ਇਹ ਕਿਹੋ ਜਿਹੀ ਰੁੱਤ ਆਈ ਏ।
ਭਾਈਆਂ ਦੇ ਦੁਸ਼ਮਣ ਭਾਈ ਏ।
ਕੋਈ ਚੀਕ ਚਹਾੜੇ ਮਾਰ ਰਿਹਾ
ਕੋਈ ਵੱਢਦਾ ਵਾਂਗ ਕਸਾਈ ਏ।
ਕਿਸੇ ਬੱਚੇ ਮਾਰਕੇ ਮਾਵਾਂ ਦੇ
ਅੱਜ ਡਾਢੀ ਖੁਸ਼ੀ ਮਨਾਈ ਏ।
ਕਿਸੇ ਪਾਣੀ ਦੀ ਘੁੱਟ ਪੀਤੀ ਨਾ
ਅੱਜ ਵੰਡੀ ਕਈਆਂ ਮਠਾਈ ਏ।
ਅੱਜ ਦਿਸਦਾ ਨਹੀਂ ਕੁਝ ਰਾਜਿਆਂ ਨੂੰ
ਨਾ ਦੇਂਦਾ ਕੁਝ ਸੁਣਾਈ ਏ।
ਅੱਜ ਅੰਨ੍ਹੇ ਬੋਲੇ ਮੀਡੀਏ ਨੇ
ਕੋਈ ਇੱਕ ਵੀ ਖਬਰ ਨਾ ਲਾਈ ਏ।
ਅੱਜ ਚੌਂਕੀਦਾਰ ਹੀ ਚੋਰ ਬਣੇ
ਘਰ ਆਪਣੇ ਨੂੰ ਸੰਨ੍ਹ ਲਾਈ ਏ।
ਅੱਜ ਗਿੱਦੜ ਚੜ੍ਹੇ ਮਸੀਤਾਂ ਤੇ
ਸਮਝੋ ਕਿ ਮੌਤ ਹੀ ਆਈ ਏ।
ਕੋਈ ਕਿੱਥੇ ਜਾ ਇਨਸਾਫ ਮੰਗੇ
ਚੋਰਾਂ ਨੇ ਕੁੱਤੀ ਫਸਾਈ ਏ।
ਪਰਗਟ ਸਿਆਂ ਰੱਬ ਹੀ ਖੈਰ ਕਰੇ
ਅਸੀਂ ਓਸ ਦੀ ਟੇਕ ਟਿਕਾਈ ਏ।
ਲੇਖਕ ਬਾਰੇ :-
ਮੇਰਾ ਨਾਮ ਪਰਗਟ ਸਿੰਘ ਹੈ। ਮੈਂ ਅੰਮ੍ਰਿਤਸਰ ਜ਼ਿਲੇ ਦੇ ਅਧੀਨ ਬੰਡਾਲਾ ਪਿੰਡ ਵਿਚ ਰਹਿੰਦਾ ਹਾਂ। ਮੈਂ ਕੀਰਤਨ ਕਰਦਾ ਹਾਂ ਅਤੇ ਇੱਕ ਸਕੂਲ ਵਿੱਚ ਗੁਰਮਤਿ ਸੰਗੀਤ ਸਿਖਾਉਂਦਾ ਹਾਂ। ਇਸ ਦੇ ਨਾਲ-ਨਾਲ, ਮੈਨੂੰ ਬਚਪਨ ਤੋਂ ਕਹਾਣੀਆਂ, ਕਵਿਤਾਵਾਂ, ਲੇਖ, ਸ਼ਾਇਰੀ ਲਿਖਣ ਦਾ ਸ਼ੌਕ ਹੈ।
ਕੰਮੈਂਟ ਬਾਕਸ ਵਿੱਚ ” ਇਹ ਕਿਹੋ ਜਿਹੀ ਰੁੱਤ ਆਈ ਏ ” ਗੀਤ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।