Bhrun Hatya Slogan In Punjabi | ਭਰੂਣ ਹੱਤਿਆ ਤੇ ਸਲੋਗਨ
Bhrun Hatya Slogan In Punjabi
ਭਰੂਣ ਹੱਤਿਆ ਤੇ ਸਲੋਗਨ
ਭਰੂਣ ਹੱਤਿਆ ਬੰਦ ਕਰੋ।
ਨਾ ਸਿਰ ਪਾਪਾਂ ਦੀ ਪੰਡ ਧਰੋ।
ਬਚਾ ਲਓ ਕੁੱਖਾਂ ਤੇ ਰੁੱਖਾਂ ਨੂੰ।
ਨਹੀਂ ਤਾਂ ਲਭਦੇ ਰਹੋ ਕੇ ਸੁੱਖਾਂ ਨੂੰ।
ਜੇ ਕੁੱਖ ਵਿੱਚ ਧੀਆਂ ਮੁਕਾਓ ਗੇ।
ਫਿਰ ਕਿੱਦਾਂ ਪੁੱਤ ਵਿਆਹੋ ਗੇ।
ਜਿਸ ਘਰ ਵਿੱਚ ਔਰਤ ਨਾ ਹੋਵੇ।
ਉਸ ਘਰ ਵਿੱਚ ਰੌਣਕ ਨਾ ਹੋਵੇ।
ਨਾ ਔਰਤ ਬਿਨਾਂ ਸੰਸਾਰ ਚੱਲੇ।
ਨਾਂ ਔਰਤ ਬਿਨ ਪਰਿਵਾਰ ਫਲੇ।
ਧੀਆਂ ਨੂੰ ਕੁੱਖ ਵਿਚ ਮਾਰੋ ਨਾ।
ਵਸਦਾ ਸੰਸਾਰ ਉਜਾੜੋ ਨਾਂ।
ਉਹ ਵੀ ਤਾਂ ਰੱਬ ਦਾ ਜੀਅ ਲੋਕੋ।
ਜਿਹੜੀ ਕੁੱਖ ਵਿੱਚ ਮਾਰਦੇ ਧੀ ਲੋਕੋ।
ਧੀਆਂ ਲਈ ਕਸਾਈ ਬਣਦੇ ਕਿਉਂ।
ਪੁੱਤਾਂ ਨੂੰ ਸਭ ਕੁਝ ਮੰਨਦੇ ਕਿਉਂ।
ਜੇ ਲੱਡੂ ਵੰਡ ਦੇ ਪੁੱਤਾਂ ਦੇ,
ਧੀਆਂ ਦੀ ਵੀ ਵੰਡੋ ਮਠਿਆਈ।
ਜੇ ਘਰ ਵਿਚ ਭੇਜੀ ਧੀ ਰੱਬ ਨੇ,
ਸਮਝੋ ਘਰ ਲਛਮੀ ਆਈ।
ਆਓ ਰਲ-ਮਿਲ ਕਦਮ ਉਠਾਈਏ।
ਧੀਆਂ ਦੀ ਲੋਹੜੀ ਮਨਾਈਏ।
ਛੱਡ ਵਿਤਕਰੇ ਪੁੱਤਾਂ ਧੀਆਂ ਦੇ।
ਖੁਸ਼ਹਾਲ ਜੀਵਨ ਜੀਆਂ ਗੇ।
ਜਿਸ ਘਰ ਵਿੱਚ ਪਰਗਟ ਧੀ ਹੋਵੇ।
ਓਥੇ ਰਹਿਮਤ ਦਾਤੇ ਦੀ ਹੋਵੇ
ਪੜ੍ਹੋ :-
- Bhrun Hatya Essay In Punjabi Language | ਭਰੂਣ ਹੱਤਿਆ ਤੇ ਲੇਖ
- “ਕੂਕ ਨਿਮਾਣੀ ਦੀ” ਧੀਆਂ ਦੀ ਹਾਲਤ ਤੇ ਪਰਗਟ ਸਿੰਘ ਦਾ ਇਕ ਪੰਜਾਬੀ ਗੀਤ
ਕੰਮੈਂਟ ਬਾਕਸ ਵਿੱਚ ” ਭਰੂਣ ਹੱਤਿਆ ਤੇ ਸਲੋਗਨ ” ( Bhrun Hatya Slogan In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।