Punjabi Poem On Marriage | ਵਿਆਹ ਤੇ ਕਵੀ ਪਰਗਟ ਸਿੰਘ ਦੀ ਕਵਿਤਾ
Punjabi Poem On Marriage
ਵਿਆਹ ਤੇ ਕਵਿਤਾ
ਜੋਰਾਂ-ਸ਼ੋਰਾਂ ਤੇ ਹੋਣ ਤਿਆਰੀਆਂ ਜੀ,
ਕਹਿੰਦੇ ਮੁੰਡੇ ਦਾ ਹੋਣਾ ਵਿਆਹ ਪਰਸੋਂ।
ਪਾਣੀ ਜੋੜੀ ਦੇ ਉੱਤੋਂ ਦੀ ਵਾਰ ਪੀਣਾ,
ਡਾਢਾ ਮਾਂ ਦੇ ਦਿਲ ਵਿੱਚ ਚਾਅ ਪਰਸੋਂ।
ਲੀੜੇ ਸਭ ਨੇ ਨਵੇਂ ਨਵੇਂ ਸਵਾਂ ਲਏ ਜੀ,
ਲਏ ਡੀ ਜੇ ਵੀ ਬੁੱਕ ਕਰਾ ਪਰਸੋਂ।
ਪੈਰ ਮੁੰਡੇ ਦੇ ਧਰਤੀ ਤੇ ਲਗਦੇ ਨਾ,
ਕਹਿੰਦਾ ਲੈਣੀਆਂ ਲਾਵਾਂ ਭੜਾ ਪਰਸੋਂ।
ਮੰਜੇ ਬਿਸਤਰੇ ਕੱਠੇ ਕਰਨ ਦੀ ਲੋੜ ਕੋਈ ਨਾ,
ਕਹਿੰਦੇ ਗੱਦੇ ਹੀ ਲਵਾਂਗੇ ਮਗਵਾ ਪਰਸੋਂ।
ਆਣ ਬੂਹਾ ਖੜਕਾਇਆ ਮੇਲ ਨਾਨਕੇ ਨੇ,
ਕਹਿੰਦੇ ਰੌਣਕਾਂ ਦਿਆਂਗੇ ਵਧਾਅ ਪਰਸੋਂ।
ਯਾਦ ਕਰੂਗਾ ਅਸਾਂ ਨੂੰ ਪਿੰਡ ਸਾਰਾ, ਨ
ਚ-ਨੱਚ ਧਰਤੀ ਦਿਆਂ ਗੇ ਹਿਲਾ ਪਰਸੋਂ।
ਭੂਆ ਮਾਸੀਆਂ ਮਾਮੀਆਂ ਚਾਚੀਆਂ ਨੇ,
ਦਿੱਤੀ ਵਿਆਹ ਚ ਤੜਥੱਲ ਮਚਾ ਪਰਸੋਂ।
ਹੱਸਦੇ ਖੇਡਦੇ ਸਮਾਂ ਬਤੀਤ ਹੋਇਆ,
ਦਿਨ ਵਿਆਹ ਦਾ ਗਿਆਨ ਸੀ ਆ ਪਰਸੋਂ।
ਚਾਈਂ ਚਾਈਂ ਸਭ ਚੱਲੇ ਵਿਆਹੁਣ ਕਾਕਾ,
ਉਹਦੇ ਮੁਖ ਤੇ ਸਿਹਰੇ ਸਜਾ ਪਰਸੋਂ।
ਹੱਸਦੇ ਖੇਡਦੇ ਵੇਖਿਆ ਵਿਆਹ ਸਭ ਨੇ,
ਪਾਈ ਵਿਆਹ ਦੇ ਵਿਚ ਧਮਾਲ ਪਰਸੋਂ।
ਸੁੱਖੀ ਸਾਂਦੀ ਬਰਾਤ ਸੀ ਘਰ ਆਈ,
ਲੈ ਕੇ ਚੂੜੇ ਵਾਲੀ ਲਾੜੀ ਨੂੰ ਨਾਲ ਪਰਸੋਂ।
ਵਿਆਹ ਹੋ ਗਿਆ ਪ੍ਰਾਹੁਣੇ ਘਰੋਂ ਘਰੀਂ ਗਏ,
ਸਮਾਂ ਚੱਲਿਆ ਆਪਣੀ ਚਾਲ ਪਰਸੋਂ।
ਚਾਹ ਵਿਆਹ ਦਾ ਮਹਿੰਦੀ ਵਾਂਗ ਲਹਿਣ ਲੱਗਾ,
ਲੂਣ ਤੇਲ ਦਾ ਪਿਆ ਜੰਜਾਲ ਪਰਸੋਂ।
ਲੱਡੂ ਵਿਆਹ ਵਾਲਾ ਰੰਗ ਵਿਖਾਉਣ ਲੱਗਾ,
ਕੀਤਾ ਖਰਚਿਆਂ ਨੇ ਬੁਰਾ ਹਾਲ ਪਰਸੋਂ।
ਝੋਲਾ ਸਬਜ਼ੀ ਵਾਲਾ ਨਿੱਤ ਡਰਾਵਂਦਾ ਏ,
ਔਖਾ ਸੌਖਾ ਪਰਵਾਰ ਰਿਹਾ ਪਾਲ ਪਰਸੋਂ।
ਜਿਹੜੇ ਵਿਆਹ ਵਿੱਚ ਝੁੰਮਰ ਪਾਂਵਦੇ ਸੀ,
ਉਨ੍ਹਾਂ ਪੁੱਛਿਆ ਨਹੀਂ ਕਦੇ ਹਾਲ ਪਰਸੋਂ।
ਜਿਵੇਂ ਲੰਘਦੀ ਪਰਗਟ ਲੰਘਾਈ ਜਾਵਾਂ,
ਉਂਝ ਵਿਆਹ ਨੂੰ ਹੋਗੇ ਕਈ ਸਾਲ ਪਰਸੋਂ।
ਪੜ੍ਹੋ :- ਲਾਕਡਾਊਨ ਵਿਚ ਵਿਆਹ | ਪਰਗਟ ਸਿੰਘ ਦੀ ਲਿਖੀ ਕਵਿਤਾ
ਕੰਮੈਂਟ ਬਾਕਸ ਵਿੱਚ ” ਵਿਆਹ ਤੇ ਕਵਿਤਾ ” ( Punjabi Poem On Marriage ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।