ਕਿਸਮਤ :- ਕਿਸਮਤ ਨੂੰ ਸਵਾਲ ਕਰਦੀ ਹੋਈ ਕਵੀ ਪਰਗਟ ਸਿੰਘ ਦੀ ਕਵਿਤਾ
ਕਿਸਮਤ
ਤੂੰ ਕੀ ਕੀ ਰੰਗ ਵਖਾਏਂਗੀ ਨੀ ਕਿਸਮਤ ਮੇਰੀਏ।
ਦੱਸ ਕਿੱਥੇ ਲੈਕੇ ਜਾਏਂਗੀ ਨੀਂ ਕਿਸਮਤ ਮੇਰੀਏ।
ਕਿਹੜੇ ਕਿਹੜੇ ਦੁਖ ਵਿਖਾਏਗੀ ਨੀਂ ਕਿਸਮਤ ਮੇਰੀਏ।
ਇੰਝ ਲੱਗਦਾ ਮਾਰ ਮੁਕਾਏਂਗੀ ਨੀਂ ਕਿਸਮਤ ਮੇਰੀ ਏ।
ਜ਼ਿੰਦਗੀ ਨੂੰ ਕਿੰਨਾ ਉਲਝਾਏਂਗੀ ਨੀਂ ਕਿਸਮਤ ਮੇਰੀ ਏ।
ਕਦੋਂ ਤਰਸ ਅਸਾਂ ਤੇ ਖਾਏਂਗੀ ਨੀਂ ਕਿਸਮਤ ਮੇਰੀ ਏ।
ਕਿੰਨਾ ਚਿਰ ਹੋਰ ਹਰਾਏਂਗੀ ਨੀਂ ਕਿਸਮਤ ਮੇਰੀ ਏ।
ਕਦ ਜਿੱਤ ਦਾ ਮੂੰਹ ਵਿਖਾਏਗੀ ਨੀਂ ਕਿਸਮਤ ਮੇਰੀ ਏ।
ਤੂੰ ਖੁਦ ਨੂੰ ਕਦ ਚਮਕਾਏਂਗੀ ਨੀਂ ਕਿਸਮਤ ਮੇਰੀ ਏ।
ਪਰਗਟ ਨੂੰ ਕਿੰਨਾ ਰਵਾਏਂਗੀ ਨੀਂ ਕਿਸਮਤ ਮੇਰੀਏ।
ਮੈਂ ਭੁੱਲਾ ਭਟਕਿਆ ਰਾਹੀ ਨੀਂ ਕਿਸਮਤ ਮੇਰੀ ਏ।
ਮੈਨੂੰ ਮੰਜ਼ਿਲ ਨਹੀਂ ਥਿਆਈ ਨੀ ਕਿਸਮਤ ਮੇਰੀ ਏ।
ਮੈਂ ਸਭ ਦੀ ਖੈਰ ਮਨਾਈ ਨੀ ਕਿਸਮਤ ਮੇਰੀ ਏ।
ਮੇਰੇ ਹਿੱਸੇ ਨਮੋਸ਼ੀ ਆਈ ਨੀਂ ਕਿਸਮਤ ਮੇਰੀ ਏ।
ਮੈਂ ਰਖਦਾ ਤਾਤ ਪਰਾਈ ਨੀਂ ਕਿਸਮਤ ਮੇਰੀਏ।
ਏਹੀ ਝੋਰਾ ਜਾਂਦਾ ਖ਼ਾਈ ਨੀਂ ਕਿਸਮਤ ਮੇਰੀਏ।
ਕੋਈ ਸੁਖ ਦਾ ਸਾਹ ਦਵਾ ਦੇ ਨੀਂ ਕਿਸਮਤ ਮੇਰੀ ਏ।
ਜ਼ਿੰਦਗੀ ਨੂੰ ਸ੍ਵਰਗ ਬਣਾ ਦੇ ਨੀਂ ਕਿਸਮਤ ਮੇਰੀਏ।
ਸੁਪਨੇ ਸਾਕਾਰ ਕਰਾ ਦੇ ਨੀਂ ਕਿਸਮਤ ਮੇਰੀਏ।
ਪਰਗਟ ਨੂੰ ਮੰਜ਼ਿਲ ਵਿਖਾਦੇ ਨੀਂ ਕਿਸਮਤ ਮੇਰੀਏ।
ਕੰਮੈਂਟ ਬਾਕਸ ਵਿੱਚ ” ਕਿਸਮਤ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।