੇ
ਜਿਨ੍ਹਾਂ ਦੇਸ਼ ਦੀ ਸ਼ਾਨ ਵਧਾਈ।
ਸਭ ਨੂੰ ਨਵੇਂ ਸਾਲ ਦੀ ਵਧਾਈ।
ਸਭ ਦੇ ਅੰਦਰੋਂ ਨਫ਼ਰਤ ਮੁੱਕ ਜਾਏ
ਬਣ ਕੇ ਬੈਠਣ ਭਾਈ ਭਾਈ।
ਸਭ ਨੂੰ ਨਵੇਂ ਸਾਲ ਦੀ ਵਧਾਈ।
ਪਰਗਟ ਮੇਰਾ ਦੇਸ਼ ਪਿਆਰਾ
ਖੁਸ਼ੀ ਮਨਾਵੇ ਚਾਈਂ ਚਾਈਂ।
ਸਭ ਨੂੰ ਨਵੇਂ ਸਾਲ ਦੀ ਵਧਾਈ।
ਕੰਮੈਂਟ ਬਾਕਸ ਵਿੱਚ ” ਨਵੇਂ ਸਾਲ ਦੀ ਵਧਾਈ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।