Desi Mahine Poem In Punjabi | ਦੇਸੀ ਮਹੀਨੇ ਦੇ ਨਾਮ ਤੇ ਕਵਿਤਾ
Desi Mahine Poem In Punjabi | ਦੇਸੀ ਮਹੀਨੇ ਦੇ ਨਾਮ ਤੇ ਕਵਿਤਾ – ਪਿਆਰੇ ਪਾਠਕ ਸਾਥੀਓ, ਅੱਜ ਅਸੀਂ ਇਕ ਅਜਿਹੀ ਰੂਹਾਨੀ ਤੇ ਦਰਸ਼ਨੀ ਕਵਿਤਾ ਪੇਸ਼ ਕਰਨ ਜਾ ਰਹੇ ਹਾਂ, ਜੋ ਸਾਲ ਦੇ ਬਾਰ੍ਹਾਂ ਮਹੀਨਿਆਂ ਨੂੰ ਮਨੁੱਖੀ ਜੀਵਨ ਦੀਆਂ ਸਿੱਖਿਆਵਾਂ ਨਾਲ ਜੋੜਦੀ ਹੈ। ਹਰ ਮਹੀਨਾ ਸਾਨੂੰ ਕੁਝ ਨਵਾਂ ਸਮਝਾਉਂਦਾ ਹੈ—ਕਦੇ ਹਿੰਮਤ, ਕਦੇ ਨੇਕੀ, ਕਦੇ ਸਬਰ, ਤੇ ਕਦੇ ਰੱਬ ਦੀ ਯਾਦ ਵੱਲ ਰੁਝਾਨ। ਆਓ, ਇਸ ਸੁੰਦਰ ਕਵਿਤਾ ਰਾਹੀਂ ਆਪਣੇ ਮਨ ਨੂੰ ਚੇਤਾਵਨੀ ਦੇਈਏ ਤੇ ਜੀਵਨ ਦੇ ਰਾਹਾਂ ‘ਤੇ ਸਹੀ ਕਦਮ ਚੁੱਕਣ ਦੀ ਪ੍ਰੇਰਣਾ ਲਈਏ।
Desi Mahine Poem In Punjabi
ਦੇਸੀ ਮਹੀਨੇ ਦੇ ਨਾਮ ਤੇ ਕਵਿਤਾ

ਚੇਤਰ ਕਹਿੰਦਾ ਚੇਤ ਓਸ ਨੂੰ
ਨਿਮਖ ਤੂੰ ਮਨੋ ਵਿਸਾਰੀਂ ਨਾਂ।
ਕਹੇ ਵਿਸਾਖ ਪੁੰਗਰਨਗੀਆਂ ਸ਼ਾਖ਼ਾਂ
ਵੇਖੀਂ ਹਿੰਮਤ ਹਾਰੀਂ ਨਾਂ।
ਜੇਠ ਕਹੇ ਵਡਾ ਕਰਿ ਮੰਨੀਂ
ਓਸ ਜਿਹਾ ਕੋਈ ਭਾਰੀ ਨਾ।
ਹਾੜ ਕਹੇ ਕਰ ਚੁਗਲੀ ਨਿੰਦਾ
ਕਰਮ ਚੰਗੇ ਤੂੰ ਸਾੜੀਂ ਨਾ।
ਸਾਵਣ ਆਖੇ ਸਰਸ ਕਾਮਣੀ
ਮੁੜ ਕੇ ਆਉਣੀ ਵਾਰੀ ਨਾ।
ਭਾਦੋਂ ਕਹੇ ਦਵੈਸ਼ ਚ ਪੈ ਕੇ
ਜਿੱਤਦੀ ਜਿੱਤਦੀ ਹਾਰੀਂ ਨਾ।
ਅੱਸੂ ਸੁਖੀ ਵਸੇਂਦੀ ਕਾਮਣ
ਜਿਹੜੀ ਕੰਤ ਪਿਆਰੀ ਆ।
ਕੱਤਕ ਕਰਮ ਕਮਾਵਨ ਭੈੜੇ
ਜਿੰਨਾ ਕਿਸਮਤ ਮਾੜੀ ਆ।
ਮੱਘਰ ਦੇ ਵਿੱਚ ਸੋਭਾ ਪਾਵਨ
ਖੁਦਾ ਨਾਲ ਜਿਸ ਯਾਰੀ ਆ।
ਪੋਹ ਦਾ ਪਾਲ਼ਾ ਪੋਂਹਦਾ ਨਾਂ
ਜਦ ਚੜਦੀ ਨਾਮ ਖੁਮਾਰੀ ਆ।
ਮਾਘ ਮਹੀਨੇ ਨਾਮ ਸਰੋਵਰ
ਅੰਦਰ ਲਾਉਂਦੇ ਤਾੜੀ ਆ।
ਫੱਗਣ ਫਿਰ ਫਲ ਦੇਵੇ ਕਿਤਨਾ
ਗੱਲ ਕਥਨ ਤੋਂ ਬਾਹਰੀ ਆ।
ਪਰਮੇਸਰ ਨੂੰ ਭੁੱਲਣ ਵਾਲੇ
ਪੈਂਦੇ ਵਿੱਚ ਖਵਾਰੀ ਆ।
ਸਭ ਦਾ ਭਲਾ ਕਰੀਂ ਦਾਤਿਆ
ਪਰਗਟ ਅਰਜ਼ ਗੁਜਾਰੀ ਆ।
ਪੜ੍ਹੋ :- ਦੇਸ਼ ਭਗਤੀ ਕਵਿਤਾ ” ਇਹ ਸੋਹਣੇ-ਸੋਹਣੇ ਲਾਲ ਨੀ “
ਇਹ ਕਵਿਤਾ ਸਾਨੂੰ ਬੜੀ ਸੋਹਣੀ ਤਰ੍ਹਾਂ ਦੱਸਦੀ ਹੈ ਕਿ ਜੋ ਰੱਬ ਨੂੰ ਯਾਦ ਰੱਖਦਾ ਹੈ, ਨੇਕੀ ਕਰਦਾ ਹੈ ਅਤੇ ਮਨ ਦੀ ਮੰਦਤਾਈ ਤੋਂ ਦੂਰ ਹਿੰਦਾ ਹੈ, ਉਹੀ ਜੀਵਨ ਦੇ ਹਰ ਰੁੱਤ, ਹਰ ਮਹੀਨੇ ਵਿੱਚ ਸੁੱਖ, ਅਨੰਦ ਅਤੇ ਕਿਰਪਾ ਪਾਂਦਾ ਹੈ। ਆਓ, ਅਸੀਂ ਵੀ ਆਪਣੇ ਦਿਨ ਦੀ ਸ਼ੁਰੂਆਤ ਅਤੇ ਅੰਤ ਨੈਕ ਵਿਚਾਰਾਂ ਨਾਲ ਕਰੀਏ ਅਤੇ ਸਭ ਦਾ ਭਲਾ ਮੰਗੀਏ। ਧੰਨਵਾਦ — ਸ਼ੁਭ ਚਿੰਤਨ, ਸ਼ੁਭ ਕਾਮਨਾਵਾਂ।
