ਸਖੀਓ ਮੇਰੇ ਹਾਣ ਦੀਓ :- ਸਹੇਲੀਆਂ ਦੇ ਪਿਆਰ ਨੂੰ ਦਰਸ਼ਾਉਂਦਾ ਹੋਇਆ ਪਰਗਟ ਸਿੰਘ ਦਾ ਗੀਤ
ਸਖੀਓ ਮੇਰੇ ਹਾਣ ਦੀਓ
ਸਖੀਓ ਮੇਰੇ ਹਾਣ ਦੀਓ, ਆਓ ਹਸੀਏ ਨੱਚੀਏ ਗਾਈਏ।
ਚਾਰ ਦਿਹਾੜੇ ਮਾਪਿਆਂ ਦੇ ਘਰ ਖੁਸ਼ੀਆਂ ਨਾਲ ਬਿਤਾਈਏ ।
ਸਖੀਓ ਮੇਰੇ ਹਾਣ ਦੀਓ ਆਓ ਹਸੀਏ ਨੱਚੀਏ ਗਾਈਏ।
ਖੌਰੇ ਕਦ ਮਾਪਿਆਂ ਸਾਨੂੰ ਡੋਲੀ ਵਿੱਚ ਪਾ ਦੇਣਾ ।
ਰੱਬ ਜਾਣੇ ਕੈਸਾ ਹੋਊ ਜਿਸ ਦੇ ਲੜ ਲਾ ਦੇਣਾ ।
ਰਹਿਜਣ ਨਾ ਸ਼ੌਂਕ ਅਧੂਰੇ ਆਓ ਸ਼ੌਕ ਹੰਡਾਈਏ ।
ਸਖੀਓ ਮੇਰੇ ਹਾਣ ਦੀਓ ਆਓ ਹਸੀਏ ਨੱਚੀਏ ਗਾਈਏ ।
ਨਾ ਕੋਈ ਰੁਸਿਓ ਸਖੀਓ ਇਹ ਦਿਨ ਨੇ ਹੱਸਣ ਦੇ।
ਇਕ ਦੂਜੇ ਤਾਈਂ ਸਮੇ ਨਾ ਤਾਨ੍ਹੇ ਮਿਹਣੇ ਕੱਸਣ ਦੇ ।
ਮਾਪਿਆਂ ਘਰ ਸਦ ਹੀ ਸਾਵਣ ਪਿਪਲੀਂ ਪੀਂਘਾਂ ਪਾਈਏ ।
ਸਖੀਓ ਮੇਰੇ ਹਾਣ ਦੀਓ ਆਓ ਹਸੀਏ ਨੱਚੀਏ ਗਾਈਏ।
ਮੁੜਕੇ ਨਾ ਆਉਣੀਆਂ ਘੜੀਆਂ ਕੱਠੀਆਂ ਹੋ ਬਹਿਣ ਦੀਆਂ ।
ਫਿਰ ਤਾਂ ਸਾਡੇ ਕੋਲ ਸਖੀਓ. ਯਾਦਾਂ ਹੀ ਰਹਿਣਗੀਆਂ।
ਸ਼ਾਇਦ ਫਿਰ ਇਕ ਦੂਜੀ ਨੂੰ ਮਿਲ ਵੀ ਨਾ ਪਾਈਏ ।
ਸਖੀਓ ਮੇਰੇ ਹਾਣ ਦੀਓ ਆਓ ਹਸੀਏ ਨੱਚੀਏ ਗਾਈਏ ।
ਜਦ ਤੱਕ ਹਾਂ ਪਿੰਡ ਬੰਡਾਲੇ, ਤਦ ਤੱਕ ਆਜਾਦ ਸਈਓ ।
ਲੈਜੂ ਕੋਈ ਹੱਕ ਜਤਾਕੇ ਬਣਕੇ ਸਿਰਤਾਜ ਸਈਓ।
ਕਹਿਦੂ ਫਿਰ ਪਰਗਟ ਵੀਰਾ ਜਾਹ ਅੰਮੜੀ ਦੀ ਜਾਈਏ ।
ਸਖੀਓ ਮੇਰੇ ਹਾਣ ਦੀਓ ਆਓ ਹਸੀਏ ਨੱਚੀਏ ਗਾਈਏ ।
ਕੰਮੈਂਟ ਬਾਕਸ ਵਿੱਚ ” ਸਖੀਓ ਮੇਰੇ ਹਾਣ ਦੀਓ ” ਗੀਤ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।