ਦੇ ਦੇ ਦੀਦਾਰ ਪਿਆਰਿਆ | ਸੰਤ ਬਾਬਾ ਦਲੇਲ ਸਿੰਘ ਜੀ ਨੂੰ ਸਮਰਪਿਤ ਕਵੀ ਪਰਗਟ ਸਿੰਘ ਦੀ ਕਵਿਤਾ
ਦੇ ਦੇ ਦੀਦਾਰ ਪਿਆਰਿਆ
ਚਿੱਪੀ ਵਾਲਿਆ ਸੁਣੀ ਜ਼ਰਾ ਸਾਈਆਂ, ਦੇ ਦੇ ਦੀਦਾਰ ਪਿਆਰਿਆ।
ਝੱਲ ਹੁੰਦੀਆ ਨਾ ਤੇਰੀਆਂ ਜੁਦਾਈਆਂ, ਦੇ ਦੇ ਦੀਦਾਰ ਪਿਆਰਿਆ।
ਚਿੱਪੀ ਵਾਲਿਆ ਸੁਣੀ ਜ਼ਰਾ ਸਾਈਆਂ, ਦੇ ਦੇ ਦੀਦਾਰ ਪਿਆਰਿਆ।
ਤੇਰੇ ਤੋਂ ਬਗੈਰ ਸਾਡਾ ਜੀਅ ਨਹੀਂ ਲੱਗਦਾ।
ਗਮਾਂ ਵਾਲਾ ਤੀਰ ਸੀਨੇ ਪਲ ਪਲ ਵੱਜਦਾ।
ਨੈਣਾਂ ਸਾਉਣ ਦੀਆਂ ਝੜੀਆਂ ਲਾਈਆਂ, ਦੇ ਦੇ ਦੀਦਾਰ ਪਿਆਰਿਆ।
ਚਿੱਪੀ ਵਾਲਿਆ ਸੁਣੀ ਜ਼ਰਾ ਸਾਈਆਂ, ਦੇ ਦੇ ਦੀਦਾਰ ਪਿਆਰਿਆ।
ਤੇਰਾ ਦੀਦਾਰ ਸਾਨੂੰ ਈਦ ਜੇਹਾ ਲੱਗਦਾ।
ਸਾਡਿਆਂ ਨਸੀਬਾਂ ਦਾ ਨਸੀਬ ਜੇਹਾ ਲੱਗਦਾ।
ਤੇਰੇ ਰਾਹਾਂ ਵਿੱਚ ਅੱਖੀਆਂ ਵਿਛਾਈਆਂ ਦੇ ਦੇ ਦੀਦਾਰ ਪਿਆਰਿਆ।
ਚਿੱਪੀ ਵਾਲਿਆ ਸੁਣੀ ਜ਼ਰਾ ਸਾਈਆਂ, ਦੇ ਦੇ ਦੀਦਾਰ ਪਿਆਰਿਆ।
ਤੂੰ ਹੀਂ ਸਾਡਾ ਰਾਮ ਤੂੰ ਹੀਂ ਕ੍ਰਿਸ਼ਨ ਮੁਰਾਰ ਸੀ।
ਟੁੱਟਦੇ ਸੀ ਦੁੱਖ ਜਦੋਂ ਕਰਦੇ ਦੀਦਾਰ ਸੀ।
ਅੱਖਾਂ ਰੋਂਦੀਆਂ ਤੇ ਦੇਣ ਦੁਹਾਈਆਂ,
ਦੇ ਦੇ ਦੀਦਾਰ ਪਿਆਰਿਆ।
ਚਿੱਪੀ ਵਾਲਿਆ ਸੁਣੀ ਜ਼ਰਾ ਸਾਈਆਂ, ਦੇ ਦੇ ਦੀਦਾਰ ਪਿਆਰਿਆ।
ਪਰਗਟ ਬੇਨਤੀਆਂ ਕਰਦਾ ਬੰਡਾਲੀਆ।
ਲੰਮੀਆਂ ਨੇ ਰਾਤਾ ਏ ਵਿਛੋੜੇ ਦੀਆਂ ਕਾਲੀਆਂ।
ਜੇ ਤੂੰ ਆ ਜਾਵੇਂ ਹੋਣ ਰੁਸ਼ਨਾਈਆਂ, ਦੇ ਦੇ ਦੀਦਾਰ ਪਿਆਰਿਆ।
ਚਿੱਪੀ ਵਾਲਿਆ ਸੁਣੀ ਜ਼ਰਾ ਸਾਈਆਂ, ਦੇ ਦੇ ਦੀਦਾਰ ਪਿਆਰਿਆ।
ਪੜ੍ਹੋ :- ਅੰਤਰ ਧਿਆਨ | ਅੰਤਰਮੁਖੀ ਹੋਣ ਨੂੰ ਪ੍ਰੇਰਿਤ ਕਰਦੀ ਕਵਿਤਾ
ਕੰਮੈਂਟ ਬਾਕਸ ਵਿੱਚ ” ਦੇ ਦੇ ਦੀਦਾਰ ਪਿਆਰਿਆ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।