Guru Teg Bahadur Ji Kavita In Punjabi | ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੇ ਕਵਿਤਾ
Guru Teg Bahadur Ji Kavita In Punjabi – ਤੁਸੀਂ ਪੜ੍ਹ ਰਹੇ ਹੋ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੇ ਕਵਿਤਾ :-
Guru Teg Bahadur Ji Kavita In Punjabi
ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੇ ਕਵਿਤਾ

ਇਹ ਗੱਲ ਹੈ ਓਸ ਵੇਲੇ ਦੀ ਜਦ ਖ਼ਤਰੇ ਵਿੱਚ ਸੀ ਹਿੰਦੂ।
ਕਰ ਕਰਕੇ ਅਤਿਆ ਚਾਰ, ਉਰੰਗਾ ਲਾਹੁੰਦਾ ਜੰਜੂ।
ਉਸ ਜ਼ੁਲਮ ਦੀ ਹੱਦ ਮੁਕਾਈ,ਤੇ ਸਨਾਤਨੀ ਮਾਰਨ ਧਾਹਾਂ।
ਰੱਬ ਤਾਂਈਂ ਕਰਨ ਪੁਕਾਰਾਂ, ਕਰ ਕਰ ਕੇ ਉੱਚੀਆਂ ਬਾਹਾਂ।
ਜਾ ਸੋਮਨਾਥ ਦੇ ਮੰਦਰ, ਓਹਨਾਂ ਹਵਨ ਕੀਤੇ ਸੀ ਅੰਦਰ।
ਪੜ ਪੜ ਕੇ ਮੰਤਰ ਹਾਰੇ, ਨਾ ਟਲਿਆ ਮੌਤ ਦਾ ਮੰਜ਼ਰ।
ਫਿਰ ਅਕਾਸ਼ਬਾਣੀ ਸੀ ਹੋਈ, ਏਥੇ ਮੱਦਦ ਮਿਲੂ ਨਾਂ ਕੋਈ।
ਜਾਓ ਗੁਰੂ ਨਾਨਕ ਦੇ ਦਰ ਤੇ ਲਊ ਸਾਰ ਤੁਹਾਡੀ ਓਹੀ।
ਫਿਰ ਪੰਡਤ ਚਲਿ ਕਸ਼ਮੀਰੋਂ ਆਨੰਦਪੁਰ ਸਾਹਿਬ ਚ ਆਏ।
ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਰੋ ਰੋ ਹਾਲ ਸੁਣਾਏ।
ਤਦ ਮੁੱਖੋਂ ਬੋਲੇ ਸਤਿਗੁਰ ਏਦਾਂ ਨਹੀਂ ਔਰੰਗੇ ਢੈਣਾ।
ਕਿਸੇ ਵੱਡੇ ਮਹਾਂਪੁਰਸ਼ ਨੂੰ ਆਪਣਾ ਸੀਸ ਕਟਾਉਣਾ ਪੈਣਾ।
ਬਾਲ ਗੁਰ ਗੋਬਿੰਦ ਰਾਏ ,ਏਦਾਂ ਮੁੱਖ ਤੋਂ ਕਹਿਣ ਸੁਣਾ ਕੇ।
ਕੌਣ ਹੈ ਵੱਡਾ ਤੁਹਾਡੇ ਤੋਂ, ਆਪਣਾ ਸੀਸ ਦਿਓ ਤੁਸੀਂ ਜਾ ਕੇ।
ਕਿਹਾ ਗੁਰਾਂ ਨੇ ਪੰਡਤੋ ਜਾਓ, ਸੁਨੇਹਾ ਔਰੰਗੇ ਤਾਂਈਂ ਪਚਾਓ।
ਅਸੀਂ ਧਰਮ ਛੱਡ ਦਿਆਂਗੇ ਪਹਿਲ਼ਾਂ ਗੁਰੂ ਦਾ ਧਰਮ ਛਡਾਓ।
ਫਿਰ ਜੰਜੂ ਤਿਲਕ ਬਚਾਉਣ ਲਈ, ਦੁਖੀਆਂ ਦੇ ਦੁੱਖ ਵੰਡਾਉਣ ਲਈ।
ਅਨੰਦਪੁਰ ਤੋਂ ਤੁਰ ਪਏ ਸਤਿਗੁਰ ਜੀ,ਦਿੱਲੀ ਚ ਸ਼ਹੀਦੀ ਪਾਉਣ ਲਈ।
ਨਾਲ ਸਿੱਖ ਸੀ ਕੁਝ ਤਿਆਰ ਹੋਏ,ਜਾ ਦਿੱਲੀ ਵਿਚ ਗ੍ਰਿਫ਼ਤਾਰ ਹੋਏ।
ਧੰਨ ਸਿੱਖ ਗੁਰੂ ਦੇ ਡੋਲੇ ਨਾਂ, ਭਾਵੇਂ ਸੀ ਜ਼ੁਲਮ ਹਜ਼ਾਰ ਹੋਏ।
