ਤੇਰੀ ਮੇਰੀ ਲੜਾਈ :- ਆਪਸੀ ਰੰਜਿਸ਼ ਦੀ ਸੱਚਾਈ ਤੇ ਕਵਿ ਪਰਗਟ ਸਿੰਘ ਦੀ ਕਵਿਤਾ
ਤੇਰੀ ਮੇਰੀ ਲੜਾਈ
ਤੇਰੀ ਮੇਰੀ ਲੜਾਈ ਹੈ ਕੀ ਸਜਣਾ,
ਮਰ ਤੂੰ ਵੀ ਜਾਣਾਂ ਮਰ ਮੈਂ ਵੀ ਜਾਣਾ।
ਜਦੋਂ ਮੌਤ ਦਾ ਕਾਲ ਸਿਰ ਚੜ ਬੋਲੂ
ਡਰ ਤੂੰ ਵੀ ਜਾਣਾਂ ਡਰ ਮੈਂ ਵੀ ਜਾਣਾ।
ਕੇੜ੍ਹਾ ਜਿਤਿਆ ਜ਼ਿੰਦਗੀ ਮੌਤ ਕੋਲੋਂ,
ਹਰ ਤੂੰ ਵੀ ਜਾਣਾਂ ਹਰ ਮੈਂ ਵੀ ਜਾਣਾ।
ਸਾਡੀ ਪੱਤਿਆਂ ਜਿੰਨੀਂ ਉਕਾਤ ਸੱਜਣਾ,
ਝੜ ਤੂੰ ਵੀ ਜਾਣਾਂ ਝੜ ਮੈਂ ਵੀ ਜਾਣਾ
ਆਪਾਂ ਨਿੱਤਰੇ ਦੋਵੇਂ ਮੈਦਾਨ ਅੰਦਰ,
ਢੈਣਾਂ ਤੂੰ ਵੀ ਨਹੀਂ ਢੈਣਾ ਮੈਂ ਵੀ ਨਹੀਂ।
ਜਾਹ ਤੂੰ ਜਿੱਤਿਆ ਤੇ ਮੈਂ ਹਾਰਿਆ,
ਕਹਿਣਾ ਤੂੰ ਵੀ ਨਹੀਂ ਕਹਿਣਾ ਮੈਂ ਵੀ ਨਹੀਂ,
ਸਿਹਰਾ ਮੱਥੇ ਤੇ ਫੋਕੀ ਸ਼ਾਨ ਵਾਲਾ,
ਲੈਣਾ ਤੂੰ ਵੀ ਨਹੀਂ ਲੈਣਾ ਮੈਂ ਵੀ ਨਹੀ
ਦੁੱਖ ਡਾਢਾ ਹੈ ਸੱਜਣਾ ਹਾਰ ਵਾਲਾ,
ਸਹਿਣਾ ਤੂੰ ਵੀ ਨਹੀਂ ਸਹਿਣਾ ਮੈਂ ਵੀ ਨਹੀਂ।
ਕੀ ਮਾਣ ਹੈ ਮਹਿਲ ਤੇ ਮਾੜੀਆਂ ਦਾ,
ਵੱਡੇ ਰਹੇ ਨਹੀਂ ਅਸੀਂ ਰਹਿਣਾ ਕਿੱਥੇ।
ਇਸ ਦੁਨੀਆਂ ਦੀ ਸ੍ਰਾਂ ਅੰਦਰ,
ਕੌਣ ਬੈਠ ਰਹਿਆ ਅਸੀਂ ਬਹਿਨਾਂ ਕਿੱਥੇ।
ਏਥੇ ਰਹੇ ਨਾ ਕਾਰੂ ਤੇ ਔਰੰਗੇ ਵਰਗੇ,
ਕੂਚ ਦੁਨੀਆਂ ਤੋਂ ਸਭ ਨੇ ਕਰ ਜਾਣਾ।
ਸਾਢੇ ਤਿੰਨ ਹੱਥ ਥਾਂ ਹੈ ਮੜੀ ਅੰਦਰ,
ਕਈ ਸੜ ਗਏ ਆਪਾਂ ਵੀ ਸੜ ਜਾਣਾ।
ਨਾਲ ਜਾਏਗੀ ਨੇਕੀ ਤੇ ਕਰਮ ਚੰਗੇ,
ਨਾਮ ਜਪ ਲੈ ਛੱਡ ਝਮੇਲਿਆਂ ਨੂੰ।
ਪਰਗਟ ਸਿੰਘ ਜੀ ਨੇਕੀਆ ਜਿਉਣ ਜੱਗ ਤੇ,
ਕੋਈ ਨਾ ਪੁੱਛਦਾ ਪੈਸੇ-ਧੇਲਿਆਂ ਨੂੰ।
ਪੜ੍ਹੋ :- ਦੇਸ਼ ਭਗਤੀ ਗੀਤ | ਇਹ ਸੋਹਣੇ-ਸੋਹਣੇ ਲਾਲ ਨੀ
ਕੰਮੈਂਟ ਬਾਕਸ ਵਿੱਚ ” ਤੇਰੀ ਮੇਰੀ ਲੜਾਈ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।