Farewell Poem For Teacher In Punjabi | Goodbye Teacher Poem
Farewell Poem For Teacher In Punjabi ਤੁਸੀਂ ਪੜ੍ਹ ਰਹੇ ਹੋ ਅਧਿਆਪਕ ਲਈ ਵਿਦਾਈ ਕਵਿਤਾ :-
Farewell Poem For Teacher In Punjabi
ਅਧਿਆਪਕ ਲਈ ਵਿਦਾਈ ਕਵਿਤਾ
ਅੱਜ ਪਿਆਰੇ ਜਹਿ ਅਧਿਆਪਕ ਨੂੰ,
ਅਲਵਿਦਾ ਕਹਿਣ ਦਾ ਸਮਾਂ ਆ ਗਿਆ।
ਤੁਸੀਂ ਮਿਲਦੇ ਜੁਲਦੇ ਰਹਣਾ ਜੀ
ਏਹੇ ਬਚਣ ਲੈਣ ਦਾ ਸਮਾਂ ਆ ਗਿਆ।
ਅੱਜ ਪਿਆਰੇ ਜਹਿ ਅਧਿਆਪਕ ਨੂੰ
ਅਲਵਿਦਾ ਕਹਿਣ ਦਾ ਸਮਾਂ ਆ ਗਿਆ।
ਕਈ ਸਾਲ ਬੀਤ ਗਏ ਕੱਠਿਆਂ ਨੂੰ,
ਕਈ ਜਸ਼ਨ ਮਨਾਏ ਕੱਠਿਆਂ ਨੇ।
ਭਾਵੇਂ ਦਿਨ ਆ ਗਏ ਮੁਸ਼ਕਿਲ ਦੇ,
ਓਹੋ ਵੀ ਹੰਡਾਏ ਕੱਠਿਆਂ ਨੇ।
ਕਰ ਚੇਤੇ ਓਹਨਾਂ ਯਾਦਾਂ ਨੂੰ,
ਅੱਖਾਂ ਭਰ ਲੈਣ ਦਾ ਸਮਾਂ ਆ ਗਿਆ।
ਅੱਜ ਪਿਆਰੇ ਜਹਿ ਅਧਿਆਪਕ ਨੂੰ
ਅਲਵਿਦਾ ਕਹਿਣ ਦਾ ਸਮਾਂ ਆ ਗਿਆ।
ਤੁਸੀਂ ਵਧੀਆ ਪੜ੍ਹਾਇਆ ਅਸੀਂ ਪੜ੍ਹੇ ਵਧੀਆ,
ਸੁੱਖ ਦੋਵੇਂ ਪਾਸੇ ਇੱਕੋ ਜਿਹਾ।
ਤੁਸੀਂ ਜਾ ਰਹੇ ਸੀ ਤੋਰ ਰਹੇ,
ਦੁੱਖ ਦੋਏ ਪਾਸੇ ਇੱਕੋ ਜਿਹਾ।
ਇਸ ਰੂਹਾਂ ਵਾਲੇ ਰਿਸ਼ਤੇ ਨੂੰ
ਅਸੀਸਾਂ ਦੇਣ ਦਾ ਸਮਾਂ ਆ ਗਿਆ।
ਅੱਜ ਪਿਆਰੇ ਜਹਿ ਅਧਿਆਪਕ ਨੂੰ
ਅਲਵਿਦਾ ਕਹਿਣ ਦਾ ਸਮਾਂ ਆ ਗਿਆ।
ਬੇਦਾਗ ਸੇਵਾ ਮੁਕਤ ਹੋਏ,
ਇਸ ਗੱਲ ਦੀ ਖੁਸ਼ੀ ਬਥੇਰੀ ਏ।
ਮਿਲਣਾ ਤੇ ਮਿਲਕੇ ਵਿਛੜ ਜਾਣਾ,
ਇਹ ਸਮੇਂ ਦੀ ਹੇਰਾ ਫੇਰੀ ਏ।
ਇੱਕ ਲਮਹਾ ਮਿਲਾਪ ਕਰਾ ਗਿਆ ਸੀ,
ਹੁਣ ਵਿਛੜਨ ਦਾ ਵੀ ਲਮਹਾ ਆ ਗਿਆ।
ਅੱਜ ਪਿਆਰੇ ਜਹਿ ਅਧਿਆਪਕ ਨੂੰ
ਅਲਵਿਦਾ ਕਹਿਣ ਦਾ ਸਮਾਂ ਆ ਗਿਆ।
ਸਾਡੀਆਂ ਨੇ ਦੁਆਵਾਂ ਰੱਬ ਅੱਗੇ,
ਖੁਸ਼ੀਆਂ ਮਾਣੋ ਖੁਸ਼ਹਾਲ ਰਹੋ।
ਤੁਸੀਂ ਜਿਸਮਾਂ ਕਰਕੇ ਦੂਰ ਚਲੇ,
ਮਨ ਕਰਕੇ ਸਾਡੇ ਨਾਲ ਰਹੋ।
ਜਿਨੂੰ ਕਹਿੰਦੇ ਪੀੜ ਵਿਛੋੜੇ ਦੀ,
ਉਹ ਪੀੜ ਸਹਿਣ ਦਾ ਸਮਾਂ ਆ ਗਿਆ।
ਅੱਜ ਪਿਆਰੇ ਜਹਿ ਅਧਿਆਪਕ ਨੂੰ
ਅਲਵਿਦਾ ਕਹਿਣ ਦਾ ਸਮਾਂ ਆ ਗਿਆ।
ਜਾਣੇ ਅਣਜਾਣੇ ਹੋਈਆਂ ਜੋ,
ਉਹ ਭੁੱਲਾਂ ਸਾਡੀਆਂ ਮਾਫ ਕਰੋ।
ਕੋਈ ਦਿਲ ਵਿਚ ਗ਼ਿਲਾ ਨਾਂ ਰਖਿਆ ਜੇ,
ਲੇਖਿਆਂ ਦੇ ਵਰਕੇ ਪਾੜ ਧਰੋ।
ਪਰਗਟ ਵੇ ਅਸੀਸਾਂ ਲੈਣ ਲਈ,
ਚਰਨਾਂ ਤੇ ਢੈਣ ਦਾ ਸਮਾਂ ਆ ਗਿਆ।
ਅੱਜ ਪਿਆਰੇ ਜਹਿ ਅਧਿਆਪਕ ਨੂੰ
ਅਲਵਿਦਾ ਕਹਿਣ ਦਾ ਸਮਾਂ ਆ ਗਿਆ।
ਪੜ੍ਹੋ :- Poem On Teachers Day In Punjabi | Best Kavita
ਕੰਮੈਂਟ ਬਾਕਸ ਵਿੱਚ ” ਅਧਿਆਪਕ ਲਈ ਵਿਦਾਈ ਕਵਿਤਾ ” ( Farewell Poem For Teacher In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।