Birthday Poem On Shri Guru Nanak Dev Ji | ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਉੱਤੇ ਪੰਜਾਬੀ ਕਵਿਤਾ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਿਰਫ਼ ਸਿੱਖ ਧਰਮ ਹੀ ਨਹੀਂ, ਸਾਰੇ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ। ਉਹ ਸੱਚ, ਨਾਮ ਅਤੇ ਸੇਵਾ ਦੇ ਪ੍ਰਤੀਕ ਸਨ। ਜਦੋਂ ਗੁਰੂ ਨਾਨਕ ਦੇਵ ਜੀ ਤਲਵੰਡੀ ਦੀ ਧਰਤੀ ‘ਤੇ ਪ੍ਰਕਟ ਹੋਏ, ਸਾਰੇ ਜਗਤ ਵਿਚ ਰੌਸ਼ਨੀ ਫੈਲ ਗਈ। ਇਸ ਪਵਿੱਤਰ ਦਿਨ ਨੂੰ ਸਮਰਪਿਤ ਇਹ Birthday Poem on Shri Guru Nanak Dev Ji ਉਨ੍ਹਾਂ ਦੇ ਆਗਮਨ ਦੀ ਮਹਿਮਾ, ਮਾਂ ਤ੍ਰਿਪਤਾ ਅਤੇ ਨਾਨਕੀ ਭੈਣ ਦੀ ਭਾਵਨਾ, ਅਤੇ ਸੱਚ ਦੇ ਪ੍ਰਕਾਸ਼ ਨੂੰ ਸੁੰਦਰ ਰੂਪ ਵਿੱਚ ਪ੍ਰਗਟ ਕਰਦੀ ਹੈ। ਇਹ Guru Nanak Dev Ji Birthday Poem in Punjabi ਪੜ੍ਹ ਕੇ ਹਰ ਮਨੁੱਖ ਦੇ ਹਿਰਦੇ ਵਿਚ ਸ਼ਰਧਾ ਅਤੇ ਸ਼ਾਂਤੀ ਦਾ ਅਹਿਸਾਸ ਜਨਮ ਲੈਂਦਾ ਹੈ।
Birthday Poem On Shri Guru Nanak Dev Ji
ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਉੱਤੇ ਪੰਜਾਬੀ ਕਵਿਤਾ

ਆਪ ਨਰਾਇਣ ਕਲਾ ਧਾਰਿ ਨੇਂ ਰੂਪ ਵਟਾਇਆ।
ਗੁਰੂ ਨਾਨਕ ਸੱਚਾ ਪਾਤਸ਼ਾਹ ਜੱਗ ਤਾਰਨ ਆਇਆ।
ਤਲਵੰਡੀ ਰਾਏ ਭੋਏ ਦੀ ਨੂੰ ਭਾਗ ਲਗਾਇਆ।
ਮਾਂ ਤ੍ਰਿਪਤਾ ਮਹਿਤਾ ਕਾਲੂ ਦੇ ਘਰ ਨੂੰ ਰੁਸ਼ਨਾਇਆ।
ਗੁਰੂ ਨਾਨਕ ਸੱਚਾ ਪਾਤਸ਼ਾਹ ਜਗਤਾਰਨ ਆਇਆ
ਅੱਜ ਫੁੱਲ ਖਿੜੇ ਨੇ ਵੱਖਰੇ ਓਹ ਵੰਡਣ ਮਹਿਕਾਂ।
ਉਹਨੂੰ ਸੁਰ ਨਰ ਮੁਨ ਜਨ ਗਾਂਵਦੇ ਲਾ ਲਾ ਕੇ ਹੇਕਾਂ।
ਆ ਬ੍ਰਹਮਾ ਬਿਸ਼ਨ ਮਹੇਸ਼ ਨੇਂ ਓਹਨੂੰ ਸੀਸ ਝੁਕਾਇਆ।
ਗੁਰੂ ਨਾਨਕ ਸੱਚਾ ਪਾਤਸ਼ਾਹ ਜਗ ਤਾਰਨ ਆਇਆ।
