Love Poetry in Punjabi | ਪਿਆਰ ਤੇ ਕਵੀ ਪਰਗਟ ਸਿੰਘ ਦੀ ਕਵਿਤਾ
Love Poetry in Punjabi
ਪਿਆਰ ਤੇ ਕਵਿਤਾ
ਉਹ ਸਭ ਤੋਂ ਸੋਹਣਾ ਸਮਾਂ ਹੁੰਦਾ ਜਦੋਂ ਮਾਹੀ ਹੁੰਦਾ ਕੋਲ।
ਮੈਂ ਸਾਹਮਣੇ ਬੈਠ ਕੇ ਸੁਣਦੀ ਹਾਂ ਉਹਦੇ ਮਿੱਠੇ ਮਿੱਠੇ ਬੋਲ।
ਜਦ ਦੂਰ ਦੁਰਾਡੇ ਜਾਂਦਾ ਏ ਮੇਰਾ ਭੋਰਾ ਜੀਅ ਨਹੀਂ ਲਗਦਾ।
ਮੈਂ ਔਸੀਆਂ ਪਾਉਂਦੀ ਰਹਿੰਦੀ ਆਂ ਦਿਲ ਮਾਹੀ ਦੇ ਵੱਲ ਭੱਜਦਾ।
ਮੈਨੂੰ ਘਰ ਵਿਚ ਚੈਨ ਨਾ ਆਉਂਦਾ ਏ ਦਿੱਲ ਰਹਿੰਦਾ ਡਾਂਵਾਂ-ਡੋਲ।
ਉਹ ਸਭ ਤੋਂ ਸੋਹਣਾ ਸਮਾਂ ਹੁੰਦਾ ਜਦੋਂ ਮਾਹੀ ਹੁੰਦਾ ਕੋਲ।
ਉਂਜ ਉਹਦਾ ਵੀ ਜੀਅ ਲਗਦਾ ਨਾਹੀਂ ਮੇਰੇ ਤੋਂ ਹੋ ਕੇ ਦੂਰ।
ਮੈਨੂੰ ਚੇਤਾ ਓਦ੍ਹਾ ਭੁੱਲਦਾ ਨਹੀਂ ਉਹ ਵੀ ਕਰਦਾ ਯਾਦ ਜ਼ਰੂਰ।
ਮੈਨੂੰ ਜਗ ਤੋਂ ਸੋਹਣਾ ਲਗਦਾ ਏ ਸਖੀਓ ਨੀਂ ਮੇਰਾ ਢੋਲ।
ਉਹ ਸਭ ਤੋਂ ਸੋਹਣਾ ਸਮਾਂ ਹੁੰਦਾ ਜਦੋਂ ਮਾਹੀ ਹੁੰਦਾ ਕੋਲ।
ਮੇਰਾ ਮਾਹੀ ਮੇਰੀ ਜੰਨਤ ਹੈ ਮੈਂ ਉਸ ਦੀ ਖ਼ੈਰ ਮਨਾਵਾਂ।
ਮੈਨੂੰ ਆਖੇ ਹੀਰ ਸਿਆਲਾਂ ਦੀ ਮੈਂ ਵੀ ਰਾਂਝਾ ਆਖ ਬੁਲਾਵਾਂ।
ਸੱਚੀਂ ਪਰਗਟ ਪਿੰਡ ਬੰਡਾਲੇ ਦਾ ਮੇਰੇ ਲਈ ਹੈ ਅਨਮੋਲ।
ਉਹ ਸਭ ਤੋਂ ਸੋਹਣਾ ਸਮਾਂ ਹੁੰਦਾ ਜਦੋਂ ਮਾਹੀ ਹੁੰਦਾ ਕੋਲ।
ਮੈਂ ਸਾਹਮਣੇ ਬੈਠ ਕੇ ਸੁਣਦੀ ਹਾਂ ਉਹਦੇ ਮਿੱਠੇ ਮਿੱਠੇ ਬੋਲ,
ਉਹ ਸਭ ਤੋਂ ਸੋਹਣਾ ਸਮਾਂ ਹੁੰਦਾ ਜਦੋਂ ਮਾਹੀ ਹੁੰਦਾ ਕੋਲ।
ਪੜ੍ਹੋ :- Punjabi Romantic Poem | ਪਿਆਰ ਭਰੀ ਪੰਜਾਬੀ ਕਵਿਤਾ
ਕੰਮੈਂਟ ਬਾਕਸ ਵਿੱਚ ” ਪਿਆਰ ਤੇ ਕਵਿਤਾ ” ( Love Poetry in Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।