ਰੋਵੇ ਰੂਹ ਪੰਜਾਬ ਦੀ ਇਕ ਅਜਿਹਾ ਪੰਜਾਬੀ ਗੀਤ ਜੋ ਦੱਸ ਰਿਹਾ ਹੈ ਪੁਰਾਣੇ ਅਤੇ ਨਵੇਂ ਪੰਜਾਬ ਦਾ ਹਾਲ। ਕਿਵੇਂ ਪਹਿਲਾਂ ਪੰਜਾਬ ਵਿਚ ਅਮਨ-ਸ਼ਾਂਤੀ ਦਾ ਵਾਸ ਸੀ। ਲੋਕ ਮਿਲਜੁਲ ਕੇ ਰਹਿੰਦੇ ਸਨ। ਨਸ਼ੇ ਦਾ ਕੋਈ ਨਾਮ ਨਹੀਂ ਸੀ। ਪਰ ਅੱਜ ਨਸ਼ਾ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ। ਲੱਚਰ ਗੀਤ ਸਮਾਜ ਨੂੰ ਬੁਰਾਈ ਕਰਨ ਲਈ ਉਕਸਾਉਂਦੇ ਹਨ। ਇਸ ਸਮੇ ਨੂੰ ਦੇਖਦੇ ਹੋਏ ਲੇਖਕ ਦੱਸ ਰਿਹਾ ਹੈ ਕਿ ਪੰਜਾਬ ਦੀ ਧਰਤੀ ਕਿਵੇਂ ਕੁਰਲਾਉਂਦੀ ਹੈ? ਆਓ ਪੜ੍ਹਦੇ ਹਾਂ ਇਸ ਗੀਤ ” ਰੋਵੇ ਰੂਹ ਪੰਜਾਬ ਦੀ ” ਵਿੱਚ :-
ਰੋਵੇ ਰੂਹ ਪੰਜਾਬ ਦੀ
ਰੁਕ ਜੇ ਅੱਖਾਂ ਦਾ ਪਾਣੀ ਮੁਖ ਤੇ ਖੁਸ਼ੀ ਲਿਆਦਿਓ ਵੇ,
ਰੋਵੇ ਰੂਹ ਪੰਜਾਬ ਦੀ ਮੇਰਾ ਪੰਜਾਬ ਲੌਟਾਦਿਓ ਵੇ।
ਗੁਰੂ ਨਾਨਕ ਦੀ ਸਿੱਖੀ ਨੂੰ ਜੋ ਭੁੱਲ ਕੁਰਾਹੇ ਪੈ ਗਏ
ਸ੍ਰੀ ਗੁਰੂ ਤੇਗ ਬਹਾਦਰ ਦੇ ਬਲੀਦਾਨ ਨੂੰ ਭੁੱਲ ਕੇ ਬਹਿਗਏ,
ਉਹਨਾਂ ਨੂੰ ਕੋਈ ਦਸਵੇਂ ਪਿਤਾ ਦੀ ਕਥਾ ਸੁਨਾਦਿਓ ਵੇ
ਰੋਵੇ ਰੂਹ ਪੰਜਾਬ ਦੀ ਮੇਰਾ ਪੰਜਾਬ ਲੌਟਾਦਿਓ ਵੇ।
ਜਿਸ ਰਾਜੇ ਦੇ ਰਾਜ ਲਈ ਪਰਜਾ ਰੱਬ ਦਾ ਸ਼ੁਕਰ ਮਨਾਵੇ
ਪਰਜਾ ਹੋਵੇ ਭੁੱਖੀ ਤੇ ਰਾਜੇ ਨੂੰ ਨੀਂਦ ਨਾ ਆਵੇ,
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆਦਿਓ ਵੇ
