First Love Punjabi Poem | ਪਹਿਲੇ ਪਿਆਰ ਤੇ ਕਵੀ ਪਰਗਟ ਸਿੰਘ ਦੀ ਪੰਜਾਬੀ ਕਵਿਤਾ
First Love Punjabi Poem
ਪਹਿਲੇ ਪਿਆਰ ਤੇ ਪੰਜਾਬੀ ਕਵਿਤਾ
ਪਹਿਲੀ ਵਾਰੀ ਮਿਲੀ ਸੀ ਓਹੋ ,
ਫੁੱਲਾਂ ਵਾਂਗੂੰ ਖਿੜੀ ਸੀ ਓਹੋ।
ਮੇਰੀ ਹਰ ਇੱਕ ਗੱਲ ਦੀ
ਹਾਮੀ ਭਰਦੀ ਸੀ ਨਖਰੋ।
ਉਹ ਜਾਂਦੀ-ਜਾਂਦੀ ਹੱਸਦੀ ਹੱਸਦੀ
ਬਾਏ-ਬਾਏ ਕਰਦੀ ਸੀ ਨਖਰੋ।
ਉਹਦੀ ਬਾਹਾਂ ਦੇ ਵਿੱਚ ਵੰਗਾਂ ਸੀ
ਉਹਨੇ ਸੂਟ ਪਾਇਆ ਨਸਵਾਰੀ ਸੀ।
ਉਹਦੇ ਨੈਣਾਂ ਦੇ ਵਿਚ ਜਾਦੂ ਸੀ,
ਰੱਬ ਰੂਪ ਵੀ ਦਿੱਤਾ ਭਾਰੀ ਸੀ।
ਉਹ ਬਿਨਾਂ ਪੀਤਿਆਂ ਨਸ਼ੇ ਵਾਂਗਰਾਂ
ਚੜਦੀ ਸੀ ਨਖਰੋ।
ਉਹ ਜਾਂਦੀ-ਜਾਂਦੀ ਹੱਸਦੀ ਹੱਸਦੀ
ਬਾਏ-ਬਾਏ ਕਰਦੀ ਸੀ ਨਖਰੋ।
ਉਹ ਭੈਣ ਜਾਪਦੀ ਪਰੀਆਂ ਦੀ
ਉਹਦੇ ਮੁੱਖੜੇ ਉੱਤੇ ਨੂਰ ਬੜਾ।
ਉਹ ਹਵਾ ਚ ਮਹਿਕਾਂ ਘੋਲੇ ਪਈ,
ਉਹਨੂੰ ਤੱਕ ਤੱਕ ਚੜ੍ਹੇ ਸਰੂਰ ਬੜਾ।
ਉਹ ਦਿਲ ਦੀਆਂ ਗੱਲਾਂ ਨੈਣਾਂ ਰਾਹੀਂ
ਪੜ੍ਹਦੀ ਸੀ ਨਖਰੋ।
ਉਹ ਜਾਂਦੀ-ਜਾਂਦੀ ਹੱਸਦੀ ਹੱਸਦੀ
ਬਾਏ-ਬਾਏ ਕਰਦੀ ਸੀ ਨਖਰੋ।
ਉਹ ਕੁਝ ਪਲ ਮਿਲੀ ਤੇ ਵਿਛੜ ਗਈ,
ਉਹਨੇ ਦੱਸਿਆ ਨਾ ਪਤਾ ਟਿਕਾਂਣਾ ਨਾਂ।
ਉਹਦਾ ਕਿਹੜਾ ਪਿੰਡ ਗ੍ਰਾਂ ਹੋਊ
ਅਨਜਾਣ ਮੈਂ ਕੁਝ ਵੀ ਜਾਣਾ ਨਾਂ।
ਸਾਨੂੰ ਮਰਿਆ ਬਰਾਬਰ ਕਰਗੀ,
ਅਸਾਂ ਤੇ ਮਰਦੀ ਸੀ ਨਖਰੋ।
ਉਹ ਜਾਂਦੀ-ਜਾਂਦੀ ਹੱਸਦੀ ਹੱਸਦੀ
ਬਾਏ-ਬਾਏ ਕਰਦੀ ਸੀ ਨਖਰੋ।
ਦਿਨ ਸਾਲਾਂ ਦੇ ਵਿੱਚ ਬਦਲ ਗਏ,
ਉਹ ਮੁੜ ਕੇ ਕਿਤੇ ਥਿਆਈ ਨਾ।
ਉਹਦੀ ਅੱਖਾਂ ਵਿੱਚ ਤਸਵੀਰ ਵੱਸੀ,
ਪਰਗਟ ਤੋਂ ਗਈ ਹਟਾਈ ਨਾਂ।
ਕਿਵੇਂ ਭੁੱਲੇ ਬੰਡਾਲੀਆ ਸਜਦੇ ਦੇ ਵਿੱਚ
ਖੜਦੀ ਸੀ ਨਖਰੋ।
ਉਹ ਜਾਂਦੀ ਜਾਂਦੀ ਹੱਸਦੀ ਹੱਸਦੀ
ਬਾਏ ਬਾਏ ਕਰਦੀ ਸੀ ਨਖਰੋ।
ਪੜ੍ਹੋ :- Punjabi Romantic Poem | ਪਿਆਰ ਭਰੀ ਪੰਜਾਬੀ ਕਵਿਤਾ
ਕੰਮੈਂਟ ਬਾਕਸ ਵਿੱਚ ” ਪਹਿਲੇ ਪਿਆਰ ਤੇ ਪੰਜਾਬੀ ਕਵਿਤਾ ” ( First Love Punjabi Poem ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।