Poem On Daughter In Punjabi | ਧੀ ਤੇ ਕਵਿਤਾ | ਕਵੀ ਪਰਗਟ ਸਿੰਘ ਦੀ ਲਿਖੀ ਹੋਈ ਕਵਿਤਾ
Poem On Daughter In Punjabi
ਧੀ ਤੇ ਕਵਿਤਾ

ਮੈਨੂੰ ਕੁੱਖ ਵਿੱਚ ਕਤਲ ਕਰਾਵੀਂ ਨਾਂ।
ਮਾਏਂ ਨੀ ਕਹਿਰ ਕਮਾਵੀਂ ਨਾਂ।
ਹਾਏ ਨੀ ਮਾਰ ਮੁਕਾਵੀਂ ਨਾਂ,
ਮੈਂ ਧੀ ਧਿਆਣੀ ਆਂ।
ਮੈਨੂੰ ਛੁਰੀਆਂ ਨਾਲ ਕਟਾਵੀਂ ਨਾਂ,
ਮੈਂ ਧੀ ਧਿਆਣੀ ਆਂ।
ਮੈਨੂੰ ਦੁਨੀਆ ਦੇ ਵਿੱਚ ਆ ਲੈਣ ਦੇ ।
ਇੱਕ ਸ਼ਾਂਝ ਜਗਤ ਨਾਲ ਪਾ ਲੈਣ ਦੇ।
ਕੋਈ ਤੇ ਸੁੱਖ ਦਾ ਸਾਹ ਲੈਣ ਦੇ,
ਮੈਂ ਧੀ ਧਿਆਣੀ ਆਂ ।
ਗੋਦੀ ਦਾ ਨਿੱਘ ਹੰਡਾ ਲੈਣ ਦੇ,
ਮੈਂ ਧੀ ਧਿਆਣੀ ਆਂ।
ਦੋ ਚਾਰ ਜਮਾਤਾਂ ਪੜ ਲੈਣ ਦੇ।
ਮੈਨੂੰ ਪਾਠ ਛਾਲਾ ਵਿਚ ਵੜ ਲੈਣ ਦੇ।
ਕੋਈ ਸੜਦਾ ਏ ਤੇ ਸੜ ਲੈਣ ਦੇ,
ਮੈਂ ਧੀ ਧਿਆਣੀ ਆਂ ।
ਦੋ ਰੀਝਾਂ ਪੂਰੀਆਂ ਕਰ ਲੈਣ ਦੇ,
ਮੈਂ ਧੀ ਧਿਆਣੀ ਆਂ ।
ਤੇਰਾ ਕੰਮ ਵਿਚ ਹੱਥ ਵੰਡਾਵਾਂਗੀ।
ਤੂੰ ਜੋ ਦੇਵੇਂਗੀ ਖਾਵਾਂਗੀ ।
ਜਿੱਥੇ ਤੋਰੇਂਗੀ ਤੁਰ ਜਾਵਾਂਗੀ,
ਮੈਂ ਧੀ ਧਿਆਣੀ ਆਂ।
ਮੈਂ ਤੇਰਾ ਮਾਣ ਵਧਾਵਾਂਗੀ,
ਮੈਂ ਧੀ ਧਿਆਣੀ ਆਂ
ਮੇਰੇ ਸਿਰ ਤੋਂ ਚੁੰਨੀ ਲੱਥੂ ਨਾਂ ।
ਤੇਰੀ ਧੀ ਬਾਹਰ ਵੱਲ ਤੱਕੂ ਨਾਂ।
ਕੋਈ ਤੇਨੂੰ ਤਾਨ੍ਹੇ ਕੱਸੂ ਨਾਂ,
ਮੈਂ ਧੀ ਧਿਆਣੀ ਆਂ।
ਗੈਰਾਂ ਦੇ ਹਾਸੇ ਹੱਸੂੰ ਨਾ ,
ਮੈਂ ਧੀ ਧਿਆਣੀ ਆਂ।
ਪਰਗਟ ਨੂੰ ਵੀਰਾ ਕਹਿ ਲੈਣ ਦੇ ।
ਮੈਨੂੰ ਬਾਪੂ ਦੇ ਕੋਲ ਬਹਿ ਲੈਣ ਦੇ।
ਮੈਨੂੰ ਪਿੰਡ ਬੰਡਾਲੇ ਰਹਿ ਲੈਣ ਦੇ,
ਮੈਂ ਧੀ ਧਿਆਣੀ ਆਂ।
ਨਾਂ ਮਾਰ ਜਨਮ ਮਾਏਂ ਲੈ ਲੈਣ ਦੇ,
ਮੈਂ ਧੀ ਧਿਆਣੀ ਆਂ।
ਪੜ੍ਹੋ :- ਕੂਕ ਨਿਮਾਣੀ ਦੀ | ਧੀਆਂ ਦੀ ਹਾਲਤ ਤੇ ਪਰਗਟ ਸਿੰਘ ਦਾ ਇਕ ਪੰਜਾਬੀ ਗੀਤ
ਕੰਮੈਂਟ ਬਾਕਸ ਵਿੱਚ ” ਧੀ ਤੇ ਕਵਿਤਾ ” ( Poem On Daughter In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।