ਰੋਵੇ ਰੂਹ ਪੰਜਾਬ ਦੀ ਮੇਰਾ ਪੰਜਾਬ ਲੌਟਾਦਿਓ ਵੇ।
ਮਾਪਿਆਂ ਦੇ ਲਾਡਾਂ ਨਾਲ ਪਲੀਆਂ ਸੱਭਿਅਤਾ ਭੁੱਲ ਗਈਆਂ
ਬਦਲ ਗਏ ਪਹਿਰਾਵੇ ਅੱਖਾਂ ਵਿਚ ਸ਼ਰਮਾਂ ਨਾ ਰਹੀਆਂ,
ਉਹਨਾਂ ਦੇ ਸਿਰ ਇੱਜਤਾਂ ਵਾਲੀ ਚੁੰਨੀ ਟਿਕਾਦਿਓ ਵੇ
ਰੋਵੇ ਰੂਹ ਪੰਜਾਬ ਦੀ ਮੇਰਾ ਪੰਜਾਬ ਲੌਟਾਦਿਓ ਵੇ।
ਮੇਰੇ ਜਾਇਆ ਜਿਨ੍ਹਾਂ ਦੀਆਂ ਸੀ ਇੱਜਤਾਂ ਕਦੇ ਬਚਾਈਆਂ
ਦਿੱਲੀ ਦੇ ਵਿਚ ਉਹਨਾਂ ਨੇ ਹੀ ਇੱਜਤਾਂ ਮੇਰੀਆਂ ਲਾਹੀਆਂ,
ਉਹਨਾਂ ਪਾਪੀ ਲੋਕਾਂ ਨੂੰ ਕੋਈ ਸਜ਼ਾ ਦਵਾਦਿਓ ਵੇ
ਰੋਵੇ ਰੂਹ ਪੰਜਾਬ ਦੀ ਮੇਰਾ ਪੰਜਾਬ ਲੌਟਾਦਿਓ ਵੇ।
ਧੀ ਕਿਸੇ ਦੀ ਪੱਗ ਬਾਪ ਦੀ ਪੈਰਾਂ ਵਿਚ ਨਾ ਰੋਲੇ
ਪ੍ਰਗਟ ਕੋਈ ਗਾਵਦੀਆਂ ਕੋਈ ਅਸ਼ਲੀਲ ਗੀਤ ਨਾ ਬੋਲੇ,
ਮੌਤ ਜਹੇ ਨਸ਼ਿਆਂ ਤੋਂ ਜਵਾਨੀ ਨੂੰ ਬਚਾਦਿਓ ਵੇ
ਰੋਵੇ ਰੂਹ ਪੰਜਾਬ ਦੀ ਮੇਰਾ ਪੰਜਾਬ ਲੌਟਾਦਿਓ ਵੇ।
ਲੇਖਕ ਬਾਰੇ :-
ਮੇਰਾ ਨਾਮ ਪਰਗਟ ਸਿੰਘ ਹੈ। ਮੈਂ ਅੰਮ੍ਰਿਤਸਰ ਜ਼ਿਲੇ ਦੇ ਅਧੀਨ ਬੰਡਾਲਾ ਪਿੰਡ ਵਿਚ ਰਹਿੰਦਾ ਹਾਂ। ਮੈਂ ਕੀਰਤਨ ਕਰਦਾ ਹਾਂ ਅਤੇ ਇੱਕ ਸਕੂਲ ਵਿੱਚ ਗੁਰਮਤਿ ਸੰਗੀਤ ਸਿਖਾਉਂਦਾ ਹਾਂ। ਇਸ ਦੇ ਨਾਲ-ਨਾਲ, ਮੈਨੂੰ ਬਚਪਨ ਤੋਂ ਕਹਾਣੀਆਂ, ਕਵਿਤਾਵਾਂ, ਲੇਖ, ਸ਼ਾਇਰੀ ਲਿਖਣ ਦਾ ਸ਼ੌਕ ਹੈ।
ਕੰਮੈਂਟ ਬਾਕਸ ਵਿੱਚ ” ਖ਼ੁਦ ਤੇ ਕਰ ਇਤਬਾਰ ” ਗੀਤ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।