Poem On Teachers Day In Punjabi Language | Best Kavita
ਤੁਸੀਂ ਪੜ੍ਹ ਰਹੇ ਹੋ ( Poem On Teachers Day In Punjabi ) ਅਧਿਆਪਕ ਦਿਵਸ ਤੇ ਕਵਿਤਾ :-
Poem On Teachers Day In Punjabi
ਅਧਿਆਪਕ ਦਿਵਸ ਤੇ ਕਵਿਤਾ
ਤੂੰ ਬਣ ਜਾ ਵਕੀਲ ਵਕਾਲਤ ਪੜ।
ਤੂੰ ਬਣ ਕੇ ਜੱਜ ਫ਼ੈਸਲੇ ਕਰ।
ਤੂੰ ਡਾਕਟਰ ਬਣ ਤੂੰ ਅਫਸਰ ਬਣ,
ਤੂੰ ਜ਼ਿੰਦਗੀ ਦੇ ਵਿਚ ਖੂਬ ਵਧੇਂ।
ਪਰ ਸਜਦੇ ਕਰ ਅਧਿਆਪਕ ਨੂੰ,
ਜੇ ਰੋਜ਼ ਨਹੀਂ, ਤਾਂ ਕਦੇ ਕਦੇ।
ਚੋਟੀ ਦਾ ਬਣੇਂ ਖਿਡਾਰੀ ਤੂੰ।
ਆਵੇਂ ਜਿੱਤ ਕੇ ਹਰ ਵਾਰੀ ਤੂੰ।
ਤੇਨੂੰ ਜਾਣਦੀ ਹੋਵੇ ਕੁੱਲ ਦੁਨੀਆਂ,
ਤੇਰੇ ਸਿਰ ਜਿੱਤਾਂ ਦਾ ਤਾਜ਼ ਸੱਜੇ।
ਤੂੰ ਸਜਦੇ ਕਰ ਅਧਿਆਪਕ ਨੂੰ
ਜੇ ਰੋਜ਼ ਨਹੀਂ ਤਾਂ ਕਦੇ ਕਦੇ।
ਤੂੰ ਪਾਇਲਟ ਬਣ ਜਹਾਜ਼ ਉਡਾ।
ਤੂੰ ਸੈਂਟਸ ਬਣ ਕੇ ਚੰਨ ਤੇ ਜਾ।
ਤੂੰ ਫੌਜ ਦਾ ਕਰਨਲ ਮੇਜ਼ਰ ਬਣ,
ਤੇਰਾ ਰੋਅਬ ਵੇਖ ਦੁਸ਼ਮਨ ਵੀ ਭੱਜੇ।
ਤੂੰ ਸਜਦੇ ਕਰਿ ਅਧਿਆਪਕ ਨੂੰ
ਜੇ ਰੋਜ ਨਹੀਂ ਤਾਂ ਕਦੇ ਕਦੇ।
ਤੂੰ ਬਿਜਨਸਮੈਨ ਕਹਾਅ ਵੱਡਾ।
ਤੂੰ ਜੱਗ ਤੇ ਨਾਮ ਕਮਾਅ ਵੱਡਾ।
ਤੂੰ ਪੀ ਐਮ ਬਣ ਤੂੰ ਸੀ ਐਮ ਬਣ,
ਤੇਰੇ ਨਾਮ ਦਾ ਡੰਕਾ ਨਿੱਤ ਵੱਜੇ।
ਤੂੰ ਸਜਦੇ ਕਰਿ ਅਧਿਆਪਕ ਨੂੰ ,
ਜੇ ਰੋਜ ਨਹੀਂ ਤਾਂ ਕਦੇ ਕਦੇ।
ਜੋ ਭੁੱਲ ਜਾਂਦੇ ਅਧਿਆਪਕ ਨੂੰ,
ਉਹ ਭੁੱਲੇ ਭਟਕੇ ਹੋ ਜਾਂਦੇ।
ਦੁਨੀਆਂ ਦੇ ਭੀੜ ਭੜੱਕੇ ਵਿੱਚ
ਬੇ ਨਾਮੇ ਹੋ ਕੇ ਖੋਹ ਜਾਂਦੇ।
ਪਰਗਟ ਸਿਆਣਾ ਗੱਲਾਂ ਸੱਚੀਆਂ ਨੇ,
ਨਾ ਸਮਝ ਬੰਡਾਲੀਆ ਆਉਣ ਅਜੇ।
ਤੂੰ ਸਜਦੇ ਕਰਿ ਅਧਿਆਪਕ ਨੂੰ ,
ਜੇ ਰੋਜ ਨਹੀਂ ਤਾਂ ਕਦੇ ਕਦੇ।
ਪੜ੍ਹੋ :- ਰੱਬ ਵਰਗੇ ਅਧਿਆਪਕ | ਅਧਿਆਪਕਾਂ ਨੂੰ ਸਮਰਪਿਤ ਕਵਿਤਾ
ਕੰਮੈਂਟ ਬਾਕਸ ਵਿੱਚ ” ਅਧਿਆਪਕ ਦਿਵਸ ਤੇ ਕਵਿਤਾ ” ( Poem On Teachers Day In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।