Guru Nanak Dev Ji Kavita In Punjabi | ਗੁਰੂ ਨਾਨਕ ਜੀ ਤੇ ਕਵਿਤਾ
Guru Nanak Dev Ji Kavita In Punjabi –
Guru Nanak Dev Ji Kavita
ਗੁਰੂ ਨਾਨਕ ਜੀ ਤੇ ਕਵਿਤਾ
ਮਾਂ ਤ੍ਰਿਪਤਾ ਦੇ ਵੇੜ੍ਹੇ ਵਿੱਚ ਖਿੜਿਆ ਹੈ ਫੁੱਲ,
ਓਦ੍ਹਾ ਨਾਨਕ ਹੈ ਨਾਮ ਵਾਲੀ ਦੋ ਜਹਾਨ ਦਾ।
ਅੱਜ ਵਡਭਾਗੀ ਹੋਈ ਸੱਚੀ ਬੇਦੀਆਂ ਦੀ ਕੁੱਲ
ਚਾ ਝੱਲਿਆ ਨਾ ਜਾਵੇ ਪਿਤਾ ਕਲਿਆਣ ਦਾ।
ਮਾਂ ਤ੍ਰਿਪਤਾ ਦੇ ਵੇੜ੍ਹੇ ਵਿੱਚ ਖਿੜਿਆ ਹੈ ਫੁੱਲ,
ਓਦ੍ਹਾ ਨਾਨਕ ਹੈ ਨਾਮ ਵਾਲ਼ੀ ਦੋ ਜਹਾਨ ਦਾ।
ਮਹਿਕਾਈ ਜੇਹੀ ਲੱਗੇ ਰਾਇ ਭੋਇ ਦੀ ਤਲਵੰਡੀ
ਚੰਨ ਪਹਿਲਾਂ ਨਾਲੋਂ ਵੱਡਾ, ਤੇ ਘਨੇਰਾ ਜਾਪਦਾ।
ਅੱਜ ਦੇਵਤਿਆਂ ਅੰਬਰਾਂ ਤੋਂ ਫੁੱਲ ਬਰਸਾਏ,
ਉਂਜ ਰਾਤ ਹੈ ਜੀ ਫੇਰ ਵੀ ਸਵੇਰਾ ਜਾਪਦਾ।
ਓਹੋ ਜੋਤ ਰੂਪ ਆਪ, ਉਹਦਾ ਘੱਟ-ਘੱਟ ਵਾਸ
ਹੀਂ ਬੋਲਣ ਦੀ ਲੋੜ ਦਿਲਾਂ ਦੀਆਂ ਜਾਣਦਾ।
ਮਾਂ ਤ੍ਰਿਪਤਾ ਦੇ ਵੇੜ੍ਹੇ ਵਿੱਚ ਖਿੜਿਆ ਹੈ ਫੁੱਲ,
ਓਦ੍ਹਾ ਨਾਨਕ ਹੈ ਨਾਮ ਵਾਲੀ ਦੋ ਜਹਾਨ ਦਾ।
ਓਹੋ ਖੰਡਾਂ ਬ੍ਰਹਿਮੰਡਾਂ ਦਾ ਹੈ ਮਾਲਕ ਸੁਣੀਂਦਾ
ਏਹੇ ਪੂਰੀ ਕਾਇਨਾਤ ਕਹਿੰਦੇ ਦਾਸ ਓਸ ਦੀ।
ਓਦ੍ਹੇ ਹੁਕਮ ਚ ਚੱਲਦਾ ਹੈ ਸੂਰਜ ਤੇ ਚੰਦ
ਗੱਲ ਮੰਨਦੇ ਨੇ ਧਰਤ ਅਕਾਸ ਉਸ ਦੀ।
ਧੰਨ ਹੋਈ ਕੇਸੋ ਦਾਈ, ਭੁੱਖ ਕੁਲਾਂ ਦੀ ਮਿਟਾਈ
ਓਨ੍ਹੇ ਕਰਕੇ ਦੀਦਾਰ ਪੁਰਖ ਮਹਾਨ ਦਾ।
ਮਾਂ ਤ੍ਰਿਪਤਾ ਦੇ ਵੇੜ੍ਹੇ ਵਿੱਚ ਖਿੜਿਆ ਹੈ ਫੁੱਲ,
ਓਦ੍ਹਾ ਨਾਨਕ ਹੈ ਨਾਮ ਵਾਲੀ ਦੋ ਜਹਾਨ ਦਾ।
ਮਾਂ ਤ੍ਰਿਪਤਾ ਜੀ ਧੰਨ ਮਹਿਤਾ ਕਾਲੂ ਜੀ ਵੀ ਧੰਨ,
ਧੰਨ ਬੇਦੀਆਂ ਦੀ ਕੁੱਲ ਤਲਵੰਡੀ ਧੰਨ ਹੈ।
ਧੰਨ ਭਾਗ ਤੇਰੇ ਹੋ ਗਏ ਬੰਡਾਲੇ ਪਿੰਡ ਵਾਲਿਆ
ਤੂੰ ਸਿਫ਼ਤ ਗੁਰੂ ਦੀ ਲਿਖੀ ਲਾ ਕੇ ਮਨ ਹੈ।
ਹੱਥ ਮਿਹਰ ਦਾ ਤੂੰ ਪਰਗਟ ਸਿਰ ਰੱਖੀ ਦਾਤਾ
ਤੇਰੀ ਮਿਹਰ ਦਾ ਹੀ ਸਦਕਾ ਮੈਂ ਮੌਜਾਂ ਮਾਣ ਦਾ।
ਮਾਂ ਤ੍ਰਿਪਤਾ ਦੇ ਵੇੜ੍ਹੇ ਵਿੱਚ ਖਿੜਿਆ ਹੈ ਫੁੱਲ,
ਓਦ੍ਹਾ ਨਾਨਕ ਹੈ ਨਾਮ ਵਾਲੀ ਦੋ ਜਹਾਨ ਦਾ।
ਪੜ੍ਹੋ :- Poem On Guru Nanak Dev Ji In Punjabi | ਉਹ ਪੀਰਾਂ ਦਾ ਹੈ ਪੀਰ
ਕੰਮੈਂਟ ਬਾਕਸ ਵਿੱਚ ” ਗੁਰੂ ਨਾਨਕ ਜੀ ਤੇ ਕਵਿਤਾ ” ( Guru Nanak Dev Ji Kavita In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।