ਸਕਾਰਾਤਮਕ ਸੋਚ ਕਹਾਣੀ :- ਇਨਸਾਨ ਦੀ ਸੋਚ ਹੀ ਜੀਵਨ ਦਾ ਅਧਾਰ ਹੈ
ਸਕਾਰਾਤਮਕ ਸੋਚ ਕਹਾਣੀ ਪ੍ਰੇਰਿਤ ਕਰਦੀ ਹੈ ਗਲਤ ਹਾਲਾਤਾਂ ਵਿੱਚ ਸਹੀ ਫ਼ੈਸਲੇ ਲੈਣ ਲਈ। ਦੁਨੀਆਂ ਵਿੱਚ ਲੋਕ ਅਕਸਰ ਆਪਣੇ ਹਾਲਾਤਾਂ ਨੂੰ ਹੀ ਆਪਣੇ ਦੁੱਖਾਂ ਦਾ ਕਰਨ ਮੰਨਦੇ ਹਨ। ਪਰ ਸਾਡੀ ਜਿੰਦਗੀ ਸਾਡੀ ਸੋਚ ਵਰਗੀ ਹੀ ਹੁੰਦੀ ਹੈ। ਸਾਡੀ ਸੋਚ ਕਿਵੇਂ ਸੰਬੰਧ ਰੱਖਦੀ ਹੈ ਸਾਡੀ ਜਿੰਦਗੀ ਨਾਲ? ਆਓ ਪੜ੍ਹਦੇ ਹਾਂ ਇਸ ( Sakaratmak Soch Punjabi Kahani ) ਸਕਾਰਾਤਮਕ ਸੋਚ ਕਹਾਣੀ ਵਿੱਚ : –
ਸਕਾਰਾਤਮਕ ਸੋਚ ਕਹਾਣੀ
ਇੱਕ ਸ਼ਹਿਰ ਵਿੱਚ ਦੋ ਸਕੇ ਭਰਾ ਰਹਿੰਦੇ ਸਨ। ਉਨ੍ਹਾਂ ਵਿਚੋਂ ਇਕ ਨਸ਼ਿਆਂ ਦਾ ਆਦੀ ਸੀ ਅਤੇ ਸਾਰਾ ਦਿਨ ਉਹ ਸ਼ਰਾਬੀ ਪੀਂਦਾ ਰਹਿੰਦਾ ਸੀ ਰਾਤ ਨੂੰ ਉਹ ਅਕਸਰ ਸ਼ਰਾਬ ਪੀ ਕੇ ਆਉਂਦਾ ਤੇ ਘਰ ਵਾਲਿਆਂ ਨਾ ਮਾਰ-ਕੁਟਾਈ ਕਰਦਾ। ਇਸ ਕਾਰਨ ਸਮਾਜ ਵਿਚ ਉਸਦਾ ਕੋਈ ਸਨਮਾਨ ਨਹੀਂ ਸੀ।
ਦੂਸਰਾ ਭਰਾ ਸ਼ਹਿਰ ਦਾ ਇੱਕ ਸਫਲ ਵਪਾਰੀ ਸੀ। ਸਮਾਜ ਵਿਚ ਉਸਦਾ ਬਹੁਤ ਮਾਣ-ਸਤਿਕਾਰ ਸੀ। ਉਸ ਦੇ ਪਰਿਵਾਰ ਦੇ ਸਾਰੇ ਲੋਕ ਪਿਆਰ ਨਾਲ ਇਕੱਠੇ ਰਹਿੰਦੇ ਸਨ।
ਲੋਕ ਇਹ ਸੋਚ ਕੇ ਹੈਰਾਨ ਹੁੰਦੇ ਸਨ ਕਿ ਇਕ ਹੀ ਪਿਤਾ ਦੇ ਦੋ ਬੱਚਿਆਂ ਵਿਚ ਇੰਨਾ ਫਰਕ ਕਿਵੇਂ ਹੋ ਸਕਦਾ ਹੈ। ਇਕ ਹੀ ਘਰ ਵਿੱਚ ਰਹਿਣ ਅਤੇ ਇੱਕੋ ਜਿਹੀ ਪਰਵਰਿਸ਼ ਹੋਣ ਤੋਂ ਬਾਅਦ ਵੀ ਦੋਨਾਂ ਵਿੱਚ ਇੰਨਾ ਅੰਤਰ ਦੇਖ ਕੇ ਇਹ ਸਵਾਲ ਮਨ ਵਿੱਚ ਆਉਣਾ ਵੀ ਲਾਜ਼ਮੀ ਸੀ।
ਇਕ ਵਾਰ ਲੋਕਾਂ ਨੇ ਇਸ ਸਵਾਲ ਦਾ ਜਵਾਬ ਲੈਣ ਲਈ ਉਹਨਾਂ ਭਰਾਵਾਂ ਕੋਲ ਗਏ। ਲੋਕ ਪਹਿਲਾਂ ਨਸ਼ੇੜੀ ਭਰਾ ਕੋਲ ਪਹੁੰਚੇ ਅਤੇ ਉਸ ਤੋਂ ਪੁੱਛਿਆ,
“ਤੁਸੀਂ ਇਹ ਸਭ ਕੁਝ ਕਿਉਂ ਕਰਦੇ ਹੋ? ਤੁਹਾਡੇ ਨਸ਼ਾ ਦਾ ਕਰਨ ਅਤੇ ਨਸ਼ੇ ਦੀ ਹਾਲਤ ਵਿੱਚ ਆਪਣੇ ਪਰਿਵਾਰ ਨਾਲ ਲੜਾਈ ਕਰਨ ਦਾ ਕੀ ਕਾਰਨ ਹੈ? ਇਹ ਸਭ ਕਰਨ ਲਈ ਤੁਹਾਨੂੰ ਕਿਸਨੇ ਪ੍ਰੇਰਿਤ ਕੀਤਾ ਹੈ? “
ਜਵਾਬ ਮਿਲਿਆ, “ਮੇਰੇ ਪਿਤਾ ..”