ਧੰਨ ਹੋਈ ਦਾਈ ਦੌਲਤਾਂ ਉਹਦਾ ਦਰਸ਼ਨ ਪਾ ਕੇ।
ਉਹਦੇ ਚਰਨਾਂ ਦੇ ਨਾਲ ਆਪਣੇ ਮਸਤਕ ਨੂੰ ਸੁਹਾ ਕੇ।
ਜਨਮਾਂ ਜਨਮਾਂ ਦੀ ਪੀੜ ਨੂੰ ਇੱਕ ਖਿੰਚ ਮਿਟਾਇਆ।
ਗੁਰੂ ਨਾਨਕ ਸੱਚਾ ਪਾਤਸ਼ਾਹ ਜਗ ਤਾਰਨ ਆਇਆ।
ਲਿਆ ਸਮਝ ਨਾਨਕੀ ਭੈਣ ਨੇ ਮੇਰਾ ਵੀਰ ਖੁਦਾ ਹੈ।
ਰੱਬ ਵੀਰਾ ਬਣ ਕੇ ਆ ਗਿਆ ਇਸ ਗੱਲ ਦਾ ਚਾਅ ਹੈ।
ਇਹ ਜੋਤ ਪਛਾਣੀ ਭੈਣ ਨੇਂ ਪਿਤਾ ਸਮਝ ਨਾ ਪਾਇਆ।
ਗੁਰੂ ਨਾਨਕ ਸੱਚਾ ਪਾਤਸ਼ਾਹ ਜੱਗ ਤਾਰ ਆਇਆ।
ਤਲਵੰਡੀ ਰਾਏ ਭੋਏ ਦੀ ਮਹਿਕਾਈ ਜਾਪੇ।
ਅੱਜ ਰਾਤ ਚਾਂਦਨੀ ਹੋਰ ਵੀ ਰੁਸ਼ਨਾਈ ਜਾਪੇ
ਓਹਦਾ ਆਵਾ ਗਉਣ ਮਿਟ ਗਿਆ ਜਿਸ ਦਰਸ਼ਨ ਪਾਇਆ।
ਗੁਰੂ ਨਾਨਕ ਸੱਚਾ ਪਾਤਸ਼ਾਹ ਤਾਰਨ ਆਇਆ।
ਉੱਠ ਜਾਗ ਸਵੇਰੇ ਪਰਗਟ ਵੇ ਉਹਨੂੰ ਸੱਜਦੇ ਕਰ ਲੈ
ਤੂੰ ਝੋਲੀ ਬੰਡਾਲੇ ਵਾਲਿਆ ਖੈਰਾਂ ਨਾਲ ਭਰ ਲੈ।
ਉਹਦੇ ਘਰ ਵਿੱਚ ਬਖਸ਼ਿਸ਼ਾਂ ਸਾਰੀਆਂ ਮਿਲੂ ਜੋ ਕੁਝ ਚਾਹਿਆ।
ਗੁਰੂ ਨਾਨਕ ਸੱਚਾ ਪਾਤਸ਼ਾਹ ਜੱਗ ਤਾਰਨ ਆਇਆ।
ਪੜ੍ਹੋ :- Guru Nanak Dev Ji Birthday Poem in Punjabi – ਮਾਂ ਤ੍ਰਿਪਤਾ ਦੇ ਵੇੜ੍ਹੇ ਵਿੱਚ ਖਿੜਿਆ ਹੈ ਫੁੱਲ
ਗੁਰੂ ਨਾਨਕ ਦੇਵ ਜੀ ਦੀ ਜੋਤ ਸਦਾ ਅਮਰ ਹੈ। ਉਹਨਾ ਦੇ ਬਚਨ — “ਨ ਕੋਇ ਵੈਰੀ ਨਹੀ ਬਿਗਾਨਾ” — ਅੱਜ ਵੀ ਸੰਸਾਰ ਨੂੰ ਏਕਤਾ, ਪਿਆਰ ਅਤੇ ਸਮਾਨਤਾ ਦਾ ਸੰਦੈਸ਼ ਦਿੰਦੇ ਹਨ।
ਇਹ ਕਵਿਤਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੱਚੇ ਪਾਤਸ਼ਾਹ ਦਾ ਜਨਮ ਸਿਰਫ਼ ਇਕ ਇਤਿਹਾਸਕ ਘਟਨਾ ਨਹੀਂ, ਸਗੋਂ ਰੂਹਾਨੀ ਜਾਗਰਣ ਦਾ ਪ੍ਰਤੀਕ ਹੈ।
ਆਓ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਉਤਾਰ ਕੇ ਸੱਚੇ ਅਰਥਾਂ ਵਿਚ ਉਹਨਾਂ ਦੀ ਜਨਮ ਦਿਵਸ ਦੀ ਖੁਸ਼ੀ ਮਨਾਈਏ। 🙏
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
