ਨਸ਼ਿਆਂ ਤੇ ਗੀਤ :- ਪਰਗਟ ਸਿੰਘ ਦਾ ਗੀਤ ਤੇਰੇ ਨਸ਼ੇ ਮੇਰੀ ਜਿੰਦਗੀ ਨੂੰ ਖਾ ਗਏ
ਨਸ਼ਿਆਂ ਤੇ ਗੀਤ

ਲਾਡਾਂ ਨਾਲ ਪਾਲੀ ਸੀ ਮੈਂ ਮਾਪਿਆ ਨੇ ਧੀ,
ਤੇਰੇ ਲੜ ਲੱਗੀ ਦਿਨ ਬੁਰੇ ਆ ਗਏ ।
ਛੱਡ ਦੇ ਨਸ਼ੇੜੀਆ ਵੇ ਨਸ਼ੇ ਕਰਨੇ,
ਤੇਰੇ ਨਸ਼ੇ ਮੇਰੀ ਜਿੰਦਗੀ ਨੂੰ ਖਾ ਗਏ ।
ਮਾਪਿਆਂ ਨੇ ਪੂਰੇ ਕੀਤੇ ਸਾਰੇ ਮੇਰੇ ਚਾ ਵੇ ।
ਮਾੜੇ ਸੀ ਨਸੀਬ, ਹੋਇਆ ਤੇਰੇ ਨਾ ਵਿਆਹ ਵੇ ।
ਮੜ੍ਹੀਆਂ ਦੇ ਦੀਵੇ ਵਾਂਗ ਰੋਲਤੀ ਜਵਾਨੀ ,
ਨਾਲੇ ਜਿੰਦਗੀ ਦੇ ਸਾਰੇ ਰੁਲ ਚਾ ਗਏ ।
ਛੱਡ ਦੇ ਨਸ਼ੇੜੀਆ ਵੇ ਨਸ਼ੇ ਕਰਨੇ,
ਤੇਰੇ ਨਸ਼ੇ ਮੇਰੀ ਜਿੰਦਗੀ ਨੂੰ ਖਾ ਗਏ।
ਕਰ ਕਰ ਨਸ਼ੇ ਜਾਵੇਂ ਚੰਦਰਿਆ ਸੁੱਕਦਾ ।
ਨਸ਼ੇ ਤੇਰੇ ਮੁੱਕਦੇ ਨਾ, ਆਟਾ ਜਾਵੇ ਮੁੱਕਦਾ ।
ਮਾਪਿਆਂ ਬਣਾਇਆ ਸੀ ਗਾ ਮੈਨੂੰ ਸਹਿਜ਼ਾਦੀ
ਤੇਰੇ ਨਸ਼ੇ ਮੈਨੂੰ ਮੰਗਤੀ ਬਨਾ ਗਏ ।
ਸ਼ੱਡਦੇ ਨਸ਼ੇੜੀਆ ਵੇ ਨਸ਼ੇ ਕਰਨੇ,
ਤੇਰੇ ਨਸ਼ੇ ਮੇਰੀ ਜਿੰਦਗੀ ਨੂੰ ਖਾ ਗਏ ।
ਕਰਦਾ ਨਸ਼ੇੜੀਆ ਤੂੰ ਨਿੱਤ ਦਾ ਕਲੇਸ਼ ਵੇ ।
ਵੱਸ ਤੇਰਾ ਚੱਲੇ ਤਾਂ ਤੂੰ ਮੈਨੂੰ ਆਵੇਂ ਵੇਚ ਵੇ।
ਚੋਰਾਂ ਨਾਲੋਂ ਵੱਧ ਡਰ ਤੇਰੇ ਕੋਲੋਂ ਲੱਗੇ,
ਇੰਜ ਜਾਪੇ ਜਿਵੇਂ ਸੁੱਕ ਮੇਰੇ ਸਾਹ ਗਏ ।
ਸ਼ੱਡਦੇ ਨਸ਼ੇੜੀਆ ਵੇ ਨਸ਼ੇ ਕਰਨੇ,
ਤੇਰੇ ਨਸ਼ੇ ਮੇਰੀ ਜਿੰਦਗੀ ਨੂੰ ਖਾ ਗਏ ।
ਕਈਆਂ ਦੇਆਂ ਘਰਾਂ ਨੂੰ ਹੈ ਨਸ਼ਿਆਂ ਉਜਾੜਿਆ ।
ਚੰਦਰੀ ਏ ਅੱਗ ਨੇੰ ਪੰਜਾਬ ਅੱਧਾ ਸਾੜਿਆ ।
ਪੁੱਛ ਲੈ ਬੰਡਾਲੇ ਵਾਲੇ ਪਰਗਟ ਤਾਈਂ,
ਕਿੰਨੇ ਘਰਾਂ ਵਿਚ ਮਾਤਮ ਨੇ ਛਾ ਗਏ ।
ਸ਼ੱਡਦੇ ਨਸ਼ੇੜੀਆ ਵੇ ਨਸ਼ੇ ਕਰਨੇ,
ਤੇਰੇ ਨਸ਼ੇ ਮੇਰੀ ਜਿੰਦਗੀ ਨੂੰ ਖਾ ਗਏ ।
ਪੜ੍ਹੋ :- ਮੰਜਲਾਂ – ਖਵਾਰ ਹੋਈ ਜਿੰਦਗੀ ਦੀ ਦਾਸਤਾਂ
ਕੰਮੈਂਟ ਬਾਕਸ ਵਿੱਚ ” ਨਸ਼ਿਆਂ ਤੇ ਗੀਤ ” ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
ਬਹੁਤ ਵਧੀਆ ਜੀ