ਅੱਜ ਹੀਰਾ ਸਾਥੋਂ ਖੁਸ ਗਿਆ ਏ – ਭਾਈ ਨਿਰਮਲ ਸਿੰਘ ਜੀ ਖਾਲਸਾ ਨੂੰ ਸਮਰਪਿਤ ਕਵਿਤਾ
ਖਾਲਸਾ ਜੀ ਦੀ ਹੋਈ ਅਚਨਚੇਤ ਮੌਤ ਨੇ ਸਿੱਖ ਕੌਮ ਦਾ ਹਿਰਦਾ ਕਿਵੇਂ ਝੰਜੋੜ ਦਿੱਤਾ ਉਸ ਉਪਰ ਪਰਗਟ ਸਿੰਘ ਦਾ ਗੀਤ ਅੱਜ ਹੀਰਾ ਸਾਥੋਂ ਖੁਸ ਗਿਆ ਏ :-
ਅੱਜ ਹੀਰਾ ਸਾਥੋਂ ਖੁਸ ਗਿਆ ਏ

ਅੱਜ ਹੀਰਾ ਸਾਥੋਂ ਖੁਸ ਗਿਆ ਏ।
ਜਿਵੇਂ ਲੱਕ ਕੌਮ ਦਾ ਟੁੱਟ ਗਿਆ ਏ।
ਅੱਜ ਹੋ ਗਈ ਏ ਕੋਈ ਅਣਹੋਣੀ,
ਕਿਓਂ ਰੱਬ ਅਸਾਂ ਦਾ ਰੁੱਸ ਗਿਆ ਏ।
ਇਹ ਸਾਜਿਸ਼ ਜਾਂ ਸਚਾਈ ਏ,
ਨਾ ਸਮਝ ਏਸ ਦੀ ਆਈ ਏ।
ਹੋਈ ਮੌਤ ਕੌਮ ਦੇ ਹੀਰੇ ਦੀ ਨੇ,
ਸਾਡੀ ਹੋਸ਼ ਭੁਲਾਈ ਏ।
ਵੱਜੀ ਸੱਟ ਕੌਮ ਦੇ ਹਿਰਦੇ ਤੇ,
ਕੋਈ ਜਖਮ ਅੱਲਾ ਜਿਹਾ ਦੁਖ ਗਿਆ ਏ।
ਅੱਜ ਹੀਰਾ ਸਾਥੋਂ ਖੁਸ ਗਿਆ ਏ।
ਅੱਜ ਅੱਖ ਕੌਮ ਦੀ ਚੋਈ ਏ,
ਇਹ ਅਣਹੋਣੀ ਕਿਓਂ ਹੋਈ ਏ।
ਇਹ ਕੈਸੀ ਆ ਗੀ ਮਹਾਂ ਮਾਰੀ,
ਇਹਨੂੰ ਸਮਝ ਨਾ ਸਕਿਆ ਕੋਈ ਏ।
ਕਿਓਂ ਬਾਜ ਅਚਿੰਤੇ ਪੈ ਗਇ ਓਹਦਾ
ਹੱਥ ਹੱਥਾਂ ਚੋਂ ਛੁੱਟ ਗਿਆ ਏ।
ਅੱਜ ਹੀਰਾ ਸਾਥੋਂ ਖੁਸ ਗਿਆ ਏ।
ਪਰਗਟ ਸਭ ਨੇ ਮਰ ਜਾਣਾ ਏ,
ਭਾਵੇਂ ਏ ਅਟੱਲ ਸਚਾਈ ਏ।
ਪਰ ਐਸੀ ਮੌਤ ਦਾ ਕੀ ਕਰੀਏ,
ਜੋ ਖਾਲਸਾ ਜੀ ਲਈ ਆਈ ਏ।
ਗੁਰੂ ਰਾਮਦਾਸ ਹੀ ਸੱਚ ਜਾਣੇ
ਜਿਵੇਂ ਚੰਨ ਕੌਮ ਦਾ ਛੁਪ ਗਿਆ ਏ।
ਅੱਜ ਹੀਰਾ ਸਾਥੋਂ ਖੁਸ ਗਿਆ ਏ।
ਜਿਵੇਂ ਲੱਕ ਕੌਮ ਦਾ ਟੁੱਟ ਗਿਆ ਏ।
ਕੰਮੈਂਟ ਬਾਕਸ ਵਿੱਚ ” ਅੱਜ ਹੀਰਾ ਸਾਥੋਂ ਖੁਸ ਗਿਆ ਏ ” ਗੀਤ ਬਾਰੇ ਆਪਣੀ ਰਾਇ ਜਰੂਰ ਲਿਖੋ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।