Chalak Lomdi Story In Punjabi Written | ਚਲਾਕ ਲੂੰਬੜੀ ਕਹਾਣੀ
Chalak Lomdi Story In Punjabi ਤੁਸੀਂ ਪੜ੍ਹ ਰਹੇ ਹੋ ਪੰਜਾਬੀ ਲੂੰਬੜੀ ਅਤੇ ਕਾਂ ਕਹਾਣੀ ਚਲਾਕ ਲੂੰਬੜੀ :-
Chalak Lomdi Story In Punjabi
ਚਲਾਕ ਲੂੰਬੜੀ ਕਹਾਣੀ
ਇਕ ਜੰਗਲ ਵਿਚ ਇਕ ਲੂੰਬੜੀ ਰਹਿੰਦੀ ਸੀ। ਇਕ ਦਿਨ ਉਸਨੂੰ ਬਹੁਤ ਭੁੱਖ ਲੱਗੀ ਪਾਰ ਉਸਨੂੰ ਕਿਧਰੇ ਵੀ ਕੁਛ ਖਾਣ ਨੂੰ ਨਾ ਮਿਲਿਆ। ਉਹ ਖਾਣੇ ਦੀ ਤਲਾਸ਼ ਚ ਇਧਰ-ਉਧਰ ਘੁੰਮਦੀ ਰਹੀ ਤੇ ਦਰੱਖਤ ਥੱਲੇ ਆਰਾਮ ਕਰਨ ਲਈ ਰੁਕ ਗਈ।
ਅਚਾਨਕ ਉਸ ਦੀ ਨਜ਼ਰ ਇੱਕ ਕਾਂ ਤੇ ਪਈ ਜੋ ਉਸੇ ਹੀ ਦਰਖੱਤ ਤੇ ਬੈਠਾ ਸੀ। ਉਸ ਕਾਂ ਦੇ ਮੂੰਹ ਦੀ ਰੋਟੀ ਦਾ ਇਕ ਟੁਕੜਾ ਸੀ। ਉਸ ਰੋਟੀ ਦੇ ਟੁਕੜੇ ਨੂੰ ਦੇਖ ਕੇ ਉਸ ਦੇ ਮੂੰਹ ਵਿਚ ਪਾਣੀ ਆ ਗਿਆ। ਉਸਨੇ ਸੋਚਿਆ ਕਿ ਕਿਸੇ ਤਰ੍ਹਾਂ ਕਾਂ ਕੋਲੋਂ ਰੋਟੀ ਮਿਲ ਜਾਵੇ ਤਾਂ ਗੱਲ ਬਣ ਜਾਵੇ। ਲੂੰਬੜੀ ਦੀ ਚਲਾਕੀ ਤਾਂ ਵਿਸ਼ਵ ਪ੍ਰਸਿੱਧ ਹੈ।
ਉਸਨੇ ਤੁਰੰਤ ਇਕ ਯੋਜਨਾ ਬਣਾਈ ਅਤੇ ਕਾਂ ਵੱਲ ਦੇਖਦਿਆਂ ਕਿਹਾ, “ਕਾਂ ਭਰਾ! ਕਿਵੇਂ ਹੋ?”
ਕਾਂ ਨੇ ਕੋਈ ਜਵਾਬ ਨਹੀਂ ਦਿੱਤਾ.
ਲੂੰਬੜੀ ਨੇ ਫੇਰ ਕਿਹਾ, “ਕਾਂ ਭਰਾ, ਅੱਜ ਤੁਸੀਂ ਬਹੁਤ ਸੁੰਦਰ ਲੱਗ ਰਹੇ ਹੋ। ਤੁਹਾਡੀ ਆਵਾਜ਼ ਵੀ ਕਿੰਨੀ ਮਿੱਠੀ ਹੈ, ਤੁਸੀਂ ਤਾਂ ਪੰਛੀਆਂ ਦਾ ਰਾਜਾ ਬਣਨ ਦੇ ਯੋਗ ਹੋ। ਪਰ ਜੰਗਲ ਦੇ ਇਨ੍ਹਾਂ ਮੂਰਖ ਪੰਛੀਆਂ ਨੂੰ ਕੌਣ ਸਮਝਾ ਸਕਦਾ ਹੈ? ਕੀ ਤੁਸੀਂ ਆਪਣੀ ਮਿੱਠੀ ਆਵਾਜ਼ ਵਿਚ ਮੈਨੂੰ ਇਕ ਗਾਣਾ ਸੁਣਾ ਦੇਵੋਗੇ? ”
ਉਸਦੀ ਝੂਠੀ ਪ੍ਰਸ਼ੰਸਾ ਸੁਣ ਕੇ ਮੂਰਖ ਕਾਂ ਨੂੰ ਆਪਣੇ ਆਪ ਤੇ ਘਮੰਡ ਹੋ ਗਿਆ। ਉਸਨੇ ਜਿਵੇਂ ਹੀ ਬਿਨਾ ਕੁੱਝ ਸੋਚੇ ਗਾਣਾ ਗਾਉਣ ਲਈ ਆਪਣਾ ਮੂੰਹ ਖੋਲਿਆ, ਰੋਟੀ ਹੇਠਾਂ ਡਿੱਗ ਪਈ।
ਲੂੰਬੜੀ ਨੇ ਰੋਟੀ ਚੁੱਕੀ ਅਤੇ ਅੱਖ ਝਪਕਦਿਆਂ ਇਹ ਨੌਂ ਦੋ ਗਿਆਰਾਂ ਹੋ ਗਈ। ਇਹ ਦੇਖ ਕੇ ਕਾਂ ਆਪਣੀ ਗ਼ਲਤੀ ਤੇ ਪਛਤਾਉਣ ਲੱਗਾ। ਪਾਰ ਹੁਣ ਕਾਂ ਕਰ ਵੀ ਕਿ ਸਕਦਾ ਸੀ।
ਉਹ ਬਸ ਮੂਰਖ ਕਾਂ ਲੂੰਬੜੀ ਨੂੰ ਦੇਖਦਾ ਹੀ ਰਹਿ ਗਿਆ।
ਸਿੱਖਿਆ :- ਸਾਨੂੰ ਹਮੇਸ਼ਾ ਝੂਠੀ ਪ੍ਰਸ਼ੰਸਾ ਤੋਂ ਬਚਣਾ ਚਾਹੀਦਾ ਹੈ।
( Chalak Lomdi Story In Punjabi ) ਪੰਜਾਬੀ ਕਹਾਣੀ ਚਲਾਕ ਲੂੰਬੜੀ ਤੁਹਾਨੂੰ ਕੈਸੀ ਲੱਗੀ? ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਹੋਰ ਵੀ ਕੋਈ ਕਹਾਣੀ ਤਾਂ ਸਾਨੂੰ ਕੰਮੈਂਟ ਬਾਕਸ ਵਿੱਚ ਜਰੂਰ ਦੱਸੋ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।
Very nice story
Nice story