Kisan Sangharsh Kavita | ਕਿਸਾਨ ਸੰਘਰਸ਼ ਕਵਿਤਾ | Farmer Protest Poem
Kisan Sangharsh Kavita
ਕਿਸਾਨ ਸੰਘਰਸ਼ ਕਵਿਤਾ
ਮੈਂ ਕਿਸਾਨ ਹਿੰਦੁਸਤਾਨ ਦਾ
ਕਿਰਸਾਨੀ ਉਪਰ ਮਾਣ
ਮੇਰੇ ਮਿਹਨਤ ਉਤੇ ਦੁਨੀਆ ਪਲਦੀ
ਮੈ ਹਾਂ ਇੱਕ ਕਿਰਸਾਨ
ਮੈ ਹੱਡ ਭੰਨ ਕੇ ਕੀਤੀ ਮੁਸ਼ੱਕਤ
ਹੱਲ, ਫਾਲਾ ਮੇਰੀ ਸ਼ਾਨ
ਮੇਰੇ ਸਿਰ ਤੇ ਮੁਸੀਬਤਾਂ ਪੈ ਗਈਆਂ
ਜਦੋਂ ਦਿੱਲੀ ਸੁਣਾਇਆ ਫੁਰਮਾਣ
ਜ਼ਮੀਨ ਮੈਥੋਂ ਖੁੱਸਦੀ ਜਾ ਰਹੀ
ਮੇਰੇ ਲੁੱਟੇ ਗਏ ਅਰਮਾਨ
ਮੇਰੀਆਂ ਖਾਹਸ਼ਾਂ ‘ਤੇ ਪਾਣੀ ਫਿਰ ਗਿਆ
ਮੈਂ ਅੰਨਦਾਤਾ ਹਾਂ ਦੇਸ਼ ਦਾ
ਕੋਈ ਬਚਾਵੇ ਆਣ
ਸਰਕਾਰ ਦਿੱਲੀ ਦੀ ਲੁੱਟ ਰਹੀ
ਅਦਾਨੀ, ਅੰਬਾਨੀ ਲੱਗੇ
ਕਬਜ਼ਾ ਜਮਾਨ
ਸਾਲ ਤੋਂ ਉੱਪਰ ਹੋ ਗਿਆ
ਉਮੀਦ ਦਾ ਦਿਸਦਾ ਨਾ ਕੋਈ ਨਿਸ਼ਾਨ
ਮਿਹਨਤ ਕਰੇ ਕਿਰਸਾਨ
ਤੇ ਫਲ਼ ਨੂੰ ਅੰਬਾਨੀ ਲਗੇ ਖਾਣ
ਸਾਡਾ ਰਹੇਗਾ ਸੰਘਰਸ਼ ਚਲਦਾ
ਜਦ ਤਕ ਜਾਗੇ ਨਾ ਸਰਕਾਰ
ਸਾਡੇ ਧੀਆਂ -ਪੁਤਾਂ ਦਾ ਭਵਿੱਖ
ਹੋ ਰਿਹਾ ਬਰਬਾਦ
ਅਸੀਂ ਅਣਖੀ ਹਾਂ ਕਿਰਸਾਨ
ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਾਨ
ਜਦੋਂ ਜ਼ਬਰ ਜ਼ੁਲਮ ਹੈ ਹੁੰਦਾ
ਗੁਰੂ ਸਾਹਿਬ ਨੇ ਚੁੱਕੀ ਸੀ ਸ਼ਮਸ਼ੀਰ
ਆਓ ਕਰੀਏ ਪ੍ਰਣ ਅੱਜ –
ਦਿੱਲੀ ਦੀ ਸਰਕਾਰ ਨਾਲ
ਮੱਥਾ ਡਾਹਿਆ ,ਹੋਵੇਗੀ ਸਾਡੀ ਜਿੱਤ
ਅਸੀਂ ਅਣਖੀ ਪੁੱਤਰ ਦੇਸ਼ ਦੇ
ਮੰਨਾਂਗੇ ਨਾ ਹਾਰ
ਆਉ ਸੰਘਰਸ਼ ਕਰੀਏ
ਜਦ ਤੱਕ ਹੈ ਸਾਡੀ ਜਾਨ
ਜਦ ਤੱਕ ਹੈ ਸਾਡੇ ਵਿੱਚ ਜਾਨ
ਸਰਹੱਦ ਦੀ ਰਾਖੀ ਕਰਦੇ
ਅਸੀਂ ਹਾਂ ਧਰਤੀ ਪੁੱਤਰ ਕਿਰਸਾਨ
ਰੱਲ ਕੇ ਅੱਜ ਬੋਲੀਏ
ਜੈ ਜਵਾਨ , ਜੈ ਕਿਸਾਨ
ਜੈ ਜਵਾਨ, ਜੈ ਕਿਸਾਨ!!
ਪੜ੍ਹੋ :- ਕਿਸਾਨ ਤੇ ਕਵਿਤਾ | ਕਿਸਾਨਾਂ ਦੇ ਸੰਘਰਸ਼ ਤੇ ਕਵੀ ਪਰਗਟ ਸਿੰਘ ਦੀ ਕਵਿਤਾ
ਕਵਿੱਤਰੀ ਬਾਰੇ :-
ਇਹ ਕਵਿਤਾ ਸਾਨੂੰ ਭੇਜੀ ਹੈ ਅਣਿਮੇਸ਼ਵਰ ਕੌਰ ਜੀ ਨੇ J 2, ਵੈਸਟ ਪਟੇਲ ਨਗਰ, ਨਵੀਂ ਦਿੱਲੀ ਤੋਂ।
” ਕਿਸਾਨ ਸੰਘਰਸ਼ ਕਵਿਤਾ ” ( Kisan Sangharsh Kavita ) ਬਾਰੇ ਕੰਮੈਂਟ ਬਾਕਸ ਵਿੱਚ ਤੁਸੀਂ ਆਪਣੀ-ਆਪਣੀ ਰਾਇ ਜਰੂਰ ਦੱਸੋ। ਜਿਸ ਨਾਲ ਕਵਿੱਤਰੀ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ। ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।