ਪੰਜਾਬੀ ਗੀਤ ਰੂਪ :- ਪਰਗਟ ਸਿੰਘ ਦਾ ਲਿਖਿਆ ਗੀਤ
ਪੰਜਾਬੀ ਗੀਤ ਰੂਪ
ਇਸ ਦਿਲ ਤੇ ਜਾਦੂ ਚਲ ਗਿਆ ਓਹ ਪਟਹੋਣੀ ਦਾ।
ਮੈਨੂੰ ਰੂਪ ਸ਼ੁਦਾਈ ਕਰ ਗਿਆ ਸੋਹਣਾ ਸੋਹਣੀ ਦਾ।
ਜਦ ਪਹਿਲੀ ਵਾਰ ਸੀ ਤੱਕਿਆ ਅਜਬ ਜਵਾਨੀ ਸੀ ।
ਓ ਚੁੰਨੀ ਦੰਦਾਂ ਨਾਲ ਚਿੱਥ ਹੱਸੀ ਮਰਜਾਣੀ ਸੀ।
ਓਨ੍ਹੇ ਦੱਬ ਕੇ ਅੱਖ ਸੰਕੇਤ ਦਿੱਤਾ ਅਣਹੋਣੀ ਦਾ।
ਮੈਨੂੰ ਰੂਪ ਸ਼ੁਦਾਈ ਕਰ ਗਿਆ ਸੋਹਣਾ ਸੋਹਣੀ ਦਾ।
ਓਹਦਾ ਪਤਲਾ ਸਰੋਂ ਜਿਹਾ ਲੱਕ ਕਈਆਂ ਦੇ ਲੱਕ ਤੋੜ ਗਿਆ ।
ਓਹਦੀ ਹਿੱਕ ਤੇ ਸੌਣ ਦਾ ਸੁਪਨਾ ਲਹੂ ਨਿਚੋੜ ਗਿਆ ।
ਓਹਦੀ ਅੱਖ ਸੁਨੇਹਾ ਦੇ ਗਈ ਮੌਤ ਪਰੌਹਣੀ ਦਾ ।
ਮੈਨੂੰ ਰੂਪ ਸ਼ੁਦਾਈ ਕਰ ਗਿਆ ਸੋਹਣਾ ਸੋਹਣੀ ਦਾ।
ਓਨ੍ਹੇ ਦਿਨੇ ਦਿਹਾੜੇ ਲੁੱਟਿਆ ਨਿਕਲ ਪ੍ਰਾਣ ਗਏ ।
ਓਦ੍ਹੇ ਚੱਖਕੇ ਬੁੱਲ੍ਹਾਂ ਦੀ ਲਾਲੀ ਦੇ ਕਈ ਜਾਣ ਗਏ ।
ਓਦ੍ਹਾ ਅੰਗ ਅੰਗ ਸਜਾ ਸੁਨਾਵੇ ਫਤਵੇ ਲਾਉਣੀ ਦਾ ।
ਸਾਨੂੰ ਰੂਪ ਸ਼ੁਦਾਈ ਕਰ ਗਿਆ ਸੋਹਣਾ ਸੋਹਣੀ ਦਾ।
ਜਦ ਸਮੇ ਨੇ ਕਰਵਟ ਬਦਲੀ ਤਾਂ ਹੀ ਯਾਦ ਆਇਆ ।
ਕੋਈ ਰੱਬ ਦੇ ਰਾਹ ਨੂੰ ਭੁੱਲ ਕੇ ਹੋ ਬਰਬਾਦ ਆਇਆ ।
ਨਾ ਨਖਰਾ ਅਦਾ ਨਾ ਰੂਪ ਰਿਹਾ ਮਨਮੋਹਣੀ ਦਾ।
ਮੈਨੂੰ ਰੂਪ ਸ਼ੁਦਾਈ ਕਰ ਗਿਆ ਸੋਹਣਾ ਸੋਹਣੀ ਦਾ।
ਅੱਜ ਵੇਖਣ ਤੋਂ ਡਰ ਲੱਗਦਾ ਕੱਲ ਦੀ ਕਵੀਨ ਸੀ ਓ ।
ਅੱਜ ਕੋਹਾਂ ਰੰਗਾਂ ਤੋਂ ਦੂਰ ਕੱਲ ਦੀ ਰੰਗੀਨ ਸੀ ਓ।
ਪਰਗਟ ਸਿਆਂ ਸਭ ਕੁਝ ਹਰ ਗਿਆ ਜਿੱਤਕੇ ਆਉਣੀ ਦਾ।
ਮੈਨੂੰ ਰੂਪ ਸ਼ੁਦਾਈ ਕਰ ਗਿਆ ਸੋਹਣਾ ਸੋਹਣੀ ਦਾ।
ਕੰਮੈਂਟ ਬਾਕਸ ਵਿੱਚ ” ਪੰਜਾਬੀ ਗੀਤ ਰੂਪ ” ਕਵਿਤਾ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਧੰਨਵਾਦ।