ਪੰਜਾਬੀ ਕਵਿਤਾ ਧਰਵਾਸੇ | Punjabi Kavita Dharvase
ਪੰਜਾਬੀ ਕਵਿਤਾ ਧਰਵਾਸੇ
ਪੰਜਾਬੀ ਕਵਿਤਾ ਧਰਵਾਸੇ
ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।
ਧਰਮ ਕਾਇਮ ਮੇਰਾ ਝੂਠ ਤੇ, ਨਾਮ ਹੈ ਮੇਰਾ ਧਰਮਾਂ,
ਝੂਠਾ ਸਾਬਿਤ ਹੋਇਆ ਤਾਂ ਕੀ ਹੋਇਆ, ਅੱਲ ਮੇਰੀ ਹੈ , ਬੇਸ਼ਰਮਾਂ।
ਕੋਹਾਂ ਦੂਰ ਸੱਚ ਮੈਥੋਂ, ਮੈਂ ਅਕਲਾਂ ਵੱਲੋਂ ਲੰਗੜਾ।
ਆਪਣਾ ਦੋਸ਼ ਕਿਸੇ ਤੇ ਲਾ ਕੇ , ਖੁਸ਼ ਹੋ ਕੇ ਪਾਵਾਂ ਭੰਗੜਾ।
ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।
ਪੈਸਾ ਆਉਂਦਾ ਦਿਸੇ ਜੇ ਮੈਨੂੰ, ਝੱਟ ਜ਼ੁਬਾਨੋਂ ਫਿਰ ਜਾਵਾਂ,
ਸੱਚ ਦੀ ਕਦਰ ਭੁੱਲ ਕੇ, ਮੈਂ ਝੂਠ ਅੱਗੇ ਗਿਰ ਜਾਵਾਂ।
ਪਹਿਚਾਨ ਜ਼ੁਬਾਨ ਤੋਂ ਮੈਂ ਆਸਤਿਕ, ਮੇਰੀ ਜ਼ਮੀਰੋਂ ਚੰਗਾ ਨਾਸਤਿਕ,
ਅਹਿਸਾਨ ਕਰਾ ਭਾਲਾ ਕੀਮਤਾਂ , ਬਿਨ ਪੈਸੇ ਤੇਰਾ ਮੈ ਕੀ ਕਰਾਂ।
ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।
ਧਰਵਾਸੇ ਦੇਣ ਮੇਰੀਆਂ ਆਦਤਾਂ, ਚੜ੍ਹਾ ਕੋਠੇ ਪੌੜੀ ਖਿੱਚ ਦਿਆਂ,
ਮੇਰੀ ਗੱਲ ਤੇ ਤੈਨੂੰ ਸ਼ੱਕ ਹੈ, ਮੈਂ ਸੱਚਾ ਹਾਂ, ਲਿਆ ਲਿਖ ਦਿਆਂ।
ਮੈਂ ਖੁਸਰ-ਫੁਸਰ ਕਰਕੇ, ਭਾਈਆਂ ਵਿੱਚ ਪਾੜਾਂ ਪਾ ਦਿਆਂ।
ਆਪਣੀ ਦਾਦਾਗਿਰੀ ਦੱਸ ਕੇ, ਮੈਂ ਕੱਲਾ ਦੇਖ ਕੇ ਢਾਹ ਦਿਆਂ,
ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।
ਫਾਹਾ ਆਪਣੇ ਗਲੇ ‘ਚੋਂ ਕੱਢ ਕੇ, ਨਿਰਦੋਸ਼ ਦੇ ਗਲ ਪਾ ਦਿਆਂ,
ਜੋ ਮੇਰੇ ਵਿਹੜੇ ਬੂਟਾ ਲਾਵੇ, ਮੈਂ ਉਸ ਦਾ ਬੂਟਾ ਪੱਟ ਦਿਆਂ।
ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।
ਪੜ੍ਹੋ :- ਮਾਂ ਤੇ ਪੰਜਾਬੀ ਕਵਿਤਾ | ਉਹ ਹੈ ਮੇਰੀ ਮਾਂ | Punjabi Poem On Maa
ਇਹ ਕਵਿਤਾ ਸਾਨੂੰ ਸੰਦੀਪ ਕੁਮਾਰ ਕੁਮਾਰ ਜੀ ਨੇ।
” ਮਾਂ ਬੋਲੀ ਪੰਜਾਬੀ ਤੇ ਕਵਿਤਾ ” ( Poem On Maa Boli Punjabi ) ਬਾਰੇ ਕੰਮੈਂਟ ਬਾਕਸ ਵਿੱਚ ਤੁਸੀਂ ਆਪਣੀ-ਆਪਣੀ ਰਾਇ ਜਰੂਰ ਦੱਸੋ। ਜਿਸ ਨਾਲ ਕਵੀ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।