ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਰਗਟ ਸਿੰਘ ਦਾ ਲਿਖਿਆ ਹੋਇਆ ਗੀਤ ” ਤਵੀ ਉੱਤੇ ਰੱਬ ਬਹਿ ਗਿਆ “
ਤਵੀ ਉੱਤੇ ਰੱਬ ਬਹਿ ਗਿਆ
ਅੱਗ ਭੱਠੀ ਥੱਲੇ ਬਲਦੀਏ ਚੰਦਰੀ ਉੱਤੋਂ ਤੱਤਾ ਰੇਤਾ ਪੈ ਰਿਹਾ,
ਦਿਨ ਜੇਠ ਦੇ ਸੂਰਜ ਪਇਆਂ ਤਪਦਾ ਤਵੀ ਉੱਤੇ ਰੱਬ ਬਹਿ ਗਿਆ।
ਕੀਤਾ ਅੱਗ ਨੇ ਹੈ ਲਾਲ ਸੂਹੀ ਤਵੀ ਨੂੰ ਤਰਸ ਨਾ ਆਵੇ ਚੰਦਰੀ
ਪਾਪੀ ਹੋਰ ਤੇਜ ਕਰਦੇ ਨੇ ਅੱਗ ਨੂੰ ਕੋਈ ਨਾ ਬੁਝਾਵੇ ਚੰਦਰੀ,
ਮੁਖੋਂ ਸੀ ਨਾ ਕਰਨ ਸੱਚੇ ਪਾਤਸ਼ਾਹ ਭੁੱਜ-ਭੁੱਜ ਮਾਸ ਲਹਿ ਗਿਆ
ਦਿਨ ਜੇਠ ਦੇ ਸੂਰਜ ਪਇਆਂ ਤਪਦਾ ਤਵੀ ਉੱਤੇ ਰੱਬ ਬਹਿ ਗਿਆ।
ਉਹੋ ਧਰਤੀ ਨੂੰ ਧੀਰਜ ਸਿਖਾਉਂਦੇ ਤੇ ਰੁੱਖਾਂ ਨੂੰ ਜੀਰਾਂਦ ਦੱਸਦੇ
ਲਾ ਕੇ ਤਵੀ ਤੇ ਸਮਾਧੀ ਮੇਰੇ ਪਾਤਸ਼ਾ ਮੁਖੋਂ ਸਤਿਨਾਮ ਜੱਪਦੇ,
ਦੰਗ ਰਹਿ ਗਏ ਸਵਰਗਾਂ ਦੇ ਦੇਵਤੇ ਵਿਸ਼ਨੂੰ ਵੀ ਰੋਣ ਡਹਿ ਗਿਆ
ਦਿਨ ਜੇਠ ਦੇ ਸੂਰਜ ਪਇਆਂ ਤਪਦਾ ਤਵੀ ਉੱਤੇ ਰੱਬ ਬਹਿ ਗਿਆ।
ਅੱਜ ਪੱਥਰ ਵੀ ਮੋਮ ਬਣ ਢਲ ਗਏ, ਪਾਣੀਆਂ ਨੂੰ ਅੱਗ ਲੱਗ ਗਈ
ਭੈੜਾ ਦਿਨ ਵੀ ਪਹਾੜ ਜਿੱਡਾ ਲੱਗਿਆ ਰਾਤਰੀ ਵੀ ਦੂਰ ਭੱਜ ਗਈ,
ਰੱਬ ਕਰਕੇ ਤੂੰ ਠੰਡਾ ਹੋਜੇ ਸੂਰਜਾ ਭੈੜਿਆ ਕਿਉਂ ਤਪ ਤੂੰ ਰਿਹਾ
ਦਿਨ ਜੇਠ ਦੇ ਸੂਰਜ ਪਇਆਂ ਤਪਦਾ ਤਵੀ ਉੱਤੇ ਰੱਬ ਬਹਿ ਗਿਆ।
ਤੂੰ ਹੀ ਨਿਰਗੁਣ ਸਰਗੁਣ ਤੂੰਹੀ, ਤੂੰਹੀ ਵਾਲੀ ਦੋ ਜਹਾਨ ਦਾ
ਕੀ ਲਿਖਣਾ ਬੰਡਾਲੇ ਪਿੰਡ ਵਾਲੇ ਨੇ ਤੇਰੀਆਂ ਹੈ ਤੂੰ ਜਾਣਦਾ,
ਤੇਰੇ ਕੌਤਕਾਂ ਨੂੰ ਕੋਈ ਨਾ ਜਾਣ ਸਕਦਾ ਪ੍ਰਗਟ ਸੱਚ ਕਹਿ ਗਿਆ
ਦਿਨ ਜੇਠ ਦੇ ਸੂਰਜ ਪਇਆਂ ਤਪਦਾ ਤਵੀ ਉੱਤੇ ਰੱਬ ਬਹਿ ਗਿਆ।
ਕੰਮੈਂਟ ਬਾਕਸ ਵਿੱਚ ਗੁਰੂ ਅਰਜਨ ਦੇਵ ਜੀ ਦੀ ਦੀ ਸ਼ਹਾਦਤ ਤੇ ” ਤਵੀ ਉੱਤੇ ਰੱਬ ਬਹਿ ਗਿਆ ” ਗੀਤ ਬਾਰੇ ਆਪਣੀ ਰਾਇ ਜਰੂਰ ਲਿਖੋ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ
[email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।