Dadi Maa Poem In Punjabi | ਦਾਦੀ ਮਾਂ ਤੇ ਕਵੀ ਪਰਗਟ ਸਿੰਘ ਦੀ ਪੰਜਾਬੀ ਕਵਿਤਾ
Dadi Maa Poem In Punjabi
ਦਾਦੀ ਮਾਂ ਤੇ ਕਵਿਤਾ
ਦਾਦੀ ਮੇਰੀ ਬੜੀ ਪਿਆਰੀ।
ਉਸ ਦੀ ਹਰ ਇੱਕ ਗੱਲ ਨਿਆਰੀ।
ਸਾਨੂ ਗੋਦੀ ਵਿੱਚ ਬਿਠਾਉਂਦੀ।
ਪਰੀਆਂ ਦੀ ਉਹ ਬਾਤ ਸੁਣਾਉਂਦੀ।
ਅੰਬਰਾਂ ਤੇ ਜੋ ਚਮਕਣ ਤਾਰੇ।
ਦੱਸਦੀ ਸਾਨੂੰ ਉਹਨਾਂ ਬਾਰੇ।
ਧ੍ਰੂ ਤਾਰੇ ਦੀਆਂ ਗੱਲਾਂ ਕਰਦੀ ।
ਦਾਦੀ ਮਾਂ, ਹੈ ਰੌਣਕ ਘਰ ਦੀ।
ਪੜ੍ਹਨ ਸਕੂਲੇ ਜਦ ਵੀ ਜਾਈਏ।
ਦਾਦੀ ਦੇ ਪੈਰੀਂ ਹੱਥ ਲਾਈਏ।
ਦਾਦੀ ਸਿਰ ਤੇ ਹੱਥ ਹੈ ਧਰਦੀ।
ਮੱਥਾ ਚੁੰਮ ਕੇ ਪਿਆਰ ਹੈ ਕਰਦੀ।
ਗਲ ਨਾਲ ਲਾ ਕੇ ਦਵੇ ਅਸੀਸਾਂ।
ਕੌਣ ਕਰੂ ਦਾਦੀ ਦੀਆਂ ਰੀਸਾਂ।
ਅੱਖਾਂ ਤੋਂ ਜਦ ਹੋਈਏ ਓਲ੍ਹੇ।
ਅੱਖ ਓਸਦੀ ਸਾਨੂੰ ਟੋਲੇ।
ਜਦੋਂ ਸਕੂਲੋਂ ਪੜ ਕੇ ਆਈਏ।
ਸਿੱਦੇ ਦਾਦੀ ਮਾਂ ਕੋਲ ਜਾਈਏ।
ਘੁੱਟ ਕਲੇਜੇ ਲਾਵੇ ਦਾਦੀ।
ਪਾਣੀ ਸਾਨੂੰ ਪਿਆਵੇ ਦਾਦੀ।
ਰੋਟੀ ਫੇਰ ਖਵਾਵੇ ਦਾਦੀ।
ਮੂੰਹ ਵਿੱਚ ਬੁਰਕੀਆਂ ਪਾਵੇ ਦਾਦੀ।
ਏਨਾਂ ਕਿਸ ਨੇ ਲਾਡ ਲਡਾਉਣਾ,
ਜਿਨ੍ਹਾਂ ਲਾਡ ਲਡਾਵੇ ਦਾਦੀ।
ਦਾਦੀ ਮਾਂ ਕਦੇ ਦੂਰ ਨਾਂ ਹੋਈਂ।
ਸਾਥੋਂ ਕਦੇ ਨਾ ਮੁੱਖ ਲਕੋਈਂ।
ਪਰਗਟ ਏਹੀ ਮੰਗਾਂ ਦੁਆਵਾਂ,
ਰੱਬਾ ਮੇਰੀ ਦਾਦੀ ਨਾ ਖੋਈਂ।
ਪੜ੍ਹੋ :- ਮਾਂ ਧੀ ਦੀ ਕਵਿਤਾ | ਮਾਂ ਨੂੰ ਯਾਦ ਕਰਦੀ ਧੀ ਤੇ ਕਵੀ ਪਰਗਟ ਸਿੰਘ ਦੀ ਕਵਿਤਾ
ਕੰਮੈਂਟ ਬਾਕਸ ਵਿੱਚ ” ਦਾਦੀ ਮਾਂ ਤੇ ਕਵਿਤਾ ” ( Dadi Maa Poem In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।