ਮਾਂ ਧੀ ਦੀ ਕਵਿਤਾ :- ਮਾਂ ਨੂੰ ਯਾਦ ਕਰਦੀ ਧੀ ਤੇ ਕਵੀ ਪਰਗਟ ਸਿੰਘ ਦੀ ਕਵਿਤਾ
ਮਾਂ ਧੀ ਦੀ ਕਵਿਤਾ
ਮਾਂਏਂ ਨੀ ਮਾਂਏਂ ਮੈਂ ਅੰਦਰੋਂ ਟੁੱਟਦੀ ਜਾਵਾਂ।
ਤੇਰੇ ਬਾਝੋਂ ਕੋਈ ਨਾ ਸੁਣਦਾ
ਮੈਂ ਕਿਸ ਨੂੰ ਦੁੱਖ ਸੁਣਾਵਾਂ।
ਮਾਂਏਂ ਨੀ ਮਾਏਂ
ਮੌਸਮ ਵਾਂਗੂ ਬਦਲੀ ਕਿਸਮਤ
ਅੱਜ ਗਈਆਂ ਬਦਲ ਹਵਾਵਾਂ।
ਧੁੱਪ ਗ਼ਮਾਂ ਦੀ ਸਾੜੀ ਜਾਵੇ
ਅੱਜ ਕੌਣ ਕਰੇਗਾ ਸ਼ਾਵਾਂ।
ਮਾਂਏਂ ਨੀ ਮਾਂਏਂ ।
ਕੋਈ ਨਾ ਦਿਸਦਾ ਰਾਹ ਨੀ ਅੰਮੀਏ
ਮੈਂ ਦੱਸ ਕਿੱਧਰ ਨੂੰ ਜਾਵਾਂ।
ਤੇਰੇ ਬਾਝੋਂ ਤੇਰੀ ਧੀ ਤੋਂ
ਮੁੱਖ ਮੋੜ ਲਿਆ ਈ ਚਾਵਾਂ।
ਮਾਂਏਂ ਨੀ ਮਾਂਏਂ
ਦੁੱਖਾਂ ਦੇ ਵਿੱਚ ਘਿਰੀ ਇਹ ਜਿੰਦ ਲਈ
ਅੱਜ ਕੋਈ ਨਾਂ ਕਰੇ ਦੁਆਵਾਂ।
ਤਾਹੀਂ ਪਰਗਟ ਡਰ ਜਿਹਾ ਲੱਗਦਾ
ਤੱਕ ਕੇ ਆਪਣਾ ਪਰਛਾਵਾਂ।
ਕੰਮੈਂਟ ਬਾਕਸ ਵਿੱਚ ” ਮਾਂ ਧੀ ਦੀ ਕਵਿਤਾ ” ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।