ਲੋਕਾਂ ਨੇ ਪੁੱਛਿਆ, “ਤੇਰੇ ਪਿਤਾ ਇਸ ਸਭ ਲਈ ਕਿਵੇਂ ਜਿੰਮੇਵਾਰ ਹਨ?”
ਨਸ਼ੇੜੀ ਭਰਾ ਨੇ ਜਵਾਬ ਦਿੱਤਾ, “ਮੇਰੇ ਪਿਤਾ ਨਸ਼ੇ ਦੇ ਆਦੀ ਸਨ। ਉਹ ਅਕਸਰ ਨਸ਼ਾ ਕਰ ਕੇ ਘਰ ਆਉਂਦੇ ਅਤੇ ਸਾਰਿਆਂ ਨੂੰ ਕੁੱਟਦੇ। ਅਜਿਹੇ ਹਾਲਾਤਾਂ ਵਿਚ ਤੁਸੀਂ ਮੇਰੇ ਤੋਂ ਕੀ ਆਸ ਰੱਖ ਸਕਦੇ ਹੋ? ਏਹੀ ਕਾਰਨ ਹੈ ਜੋ ਮੈਂ ਇਸ ਸਥਿਤੀ ਵਿਚ ਹਾਂ। “
ਇੱਕ ਭਰਾ ਦਾ ਜਵਾਬ ਮਿਲਣ ਤੋਂ ਬਾਦ ਲੋਕ ਦੂਸਰੇ ਭਰਾ ਕੋਲ ਗਏ। ਦੂਸਰੇ ਭਰਾ ਕੋਲੋਂ ਵੀ ਓਹੀ ਸਵਾਲ ਪੁੱਛਿਆ ਗਿਆ। ਜੋ ਪਹਿਲੇ ਭਰਾ ਕੋਲੋਂ ਪੁੱਛਿਆ ਗਿਆ ਸੀ,
“ਤੁਸੀਂ ਇਸ ਸ਼ਹਿਰ ਦੇ ਸਫਲ ਵਪਾਰੀ ਹੋ। ਇਸ ਪਿੱਛੇ ਦਾ ਰਹੱਸ ਕੀ ਹੈ? ਤੁਹਾਡੀ ਸਫਲਤਾ ਦੇ ਪਿੱਛੇ ਦੀ ਪ੍ਰੇਰਨਾ ਕੀ ਹੈ? “
ਸੋਚ ਸਕਦੇ ਹੋ ਉਸਦੇ ਜਵਾਬ ਵਿੱਚ ਉਸਨੇ ਕੀ ਕਿਹਾ ਹੋਵੇਗਾ?
ਉਸਨੇ ਜਵਾਬ ਦਿੱਤਾ, “ਮੇਰੇ ਪਿਤਾ ….”
ਇਹ ਜਵਾਬ ਸੁਣ ਕੇ ਸਭ ਹੈਰਾਨ ਹੋ ਗਏ। ਹੈਰਾਨੀ ਵਾਲੀ ਗੱਲ ਹੀ ਸੀ ਕਿ ਅਖੀਰ ਇੱਕ ਨਸ਼ੇੜੀ ਪਿਤਾ ਕਿਵੇਂ ਆਪਣੇ ਪੁੱਤਰ ਨੂੰ ਸਹੀ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰ ਸਕਦਾ ਹੈ?
