ਹੁਣ ਕਦ ਖੇਡਾਂ ਹੋਣਗੀਆਂ :- ਖੇਡ ਸਮਾਰੋਹ ਦੀ ਸਮਾਪਤੀ ਤੇ ਕਵੀ ਪਰਗਟ ਸਿੰਘ ਦੀ ਕਵਿਤਾ
ਹੁਣ ਕਦ ਖੇਡਾਂ ਹੋਣਗੀਆਂ
ਕਦ ਬਾਰਸ਼ ਹੋਊ ਇਨਾਮਾਂ ਦੀ ,
ਕਦ ਟੀਮਾਂ ਜੌਹਰ ਵਿਖਾਉਣਗੀਆਂ।
ਸਬ ਇੱਕੋ ਗੱਲ ਹੀ ਪੁਛਦੇ ਨੇ,
ਬਾਈ ਹੁਣ ਕਦ ਖੇਡਾਂ ਹੋਣਗੀਆਂ।
ਉਹ ਵੱਖਰਾ ਜਿਹਾ ਨਜ਼ਾਰਾ ਸੀ
ਕਈ ਟੀਮਾਂ ਖੇਡਣ ਆਈਆਂ ਸੀ।
ਉਹ ਫੁੱਲਾਂ ਵਰਗਿਆਂ ਚਿਹਰਿਆਂ ਨੇ ਤਾਂ ,
ਡਾਢੀਆਂ ਰੌਣਕਾਂ ਲਾਈਆਂ ਸੀ।
ਤੱਕ ਮਹਿਕਾਂ ਵੰਡਦੇ ਫੁੱਲਾਂ ਨੂੰ ਹੁਣ
ਕਦ ਰੂਹਾਂ ਮਹਿਕੌਣਗੀਆਂ।
ਸਭ ਇੱਕੋ ਗੱਲ ਹੀ ਪੁਛਦੇ ਨੇ ਬਾਈ
ਹੁਣ ਕਦ ਖੇਡਾਂ ਹੋਣਗੀਆਂ
ਓਹੋ ਮੇਲੇ ਜਿਹਾ ਮਾਹੌਲ ਯਾਰੋ
ਹੁਣ ਕਦੋਂ ਮਿਲੇਗਾ ਵੇਖਣ ਨੂੰ।
ਉਹ ਰੰਗ ਬਰੰਗੀਆਂ ਖੇਡਾਂ ਵੇਖ,
ਜੀ ਕਰਦਾ ਅਖੀਆਂ ਸੇਕਣ ਨੂੰ।
ਕਦ ਵਾਲੀਬਾਲ ਖਿਡਾਰੀਆਂ ਦੀਆਂ
ਉਡਾਰੀਆਂ ਅੰਬਰੀਂ ਛੋਣਗੀਆਂ।
ਸਭ ਇੱਕੋ ਗੱਲ ਹੀ ਪੁਛਦੇ ਨੇ,
ਬਾਈ ਹੁਣ ਕਦ ਖੇਡਾਂ ਹੋਣਗੀਆਂ
ਉਹ ਰੱਸਾ ਖਿੱਚਣ ਵਾਲੇ ਖਿਡਾਰੀ,
ਉਤਸ਼ਾਹ ਵਿੱਚ ਲੱਗਦੇ ਖਾਸੇ ਸੀ।
ਜਦ ਇੱਕ ਦੂਜੇ ਤੇ ਡਿਗਦੇ ਸੀ,
ਸੱਚੀ ਬੜੇ ਆਉਂਦੇ ਹਾਸੇ ਸੀ।
ਉਹ ਵੱਜਦੀਆ ਚੀਕਾਂ ਤਾੜੀਆਂ,
ਕਦ ਕੰਨਾਂ ਵਿੱਚ ਗੂੰਜਾਂ ਪਾਉਣਗੀਆਂ।
ਸਬ ਇੱਕੋ ਗੱਲ ਨਹੀਂ ਪੁੱਛਦੇ ਨੇ,
ਬਾਈ ਹੁਣ ਕਦ ਖੇਡਾਂ ਹੋਣਗੀਆਂ
ਉਹ ਹੱਲਾ ਗੁੱਲਾ ਗਰਾਉਂਡ ਵਾਲਾ ,
ਉਹ ਜਜ਼ਬਾ ਖੇਡਣ ਵਾਲਿਆਂ ਵਿੱਚ ।
ਜਦ ਕੁੰਢੀਆਂ ਦੇ ਸੀ ਸਿੰਗ ਫ਼ਸਦੇ,
ਫਿਰ ਉੱਡਦੀਆਂ ਧੂੜਾਂ ਪਾਲਿਆਂ ਵਿੱਚ।
ਪਰਗਟ, ਇਹ ਪਿੰਡ ਬੰਡਾਲੇ ਦੀਆਂ
ਕਦ ਰੌਣਕਾਂ ਮੁੜਕੇ ਆਉਣਗੀਆਂ
ਸਭ ਇੱਕੋ ਗੱਲ ਹੀ ਪੁੱਛਦੇ ਨੇ,
ਬਾਈ ਹੁਣ ਕੱਦ ਖੇਡਾਂ ਹੋਣਗੀਆਂ
ਪੜ੍ਹੋ :- ਖੇਡਾਂ ਮੇਰੇ ਪਿੰਡ ਦੀਆਂ ਪੰਜਾਬੀ ਕਵਿਤਾ
ਕੰਮੈਂਟ ਬਾਕਸ ਵਿੱਚ ” ਹੁਣ ਕਦ ਖੇਡਾਂ ਹੋਣਗੀਆਂ ” ( Hun Kad Khedaa Hon Giyan ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।