ਹੌਲੀ-ਹੌਲੀ ਚੱਲ ਸੱਜਣਾ :- ਪਤੀ ਪਤਨੀ ਦੇ ਪਿਆਰ ਨੂੰ ਦਰਸ਼ਾਉਂਦਾ ਹੋਇਆ ਕਵੀ ਪਰਗਟ ਸਿੰਘ ਦਾ ਗੀਤ
ਹੌਲੀ-ਹੌਲੀ ਚੱਲ ਸੱਜਣਾ
ਹੌਲੀ-ਹੌਲੀ ਚੱਲ ਸੱਜਣਾ। ਕੋਈ ਕਰਦੇ ਆਂਂ ਗੱਲ ਸੱਜਣਾ।
ਕਾਹਤੋਂ ਚੁੱਪ ਧਾਰੀ ਸੋਹਣਿਆ ਮੁੱਖ ਕਰ ਸਾਡੇ ਵੱਲ ਸੱਜਣਾ
ਹੌਲੀ ਹੌਲੀ ਚੱਲ ਸੱਜਣਾ। ਕੋਈ ਵਟ ਕਰਦੇ ਆਂਂ ਗੱਲ ਸੱਜਣਾ।
ਸੋਹਣਿਆ ਵੇ ਤਾਰ ਕੋਈ ਛੇੜੀਏ ਪਿਆਰ ਦੀ।
ਤੇਰੀ ਚੁੱਪ ਸੱਜਣਾ ਏ ਜਿੰਦ ਨਾਂ ਸਹਾਰਦੀ।
ਬਾਤਾਂ ਦੋ ਪਿਆਰ ਦੀਆ ਪਾ ਸੋਹਣੇ ਜਿੰਦਗੀ ਦੇ ਪਲ ਸੱਜਣਾ।
ਹੌਲੀ-ਹੌਲੀ ਚੱਲ ਸੱਜਣਾ। ਕੋਈ ਕਰਦੇ ਆਂਂ ਗੱਲ ਸੱਜਣਾ।
ਬੜੇ ਚਿਰ ਪਿੱਛੋਂ ਕੱਲੇ ਚੱਲੇ ਦੋਵੇਂ ਜੀਅ ਵੇ।
ਖੜ ਕਿਸੇ ਢਾਬੇ ਉੱਤੇ ਚਾਹ ਲਈਏ ਪੀ ਵੇ।
ਹੱਥਾਂ ਵਿੱਚ ਹੱਥ ਫੜ ਕੇ ਚੱਲ ਸਮਾਂ ਜਾਵੇ ਠੱਲ ਸੱਜਣਾ ।
ਹੌਲੀ-ਹੌਲੀ ਚੱਲ ਸੱਜਣਾ । ਕੋਈ ਕਰਦੇ ਆਂ ਗੱਲ ਸੱਜਣਾ।
ਰੁੱਖ ਥੱਲੇ ਬੈਠ ਗੱਲਾਂ ਕਰ ਦਿਲ ਵਾਲੀਆਂ ।
ਪਰਗਟ ਪਈਆਂ ਤੇਨੂੰ ਕਾਸ ਦੀਆਂ ਕਾਲ੍ਹੀਆਂ ।
ਹੁਣ ਨਾ ਬੰਡਾਲੇ ਵਾਲਿਆ ਤੇਰੀ ਚੁੱਪ ਹੁੰਦੀ ਝੱਲ ਸੱਜਣਾ ।
ਹੌਲੀ-ਹੌਲੀ ਚੱਲ ਸੱਜਣਾ। ਕੋਈ ਕਰਦੇ ਆਂ ਗੱਲ ਸੱਜਣਾ।
ਕੰਮੈਂਟ ਬਾਕਸ ਵਿੱਚ ” ਹੌਲੀ-ਹੌਲੀ ਚੱਲ ਸੱਜਣਾ ” ਗੀਤ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।