Hathi Te Darji Kahani In Punjabi | ਦਰਜ਼ੀ ਅਤੇ ਹਾਥੀ ਦੀ ਕਹਾਣੀ
Hathi Te Darji Kahani In Punjabi – ਪਿਆਰੇ ਦੋਸਤੋਂ ਅੱਜ ਤੁਹਾਡੇ ਲਈ ਅਸੀਂ ਲੈਕੇ ਆਏ ਹਾਂ ਦਰਜ਼ੀ ਅਤੇ ਹਾਥੀ ਦੀ ਕਹਾਣੀ
Hathi Te Darji Kahani In Punjabi
ਦਰਜ਼ੀ ਅਤੇ ਹਾਥੀ ਦੀ ਕਹਾਣੀ
ਇੱਕ ਵਾਰੀ ਦੀ ਗੱਲ ਹੈ ਕਿ ਇੱਕ ਰਾਜੇ ਕੋਲ ਇੱਕ ਹਾਥੀ ਸੀ। ਜੀ ਦੀ ਦੇਖਭਾਲ ਇਕ ਮਹਾਵਤ ਕਰਦਾ ਸੀ। ਉਹ ਹਰ ਰੋਜ਼ ਹਾਥੀ ਨੂੰ ਪਾਣੀ ਪਿਆਉਣ ਅਤੇ ਨੁਹਾਉਣ ਲਈ ਨਦੀ ‘ਤੇ ਲੈ ਕੇ ਜਾਂਦਾ ਸੀ। ਨਦੀ ਵੱਲ ਜਾਂਦੇ ਸਮੇਂ ਉਸ ਦੇ ਰਸਤੇ ਵਿੱਚ ਇੱਕ ਦਰਜ਼ੀ ਦੀ ਦੁਕਾਨ ਆਉਂਦੀ ਸੀ।
ਹਾਥੀ ਜਦੋਂ ਦਰਜ਼ੀ ਦੀ ਦੁਕਾਨ ’ਤੇ ਪਹੁੰਚਦਾ ਤਾਂ ਦਰਜ਼ੀ ਰੋਜ਼ ਉਸ ਦੀ ਸੁੰਡ ਵਿੱਚ ਕੁਝ ਨਾ ਕੁਝ ਖਾਣ ਨੂੰ ਦਿੰਦਾ ਸੀ। ਹਾਥੀ ਨੂੰ ਜੋ ਵੀ ਮਿਲਦਾ ਉਹ ਖੁਸ਼ ਹੋ ਕੇ ਲੈ ਲੈਂਦਾ ਤੇ ਨਦੀ ਵੱਲ ਚੱਲ ਦਿੰਦਾ ਸੀ।
ਇੱਕ ਦਿਨ ਦਰਜ਼ੀ ਕਿਸੇ ਗੱਲੋਂ ਖਿਝਿਆ ਹੋਇਆ ਸੀ। ਜਦੋਂ ਹਾਥੀ ਨੇ ਰੋਜ਼ ਵਾਂਗ ਉਸ ਅੱਗੇ ਆਪਣੀ ਸੁੰਡ ਕੀਤੀ ਤਾਂ ਦਰਜ਼ੀ ਨੇ ਖਿਝ ਵਿੱਚ ਹੀ ਉਸ ਦੀ ਸੁੰਡ ‘ਤੇ ਸੂਈ ਚੋਭ ਦਿੱਤੀ। ਹਾਥੀ ਨੂੰ ਬੜੀ ਪੀੜ ਹੋਈ, ਪਰ ਉਹ ਬਿਨਾ ਕੁਝ ਕਹੇ ਚੁੱਪ-ਚਾਪ ਚਲਾ ਗਿਆ।
ਉਸ ਨੇ ਨਦੀ ਤੋਂ ਰੱਜ ਕੇ ਪਾਣੀ ਪੀਤਾ। ਵਾਪਸ ਆਉਂਦਿਆਂ ਉਸ ਨੇ ਆਪਣੀ ਸੁੰਡ ਵਿੱਚ ਚਿੱਕੜ ਭਰ ਲਿਆ। ਜਦੋਂ ਹਾਥੀ ਦਰਜ਼ੀ ਦੀ ਦੁਕਾਨ ’ਤੇ ਪੁੱਜਾ ਤਾਂ ਉਸ ਨੇ ਸਾਰਾ ਚਿੱਕੜ ਦਰਜ਼ੀ ਦੀ ਦੁਕਾਨ ਵਿੱਚ ਸੁੱਟ ਦਿੱਤਾ। ਚਿੱਕੜ ਨਾਲ ਲੋਕਾਂ ਦੇ ਨਵੇਂ ਕੱਪੜੇ ਵੀ ਹਾਥੀ ਨੇ ਖ਼ਰਾਬ ਕਰ ਦਿੱਤੇ।
ਇਸ ਤਰ੍ਹਾਂ ਦਰਜ਼ੀ ਨੇ ਆਪਣੀ ਮੂਰਖਤਾ ਕਾਰਨ ਕਾਫ਼ੀ ਨੁਕਸਾਨ ਕਰਵਾ ਲਿਆ। ਦਰਜ਼ੀ ਆਪਣੀ ਗ਼ਲਤੀ ’ਤੇ ਬਹੁਤ ਪਛਤਾਇਆ। ਉਸਨੇ ਹਾਥੀ ਕੋਲੋਂ ਮੁਆਫ਼ੀ ਮੰਗੀ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਵੀ ਕੀਤਾ।
ਸਿੱਖਿਆ : ਜੈਸਾ ਕਰੋਗੇ ਵੈਸਾ ਭਰੋਗੇ।
ਪੜ੍ਹੋ :- ਸਕਾਰਾਤਮਕ ਸੋਚ ਕਹਾਣੀ | ਇਨਸਾਨ ਦੀ ਸੋਚ ਹੀ ਜੀਵਨ ਦਾ ਅਧਾਰ ਹੈ
(Hathi Te Darji Kahani In Punjabi ) ਦਰਜ਼ੀ ਅਤੇ ਹਾਥੀ ਦੀ ਕਹਾਣੀ ਵਾਂਗ ਜੇਕਰ ਤੁਸੀਂ ਚਾਹੁੰਦੇ ਹੋ ਕੋਈ ਹੋਰ ਕਹਾਣੀ ਪੜ੍ਹਨਾ ਤਾਂ ਕੰਮੈਂਟ ਬਾਕਸ ਵਿੱਚ ਜਰੂਰ ਦੱਸੋ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।
Kak
Kak
Katttttttt. Shshssjsjsjsjsjdjdhfhfhfhfhfhfhhdbd