ਅਖੌਤੀ ਇਸ਼ਕ :- ਪਰਗਟ ਸਿੰਘ ਦਾ ਲਿਖਿਆ ਗੀਤ
ਅਖੌਤੀ ਇਸ਼ਕ
ਨੀਂ ਕਿਹਦਾ ਕਿਹਦਾ ਮਾਣ ਰੱਖੇਂਗੀ
ਜਿੰਦੇ ਬਹੁਤਿਆਂ ਨੂੰ ਸੱਜਣ ਬਣਾ ਕੇ।
ਫਿਰ ਪਛਤਾਉਣਾ ਪੈਜੂਗਾ
ਦਿਲ ਆਪਣੇ ਨੂੰ ਰੱਖ ਸਮਝਾ ਕੇ।
ਨੀ ਕਿਹਦਾ ਕਿਹਦਾ ਮਾਣ ਰੱਖੇਂਗੀ
ਜਿੰਦੇ ਬਹੁਤਿਆਂ ਨੂੰ ਸੱਜਣ ਬਣਾ ਕੇ।
ਚੜਦੀ ਜਵਾਨੀ ਪੈਰ ਸੋਚ ਸੋਚ ਧਰੀਏ।
ਨਾਜੁਕ ਨੇ ਖੰਭ ਤੇਰੇ ਹੁਸਨਾਂ ਦੀ ਪਰੀਏ।
ਅੰਬਰਾਂ ਚ ਉਡਦੀ ਫਿਰੇਂ
ਸਿੱਧੀ ਡਿੱਗੇਂਗੀ ਜ਼ਮੀਨ ਉਤੇ ਆ ਕੇ।
ਨੀਂ ਕਿਹਦਾ ਕਿਹਦਾ ਮਾਣ ਰੱਖੇਂਗੀ
ਜਿੰਦੇ ਬਹੁਤਿਆਂ ਨੂੰ ਸੱਜਣ ਬਣਾ ਕੇ।
ਆਕੜਾ ਚ ਰਹਿਨੀ ਏਂ ਤੂੰ ਨੀਵੀਂ ਥੋੜੀ ਰੱਖ ਨੀਂ।
ਦੇਂਦਾ ਏ ਤੂਫ਼ਾਨ ਵੱਡੇ-ਵੱਡੇ ਰੁੱਖ ਪੱਟ ਨੀਂ।
ਤੂੰ ਮਾਣ ਕਰੇਂ ਜਿਹੜੇ ਰੂਪ ਦਾ
ਖ਼ੌਰੇ ਉਡਜੇ ਕਦੋਂ ਖੰਭ ਲਾ ਕੇ।
ਨੀ ਕਿਹਦਾ ਕਿਹਦਾ ਨਾਮ ਰੱਖੇਂਗੀ
ਜਿੰਦੇ ਬਹੁਤਿਆਂ ਨੂੰ ਸੱਜਣ ਬਣਾ ਕੇ।
ਛੱਡੇ ਕੀ ਖਿਡੌਣੇ ਸਿੱਧੀ ਦਿਲਾਂ ਨਾਲ ਖੇਡੇਂ ਤੂੰ।
ਕੀਤੇ ਅਖ਼ਬਾਰ ਕੁੜੇ ਰਾਹ ਟੇਡੇ ਟੇਡੇ ਤੂੰ।
ਨੀ ਮੱਕੜੀ ਦੇ ਵਾਂਗ ਮਰੇਂਗੀ
ਪੈਰ ਆਪਣੇ ਹੀ ਜਾਲ ਚ ਫਸਾ ਕੇ।
ਨੀ ਕਿਹਦਾ ਕਿਹਦਾ ਮਾਣ ਰੱਖੇਂਗੀ
ਜਿੰਦੇ ਬਹੁਤਿਆਂ ਨੂੰ ਸੱਜਣ ਬਣਾ ਕੇ।
ਆਪਣੇ ਅਦਾਰੇ ਵਿੱਚ ਰਹਿਣਾ ਥੋੜ੍ਹਾ ਸਿੱਖ ਨੀਂ।
ਹੋ ਗੇ ਤੇਰੇ ਚਰਚੇ ਬੰਡਾਲੇ ਪਿੰਡ ਵਿੱਚ ਨੀ।
ਪਰਗਟ ਕਹੇ ਰੱਖ ਲੈ ਥੋੜੀ
ਮਾਪਿਆਂ ਦੀ ਇੱਜਤ ਬਚਾ ਕੇ।
ਨੀ ਕਿਹਦਾ ਕਿਹਦਾ ਮਾਨ ਰਖੇਂਗੀ
ਜਿੰਦੇ ਬਹੁਤਿਆਂ ਨੂੰ ਸੱਜਣ ਬਣਾ ਕੇ।
ਪੜ੍ਹੋ :- ਸੋਹਣਾ ਯਾਰ | ਪਰਗਟ ਸਿੰਘ ਦਾ ਲਿਖਿਆ ਇਕ ਗੀਤ
ਕੰਮੈਂਟ ਬਾਕਸ ਵਿੱਚ ” ਅਖੌਤੀ ਇਸ਼ਕ ” ਗੀਤ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।