Baisakhi Poem In Punjabi | ਪਰਗਟ ਸਿੰਘ ਦੀ ਵਿਸਾਖੀ ਤੇ ਕਵਿਤਾ
Baisakhi Poem In Punjabi Language – ਪਰਗਟ ਸਿੰਘ ਦੀ ਲਿਖੀ ਵਿਸਾਖੀ ਤੇ ਕਵਿਤਾ
Baisakhi Poem In Punjabi
ਵਿਸਾਖੀ ਤੇ ਪੰਜਾਬੀ ਕਵਿਤਾ
ਆਈ ਵਿਸਾਖੀ ਆਈ ਵਿਸਾਖੀ ਲੈ ਕੇ ਖੁਸ਼ੀਆਂ ਖੇੜੇ।
ਸੁਨਹਿਰੀ ਰੰਗ ਦੀਆਂ ਹੋਈਆਂ ਕਣਕਾਂ ਵੇਖੋ ਚਾਰ ਚੁਫੇਰੇ।
ਵਿਸਾਖੀ ਵਾਲਾ ਮੇਲਾ ਵੇਖਣ ਆਓ ਰਲ ਮਿਲ ਜਾਈਏ।
ਮੇਲੇ ਦੇ ਵਿਚ ਭੰਗੜੇ ਪੈਂਦੇ ਰਲ ਮਿਲ ਭੰਗੜੇ ਪਾਈਏ।
ਮੁਟਿਆਰਾਂ ਗਿੱਧਾ ਪਾਂਵਂਦੀਆਂ , ਅੱਜ ਵੇਖੋ ਧਰਤ ਹਿਲਾਉਣ।
ਐਸੀਆਂ ਰੌਣਕਾਂ ਪਰਗਟ ਸਿੰਘਾ ਹੋਰ ਨਾਂ ਕਿਤੇ ਥਿਓਣ।
ਘੋਲ ਕਬੱਡੀ ਖਿੱਚ ਦਾ ਕੇਂਦਰ ਬਣੀ ਲੋਕਾਂ ਦੇ ਲਈ।
ਸਭ ਦੇ ਦਿਲ ਨੂੰ ਮੋਹਣ ਵਾਲ਼ੀਆਂ, ਖੇਡਾਂ ਹੋਰ ਵੀ ਕਈ।
ਕਈ ਤਰਾਂ ਦੇ ਪਕਵਾਨਾਂ ਵਾਲ਼ੀਆਂ, ਲੱਗੀਆਂ ਕਈ ਦੁਕਾਨਾਂ।
ਮੇਲੇ ਵਿਚ ਵਧਾਵਨ ਰੌਣਕਾਂ ਗੱਬਰੂ ਤੇ ਰਕਾਨਾਂ।
ਆਏ ਸਾਲ ਹੀ ਮੇਲੇ ਦੇ ਵਿਚ ਰੌਣਕ ਹੁੰਦੀ ਡਾਢੀ।
ਮੇਲਾ ਵੇਖਣ ਪਿਛੋਂ ਲੋਕੀਂ ਸ਼ੁਰੂ ਕਰਦੇ ਨੇ ਵਾਢੀ।
ਵਦੇਂ ਫੁੱਲੇਂ ਕਿਰਸਾਨਾਂ ਵੇ ਤੂੰ ਇਹੀ ਦੁਆ ਹੈ ਸਾਡੀ।
ਪਰਗਟ ,ਸੱਚਾ ਰੱਬ ਫਲ ਲਾਵੇ, ਮਿਹਨਤ ਕਿਰਸਾਨ ਦੀ ਡਾਢੀ।
ਪੜ੍ਹੋ :- ਜਲਿਆਂਵਾਲਾ ਬਾਗ ਤੇ ਕਵਿਤਾ | Jallianwala Bagh Poem In Punjabi
ਕੰਮੈਂਟ ਬਾਕਸ ਵਿੱਚ ” ਵਿਸਾਖੀ ਤੇ ਪੰਜਾਬੀ ਕਵਿਤਾ ” ( Baisakhi Poem In Punjabi Language ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।