ਮੰਜਲਾਂ – ਖਵਾਰ ਹੋਈ ਜਿੰਦਗੀ ਦੀ ਦਾਸਤਾਂ | ਪਰਗਟ ਸਿੰਘ ਦੀ ਕਵਿਤਾ
ਮੰਜਲਾਂ
ਸਭ ਨੂੰ ਹਸਾਉਣ ਵਾਲਾ,
ਭੁੱਲ ਗਿਆ ਹੱਸਣਾ।
ਖੁਸ਼ੀਆਂ ਲਟਾਉਣ ਵਾਲਾ
ਖੁਸ਼ੀਆਂ ਤੋਂ ਸੱਖਣਾ।
ਰਾਹ ਸੀ ਜੋ ਦੱਸਦਾ,
ਕੁਰਾਹੇ ਆਪ ਪੈ ਗਿਆ।
ਧੋਬੀ ਦਾ ਜਿਓਂ ਕੁੱਤਾ,
ਘਰ ਘਾਟ ਦਾ ਨਾ ਰਹਿ ਗਿਆ।
ਲਾਈਆਂ ਸੀ ਸਮਾਧੀਆਂ,
ਤੇ ਮਾਲਾ ਵੀ ਸੀ ਫੇਰੀਆਂ।
ਰੱਬ ਅੱਗੇ ਕੀਤੀਆਂ,
ਦਵਾਵਾਂ ਵੀ ਬਥੇਰੀਆਂ।
ਧੋ ਧੋ ਕੇ ਥੱਕ ਗਇਆ,
ਮਨ ਵਾਲੀ ਕੰਬਲੀ।
ਕਈ ਜਨਮਾਂ ਦੀ,
ਹੋਵੇ ਮੈਲ ਜਿਵੇਂ ਚੰਬੜੀ।
ਹੋਇਆ ਨਾ ਸੀ ਸਾਫ,
ਮਨ ਕਾਲੇ ਦਾ ਹੀ ਕਾਲਾ ਸੀ।
ਤੇਲੀ ਦੇ ਬਲਦ ਵਾਂਗ
ਤੁਰਿਆ ਤਾਂ ਬਾਲ੍ਹਾ ਸੀ।
ਮੰਜਲਾਂ ਥਿਓਣ ਕਿਵੇਂ
ਓਥੇ ਦਾ ਹੀ ਓਥੇ ਸੀ।
ਜਿੱਥੋਂ ਸੁਭਾ ਚੱਲੇ,
ਸ਼ਾਮੀਂ ਓਥੇ ਹੀ ਖਲੋਤੇ ਸੀ।
ਕਿਹਨੂੰ ਕਿਵੇਂ ਦੱਸੀਏ,ਕਿ
ਕਿੰਨੀ ਕੁ ਔਕਾਤ ਹੈ।
ਈਰਖਾ ਦੀ ਅੱਗ ਮੱਚੀ
ਜਾਂਦੀ ਦਿਨ ਰਾਤ ਹੈ।
ਸਿਰ ਉੱਤੇ ਪੰਡਾਂ ਨੇ
ਵਿਕਾਰਾਂ ਦੀਆਂ ਭਾਰੀਆਂ।
ਬੜਾ ਜੋਰ ਲਾਇਆ,
ਏਹੇ ਜਾਣ੍ਹ ਨਾ ਉਤਾਰੀਆਂ।
ਬਿਨਾ ਕਿਸੇ ਗੁਣ ਤੋਂ
ਗੁਮਾਣ ਜੇਹਾ ਹੋ ਗਿਆ।
ਵਾਛਣਾ ਸਤਾਵੇ
ਪਰੇਸ਼ਾਨ ਜੇਹਾ ਹੋ ਗਿਆ।
ਹੋਈਆਂ ਨਾਂ ਕਬੂਲ,
ਬਹੁਤ ਮੰਗੀਆਂ ਦਵਾਵਾਂ ਮੈਂ।
ਕਿਤੇ ਵੀ ਨਾਂ ਢੋਈ ਮਿਲੇ,
ਕਿਹੜੇ ਦਰ ਜਾਵਾਂ ਮੈਂ।
ਪਰਗਟ ,ਚੱਲ ਤੂੰ,
ਭਰੋਸੇ ਕਰਤਾਰ ਦੇ।
ਖੌਰੇ ਕਦੋਂ ਨਿਗਾ ਓਹੋ
ਮਿਹਰ ਵਾਲੀ ਮਾਰ ਦੇ।
ਤੇਰਾ ਮੇਰਾ ਕੀਤਾ ਕੁਝ
ਹੋਣਾ ਨਾ ਪਿਆਰਿਆ।
ਓਦੋਂ ਸੋਭਾ ਮਿਲੂ,
ਜਦੋਂ ਰੱਬ ਨੇ ਸਵਾਰਿਆ।
ਕੰਮੈਂਟ ਬਾਕਸ ਵਿੱਚ ” ਮੰਜਲਾਂ – ਖਵਾਰ ਹੋਈ ਜਿੰਦਗੀ ਦੀ ਦਾਸਤਾਂ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
Bhut vadiyaa g