ਕਹੇ ਔਰੰਗਾ ਜ਼ਿਦ ਛੱਡ ਦਿਓ, ਧਰਮਾਂ ਦਾ ਫਾਹਾ ਵੱਢ ਦਿਓ।
ਪੁੱਟੋ ਝੰਡੇ ਸਨਾਤਨੀ ਹਿੰਦੂਆਂ ਦੇ, ਇਸਲਾਮੀ ਝੰਡੇ ਗੱਡ ਦਿਓ।
ਮੈਂ ਇੱਕੋ ਮਜਭ ਚਲਾਉਣਾ ਹੈ, ਬਹੁਤਿਆਂ ਦਾ ਜੱਭ ਮਕਾਉਣਾ ਹੈ।
ਕਿਹਾ ਗੁਰਾਂ ਤੂੰ ਇੱਕ ਦੀ ਗੱਲ ਕਰਦੈਂ,ਹਾਲੇ ਤੀਜਾ ਮਜਭ ਵੀ ਆਉਣਾ ਹੈ।
ਜਦ ਪੇਸ਼ ਕੋਈ ਵੀ ਚੱਲੀ ਨਾ, ਫਿਰ ਜ਼ੁਲਮ ਸੀ ਢਾਹਿਆ ਜ਼ਾਲਮ ਨੇ।
ਮੇਰੇ ਸਤਿਗੁਰ ਤੇਗ ਬਹਾਦਰ ਨੂੰ, ਪਿੰਜਰੇ ਵਿਚ ਪਾਇਆ ਜਾਲਮ ਨੇਂ।
ਤਿੰਨ ਸਿੱਖ ਸ਼ਹੀਦ ਕੀਤੇ ਓਸ,ਪਾਪ ਲੱਦੇ ਫੈਂਸਲੇ ਲੀਤੇ ਓਸ।
ਮਤੀ ਦਾਸ ਚੀਰਿਆ ਆਰੇ ਨਾਲ, ਗੁਰੂ ਸਾਂਵੇਂ ਟੁਕੜੇ ਕੀਤੇ ਓਸ।
ਫਿਰ ਸਤੀ ਦਾਸ ਨੂੰ ਮਾਰਿਆ,ਬੰਨ ਰੂੰ ਜਾਲਮਾਂ ਸਾੜਿਆ।
ਦੇਗੇ ਵਿੱਚ ਭਾਈ ਦਿਆਲੇ ਨੇ, ਇੱਕ ਸਾਰ ਚੌਂਕੜਾ ਮਾਰਿਆ।
ਇਸ ਦੁਨੀਆਂ ਦੇ ਇਤਿਹਾਸ ਅੰਦਰ ਐਸਾ ਨਾਂ ਹੋਇਆ ਵਾਕਿਆ ।
ਪਿੰਜਰੇ ਚ ਖਲੋਤੇ ਸਤਿਗੁਰ ਨੇ ਧੰਨ ਸਿੱਖੀ ਧੰਨ ਸਿੱਖੀ ਆਖਿਆ।
ਜਦ ਪਰਚਾ ਸਿੱਖਾਂ ਪਾਸ ਕੀਤਾ, ਫਿਰ ਗੁਰੂ ਦੀ ਵਾਰੀ ਆਈ ਸੀ।
ਉਸ ਚੌਂਕ ਚਾਂਦਨੀ ਵਾਲੇ ਵਿਚ, ਸਤਿਗੁਰਾਂ ਸਮਾਧੀ ਲਾਈ ਸੀ।
ਜਦ ਵਾਰ ਜ਼ਲਾਦ ਸੀ ਕਰਨ ਲੱਗਾ, ਤਦ ਸਤਿਗੁਰ ਜੀ ਮੁਸਕਰਾਏ ਸੀ।
ਜਦ ਸੀਸ ਗੁਰੂ ਦਾ ਲੱਥ ਗਿਆ ਤਦ ਕਾਲੇ ਬੱਦਲ ਛਾਏ ਸੀ।
ਫਿਰ ਆਇਆ ਤੇਜ਼ ਤੁਫ਼ਾਨ ਓਦੋਂ,ਸਭ ਫ਼ਿਰਨ ਬਚਾਉਂਦੇ ਜਾਣ ਓਦੋਂ।
ਸੁਰ ਲੋਕ ਚ ਜੈ ਜੈ ਕਾਰ ਹੋਈ, ਸੀ ਸੋਗ ਚ ਡੁੱਬਾ ਜਹਾਣ ਓਦੋਂ।
ਧੜ ਲੱਖੀ ਸ਼ਾਹ ਦੇ ਹੱਥ ਆਇਆ, ਭਾਈ ਜੈਤਾ ਸੀਸ ਨੂੰ ਲੈ ਗਿਆ ਸੀ।
ਇੰਝ ਜਾਪੇ ਬੰਡਾਲੇ ਵਾਲਿਆ ਵੇ, ਜਿਵੇਂ ਤਖ਼ਤ ਦਿੱਲੀ ਦਾ ਢਾਹਿ ਗਿਆ ਸੀ।
ਪੜ੍ਹੋ :- Sri Guru Nanak Dev Ji History In Punjabi
ਕੰਮੈਂਟ ਬਾਕਸ ਵਿੱਚ ” ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਤੇ ਕਵਿਤਾ ” ( Guru Teg Bahadur Ji Kavita In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।