Poem On Guru Nanak Dev Ji In Punjabi | ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਸਮਰਪਿਤ ਪਰਗਟ ਸਿੰਘ ਦੀ ਕਵਿਤਾ
Poem On Guru Nanak Dev Ji In Punjabi – ਤੁਸੀਂ ਪੜ੍ਹ ਰਹੇ ਹੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੇ ਕਵਿਤਾ :-
Poem On Guru Nanak Dev Ji
ਗੁਰੂ ਨਾਨਕ ਸਾਹਿਬ ਜੀ ਤੇ ਕਵਿਤਾ
ਰਾਏ ਭੋਏ ਦੀ ਤਲਵੰਡੀ।
ਘੁਲ੍ਹੀ ਹਵਾ ਚ ਸੁਗੰਧੀ।
ਚੰਨ ਚਮਕੇ ਘਨੇਰਾ।
ਜਾਪੇ ਰਾਤ ਚ ਸਵੇਰਾ।
ਚੱਲੇ ਹਵਾ ਚ ਸੰਗੀਤ।
ਕਾਇਨਾਤ ਗਾਵੇ ਗੀਤ।
ਫੁੱਲ ਖਿੜੇ ਨੇ ਘਨੇਰੇ।
ਮਹਿਤਾ ਕਾਲੂ ਜੀ ਦੇ ਵਿਹੜੇ।
ਦੀਨ ਦੁਨੀਆਂ ਦਾ ਵਾਲੀ ।
ਉਹ ਦੀ ਖੇਡ ਹੈ ਨਿਰਾਲੀ।
ਲੱਖਾਂ ਧਰਤ ਅਕਾਸ਼ ।
ਜਿਹਦੀ ਕਰਦੇ ਨੇ ਆਸ।
ਮਾਂ ਤ੍ਰਿਪਤਾ ਦੀ ਕੁੱਖੋਂ
ਓਦ੍ਹਾ ਹੋਇਆ ਪ੍ਰਕਾਸ਼।
ਉਹ ਪੀਰਾਂ ਦਾ ਹੈ ਪੀਰ।
ਭੈਣ ਨਾਨਕੀ ਦਾ ਵੀਰ।
ਓਹੀ ਅੱਲਾ ਉਹੀ ਰਾਮ।
ਉਹਦਾ ਨਾਨਕ ਹੈ ਨਾਮ।
ਓਹੋ ਹਿੰਦੂਆਂ ਦਾ ਗੁਰੂ,
ਇਸਲਾਮੀਆਂ ਦਾ ਪੀਰ।
ਜੋਗੀਆਂ ਦਾ ਮਹਾਂ ਜੋਗੀ,
ਉਹਨੂੰ ਝੁਕਦੇ ਫ਼ਕੀਰ।
ਓਹੋ ਪਾਂਧੇ ਨੂੰ ਪੜ੍ਹਾਵੇ।
ਓਹੋ ਪਾਂਡੇ ਨੂੰ ਸਿਖਾਵੇ।
ਮੋਦੀਖਾਨੇ ਵਿੱਚ ਬੈਠਾ
ਤੇਰਾ ਤੇਰਾ ਤੋਲੀ ਜਾਵੇ।
ਸਚਾ ਸਉਦਾ ਕਰਨੇ ਨੂੰ
ਜਦੋਂ ਪਿਤਾ ਜੀ ਘਲਾਵੇ।
ਬਾਬਾ ਸੱਚੇ-ਸੁੱਚੇ ਸਾਧੂਆਂ
ਨੂੰ ਲੰਗਰ ਛਕਾਵੇ।
ਬਾਬਾ ਮੱਝੀਆਂ ਨੂੰ ਚਾਰੇ।
ਕੌਡੇ ਜਹਿ ਕਈ ਤਾਰੇ।
ਓਹਦੀ ਮਿਹਰ ਦੀ ਨਜ਼ਰ,
ਕਰ ਦੇਂਦੀ ਵਾਰੇ ਨਿਆਰੇ।
ਠੱਗਾਂ ਤਾਈਂ ਸਮਝਾਵੇ।
ਸਚੇ ਸੱਜਨ ਬਣਾਵੇ।
ਮਾਣ ਵਲੀਆਂ ਦਾ ਤੋੜੇ,
ਪੰਜਾਂ ਪਰਬਤਾਂ ਨੂੰ ਲਾਵੇ।
ਛੱਡ ਭਾਗੋ ਦੇ ਮਹੱਲ,
ਕੁੱਲੀ ਲਾਲੋ ਦੀ ਚ ਬਹਿੰਦਾ।
ਉਹ ਨਿਮਾਣਿਆਂ-ਨਿਤਾਣਿਆਂ
ਨੂੰ,ਮਾਣ ਤਾਣ ਦੇਂਦਾ।
ਬਾਬਾ ਪਰਬਤਾਂ ਤੇ ਜਾਵੇ,
ਜਿੱਥੇ ਸਿੱਧ ਬੈਠੇ ਭਾਰੇ।
ਸਿੱਧ ਮੰਡਲੀ ਨੂੰ ਜਿੱਤੇ,
ਬਾਣ ਸ਼ਬਦਾਂ ਦੇ ਮਾਰੇ।
ਜਦੋਂ ਪੁਛਦੇ ਨੇਂ ਹਾਜੀ।
ਰੱਬ ਕਿਹਦੇ ਉੱਤੇ ਰਾਜ਼ੀ।
ਦੱਸੋ ਹਿੰਦੂ ਜਾਂ ਮੁਲਾਣੇ,
ਅੱਗੇ ਜਿੱਤਣਗੇ ਬਾਜ਼ੀ।
ਬਾਬਾ ਦੇਵੇ ਉਪਦੇਸ਼
ਸੁਣੋ ਸੱਚੀ ਗੱਲ ਹਾਜੀ।
ਸ਼ੁਭ ਅੰਬਲਾਂ ਦੀ ਜਿੱਤ
ਨਾ ਕੋਈ ਹਿੰਦੂ ਨਾ ਕੋਈ ਕਾਜੀ।
ਇੱਕ ਭਾਈ ਮਰਦਾਨਾ
ਦੂਜਾ ਸੰਧੂ ਜੱਟ ਬਾਲਾ।
ਮੇਰੇ ਸਤਿਗੁਰਾਂ ਨਾਲ਼,
ਏਹੇ ਸਾਥ ਨਿਰਾਲਾ।
ਕਈ ਕਰੋੜ ਬ੍ਰਹਿਮੰਡ
ਜੱਸ ਗਾਂਵਂਦੇ ਨੇ ਜੀਹਦਾ।
ਬੰਡਾਲੇ ਵਾਲਿ਼ਆਂ ਵੇ ਗਾ ਲੈ,
ਓਹਦਾ ਲਿਖਕੇ ਕਸੀਦਾ।
ਨਿਗਾਂ ਮਿਹਰ ਵਾਲੀ ਮਾਰ,
ਗੁਰੂ ਨਾਨਕ ਦਾਤਾਰ।
ਹੱਥ ਜੋੜ ਪਰਗਟ,
ਰਿਹਾ ਅਰਜ਼ਾਂ ਗੁਜ਼ਾਰ।
ਪੜ੍ਹੋ :- Sri Guru Nanak Dev Ji History | ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ
ਕੰਮੈਂਟ ਬਾਕਸ ਵਿੱਚ ” ਗੁਰੂ ਨਾਨਕ ਸਾਹਿਬ ਜੀ ਤੇ ਕਵਿਤਾ ” (Poem On Guru Nanak Dev Ji In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।