ਧੀਏ ਤੇਰੀ ਚੁੰਨੀ ਕਿਥੇ ਆ :- ਆਪਣੇ ਕਲਚਰ ਨੂੰ ਭੁੱਲਦੀ ਜਾ ਰਹੀ ਨਵੀਂ ਪੀੜ੍ਹੀ ਤੇ ਕਵਿਤਾ
ਧੀਏ ਤੇਰੀ ਚੁੰਨੀ ਕਿਥੇ ਆ

ਕਿਉਂ ਏਨੇ ਮੌਡਰਨ ਹੋ ਗਏ ਜੇ।
ਆਪਣੀ ਹੀ ਹੋਂਦ ਲਕੋ ਗਏ ਜੇ।
ਕਿਉਂ ਭੁਲਗੇ ਆਪਣੇ ਵਿਰਸੇ ਨੂੰ,
ਤੁਸੀਂ ਕਿਸ ਦੁਨੀਆ ਵਿੱਚ ਖੋਹ ਗਏ ਜੇ।
ਕਿਉਂ ਏਨੇ ਅੱਗੇ ਲੰਘ ਗਏ,
ਕਿ ਕਲਚਰ ਰਹਿ ਗਿਆ ਪਿੱਛੇ ਆ।
ਕਿਉ ਬਾਪੂ ਧੀ ਨੂੰ ਪੁੱਛਦਾ ਨਹੀਂ, ਧ
ਏ ਤੇਰੀ ਚੁੰਨੀ ਕਿੱਥੇ ਆ।
ਕਿਉਂ ਸ਼ਿੰਗਾਰ ਕਵਾਰੀਆਂ ਕਰਦੀਆਂ ਨੇ।
ਉਹ ਕਿਸੇ ਕੋਲੋਂ ਨਾ ਡਰਦੀਆਂ ਨੇ।
ਸਮਝਾਊ ਕਿਹੜਾ ਉਨ੍ਹਾਂ ਨੂੰ,
ਮਾਪਿਆਂ ਦੀਆਂ ਜ਼ਮੀਰਾਂ ਮਰਗੀਆਂ ਨੇ।
ਸਤਿਕਾਰ ਖੋਹ ਲਿਆ ਫੈਸ਼ਨ ਨੇ,
ਬੇਸ਼ਰਮੀ ਆ ਗਈ ਹਿੱਸੇ ਆ।
ਕਿਉਂ ਬਾਬਲ ਧੀ ਨੂੰ ਪੁਛਦਾ ਨਾਹੀਂ ,
ਧੀਏ ਤੇਰੀ ਚੁੰਨੀ ਕਿੱਥੇ ਆ।
ਹੁਣ ਅੰਗ ਪ੍ਰਦਰਸ਼ਨੀ ਹੁੰਦੀ ਏ।
ਨਾਂ ਸ਼ਰਮ ਕਿਸੇ ਨੂੰ ਆਉਂਦੀ ਏ।
ਕੁਝ ਹੱਥ ਅਕਲ ਨੂੰ ਮਾਰ ਧੀਏ,
ਮਾਂ-ਧੀ ਨੂੰ ਨਾ ਸਮਝਾਉਂਦੀ ਏ।
ਬੱਚਿਆਂ ਨੂੰ ਏਨੀ ਖੁੱਲ ਕਿਉਂ।
ਇਹ ਗਈ ਹਨੇਰੀ ਝੁੱਲ ਕਿਓਂ।
ਤੁਸੀਂ ਵਾਰਸ ਸੀਗੇ ਨਲਵੇ ਦੇ,
ਗਏ ਅਣਖ ਨਾਲ ਜੀਣਾ ਭੁੱਲ ਕਿਓਂ।
ਕਿਉਂ ਬੱਚਿਆਂ ਅੱਗੇ ਹਾਰ ਗਏ,
ਜੋ ਦੁਨੀਆ ਸਾਰੀ ਜਿੱਤੇ ਆ।
ਕਿਉਂ ਬਾਪੂ ਧੀ ਨੂੰ ਪੁੱਛਦਾ ਨਹੀਂ,
ਧੀਏ ਤੇਰੀ ਚੁੰਨੀ ਕਿੱਥੇ ਆ।
ਹੁਣ ਮੁੰਡੇ ਪੜ੍ਹਾਈਆਂ ਕਰਦੇ ਨਾਂ।
ਉਹੋ ਗੱਲ ਕਿਸੇ ਦੀ ਜ਼ਰਦੇ ਨਾਂ।
ਫ਼ੋਕੀ ਜ਼ਹੀ ਸ਼ਾਨ ਵਿਖਾਉਣ ਲਈ,
ਉਹ ਲੜਨੋਂ ਭੋਰਾ ਡਰਦੇ ਨਾਂ।
ਅੱਜ ਮੰਜ਼ਲ ਭੁੱਲ ਗਈ ਰਾਹੀਆਂ ਨੂੰ।
ਟੰਗ ਦਿੱਤਾ ਸਿ਼ਕੇ ਪੜ੍ਹਾਈਆਂ ਨੂੰ। ਪਏ
ਤੁਸੀਂ ਕਿਹੜੇ ਖਾਤੇ ਪਾਓਗੇ,
ਨਕਲਾਂ ਚ ਪੁਜੀਸ਼ਨਾਂ ਆਈਆਂ ਨੂੰ।
ਭੋਰਾ ਵੀ ਫਿਕਰ ਨਾ ਮਾਪਿਆਂ ਨੂੰ,
ਸਭ ਹੋਗਏ ਇੱਕੋ-ਮਿੱਕੇ ਆ।
ਕਿਉਂ ਬਾਬਲ ਧੀ ਨੂੰ ਪੁੱਛਦਾ ਨਹੀਂ,
ਧੀਏ ਤੇਰੀ ਚੁੰਨੀ ਕਿੱਥੇ ਆ।
ਅੱਜ ਅਣਖਾਂ ਹੋਈਆਂ ਨਿਲਾਮ ਦਿਸਨ।
ਤਾਂ ਹੀ ਐਸੇ ਪਰਨਾਮ ਦਿਸਨ।
ਭੁੱਲ ਗਏ ਗੁਰੂ ਦੇ ਮਾਰਗ ਨੂੰ,
ਤਾਹੀਂ ਅਣਖੀ ਲੋਕ ਗੁਲਾਮ ਦਿਸਨ।
ਪਰਗਟ ਸਿਆਂ ਅੱਜ ਦੀ ਪੀੜ੍ਹੀ ਨੇ,
ਮਰਯਾਦਾ ਟੰਗਤੀ ਛਿੱਕੇ ਆ।
ਕਿਉਂ ਬਾਬਲ ਧੀ ਨੂੰ ਪੁੱਛਦਾ ਨਹੀਂ,
ਧੀਏ ਤੇਰੀ ਚੁੰਨੀ ਕਿੱਥੇ ਆ।
ਪੜ੍ਹੋ :- ਦੇਸ਼ ਭਗਤੀ ਗੀਤ | ਇਹ ਸੋਹਣੇ-ਸੋਹਣੇ ਲਾਲ ਨੀ
ਕੰਮੈਂਟ ਬਾਕਸ ਵਿੱਚ ” ਧੀਏ ਤੇਰੀ ਚੁੰਨੀ ਕਿਥੇ ਆ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।