Krishna Janmashtami Punjabi Kavita By Pargat Singh
Krishna Janmashtami Punjabi Kavita
ਕ੍ਰਿਸ਼ਨ ਜਨਮਾਸ਼ਟਮੀ ਤੇ ਪੰਜਾਬੀ ਕਵਿਤਾ
ਕੰਵਲ ਜਿਹੇ ਨੇ ਨੈਣ ਓਸ ਦੇ,
ਸੂਰਤ ਬੜੀ ਪਿਆਰੀ।
ਦੇਵਕੀ ਮਾਂ ਨੂੰ ਮਿਲਣ ਵਧਾਈਆਂ,
ਜਨਮਿਆਂ ਕ੍ਰਿਸਨ ਮੁਰਾਰੀ।
ਮਾਂ ਦੇ ਮੁਖ ਤੇ ਖ਼ੁਸ਼ੀ ਜੋ ਛਾਈ,
ਕਿਵੇਂ ਬੋਲ ਕੇ ਦੱਸਾਂ।
ਵਾਸੂਦੇਵ ਪਿਤਾ ਲਾਡ ਲਡਾਏ,
ਚੁੱਕ ਚੁੱਕ ਕੇ ਵਿਚ ਹੱਥਾਂ।
ਮਾਂਏਂ ਇਕ ਦਿਨ ਲਾਲ ਤੇਰੇ ਨੂੰ,
ਜਾਣੂੰ ਦੁਨੀਆ ਸਾਰੀ।
ਦੇਵਕੀ ਮਾਂ ਨੂੰ ਮਿਲਣ ਵਧਾਈਆਂ,
ਜਨਮਿਆਂ ਕ੍ਰਿਸਨ ਮੁਰਾਰੀ।
ਸਾਵਲ ਸੁੰਦਰ ਸੂਰਤ ਉਸਦੀ,
ਮਨ ਮੋਹਕ ਜੇਹਾ ਲੱਗੇ।
ਸਵਰਗਾਂ ਵਾਲਾ ਰੂਪ ਵੀ ਫਿੱਕਾ,
ਪੈ ਜਾਏ ਉਸ ਦੇ ਅੱਗੇ।
ਅਕਾਲ ਪੁਰਖ ਦੀ ਬਖਸ਼ਸ਼ ਵਾਲੀ
ਉਸ ਕੋਲ ਸ਼ਕਤੀ ਭਾਰੀ।
ਦੇਵਕੀ ਮਾਂ ਨੂੰ ਮਿਲਣ ਵਧਾਈਆਂ,
ਜਨਮਿਆਂ ਕ੍ਰਿਸਨ ਮੁਰਾਰੀ।
ਵਾਸੂਦੇਵ ਨੇ ਲਾਲ ਆਪਣਾ,
ਨੰਦ ਦੀ ਝੋਲੀ ਪਾਇਆ।
ਜਛੋਦਾਂ ਮਾਂ ਨੇ ਪਾਲਿਆ ਉਸ ਨੂੰ,
ਬਲਰਾਮ ਨੇ ਵੀਰ ਬਣਾਇਆ।
ਬਿੰਦਰਾ ਬਣ ਵਿੱਚ ਗਊਆਂ ਚਾਰੇ,
ਰੱਬ ਨਾਲ ਜਿਸਦੀ ਯਾਰੀ।
ਦੇਵਕੀ ਮਾਂ ਨੂੰ ਦਿਓ ਵਧਾਈਆਂ,
ਜਨਮਿਆਂ ਕ੍ਰਿਸਨ ਮੁਰਾਰੀ।
ਬਿੰਦਰਾਬਨ ਵਿਚ ਖੇਡਾਂ ਖੇਡੇ,
ਮੱਖਣ ਚੋਰ ਕਹਾਵੇ।
ਕੋਈ ਘਨਈਆ ਆਖੇ ਕੋਈ
ਕਾਨ੍ਹਾ ਆਖ ਬੁਲਾਵੇ।
ਪਰਗਟ ਉਸ ਦੇ ਨਾਮ ਕਈ ਨੇ,
ਸਭ ਤੋਂ ਮੈਂ ਬਲਿਹਾਰੀ।
ਦੇਵਕੀ ਮਾਂ ਨੂੰ ਦਿਓ ਵਧਾਈਆਂ,
ਜਨਮਿਆਂ ਕ੍ਰਿਸਨ ਮੁਰਾਰੀ।
ਪੜ੍ਹੋ :- Poem On Daughter In Punjabi | ਧੀ ਤੇ ਕਵਿਤਾ
ਕੰਮੈਂਟ ਬਾਕਸ ਵਿੱਚ ” ਕ੍ਰਿਸ਼ਨ ਜਨਮਾਸ਼ਟਮੀ ਤੇ ਪੰਜਾਬੀ ਕਵਿਤਾ ” ( Krishna Janmashtami Punjabi Kavita ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
Bahut vaddia ggg wmk ????????????