ਲੋਕਾਂ ਨੇ ਫੇਰ ਪੁੱਛਿਆ,
“ਪਰ ਉਹ ਨਸ਼ਾ ਕਰਦੇ ਸਨ। ਉਹ ਘਰ ਵਾਲਿਆਂ ਨਾਲ ਲੜਦੇ ਸਨ ਅਤੇ ਇੱਥੋਂ ਤੱਕ ਕਿ ਘਰਦਿਆਂ ਨੂੰ ਕੁੱਟਦੇ ਵੀ ਸਨ। ਫਿਰ ਉਹਨਾਂ ਨੇ ਤੁਹਾਨੂੰ ਸਹੀ ਰਾਹ ਤੇ ਚੱਲਣ ਲਈ ਕਿਵੇਂ ਪ੍ਰੇਰਿਆ? “
ਫਿਰ ਭਰਾ ਨੇ ਜਵਾਬ ਦਿੱਤਾ,
“ਜਦੋਂ ਮੈਂ ਇੱਕ ਬੱਚਾ ਸੀ ਤਾਂ ਮੈਂ ਦੇਖਿਆ ਕਿ ਮੇਰੇ ਪਿਤਾ ਸ਼ਰਾਬ ਪੀਣ ਤੋਂ ਬਾਅਦ ਬੁਰੀ ਹਾਲਤ ਵਿੱਚ ਘਰ ਆਉਂਦੇ ਸਨ ਅਤੇ ਮਾਰ-ਕੁਟਾਈ ਕਰਦੇ ਸਨ। ਇਹ ਸਭ ਦੇਖ ਕੇ ਮੈਨੂੰ ਬਿਲਕੁਲ ਚੰਗਾ ਨਹੀਂ ਸੀ ਲੱਗਦਾ। ਇਸ ਲਈ ਮੈਂ ਉਦੋਂ ਹੀ ਸੋਚ ਲਿਆ ਸੀ ਕਿ ਮੈਂ ਆਪਣੀ ਜਿੰਦਗੀ ਵਿਚ ਆਪਣੇ ਪਿਤਾ ਵਰਗਾ ਨਹੀਂ ਬਣਾਂਗਾ।”
ਹਰ ਕੋਈ ਉਸ ਦੇ ਜਵਾਬ ਨੂੰ ਸੁਣ ਕੇ ਖੁਸ਼ ਸੀ। ਉਹ ਸਮਝ ਗਏ ਸਨ ਕਿ ਸਾਡੀ ਸਫਲਤਾ ਸਾਡੀ ਸੋਚ ‘ਤੇ ਨਿਰਭਰ ਕਰਦੀ ਹੈ, ਹਾਲਾਤਾਂ’ ਤੇ ਨਹੀਂ।
ਦੋਸਤੋ ਇਹੀ ਸਮਾਂ ਹੈ ਜਦੋਂ ਅਸੀਂ ਆਪਣੀ ਸੋਚ ਨੂੰ ਬਦਲ ਕੇ ਆਪਣੀ ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਪ੍ਰਾਪਤ ਹੁੰਦੀ ਹੈ ਕਿ ਜੋ ਅਸੀਂ ਸੋਚਦੇ ਹਾਂ ਓਹੀ ਬਣ ਜਾਂਦੇ ਹਾਂ। ਇਸ ਲਈ ਆਪਣੀ ਸਾਨੂੰ ਲੋੜ ਹੈ ਆਉਣੀ ਸੋਚ ਨੂੰ ਬਦਲਣ ਦੀ। ਜੇ ਸੋਚ ਬਦਲ ਗਈ, ਤਾਂ ਜੀਵਨ ਆਪਣੇ ਆਪ ਹੀ ਬਦਲ ਜਾਏਗਾ।
ਪੜ੍ਹੋ :- ਪ੍ਰੇਰਣਾਦਾਇਕ ਪੰਜਾਬੀ ਕਹਾਣੀ | ਇਕ ਦਿਲਚਸਪ ਅੰਤਿਮ-ਸੰਸਕਾਰ ਬਾਰੇ ਪੰਜਾਬੀ ਕਹਾਣੀ
ਤੁਸੀਂ ( Sakaratmak Soch Punjabi Kahani ) ” ਸਕਾਰਾਤਮਕ ਸੋਚ ਕਹਾਣੀ ” ਤੋਂ ਕੀ ਸਿੱਖਿਆ? ਕਿਰਪਾ ਕਰਕੇ ਆਪਣੇ ਵਿਚਾਰ ਕੰਮੈਂਟ ਬਾਕਸ ਰਾਹੀਂ ਸਾਡੇ ਪਹੁੰਚਾਓ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।
Nicc story nd ????????