Poem On Independence Day In Punjabi | ਆਜ਼ਾਦੀ ਦਿਵਸ ਤੇ ਕਵੀ ਪਰਗਟ ਸਿੰਘ ਦੀ ਕਵਿਤਾ
Poem On Independence Day In Punjabi
ਆਜ਼ਾਦੀ ਦਿਵਸ ਤੇ ਕਵਿਤਾ
ਮੇਰੇ ਸੋਹਣੇ ਦੇਸ਼ ਪੰਜਾਬ ਦੇ ਯੋਧੇ ਅਮਰ ਰਹਿਣ ਰੱਬਾ,
ਜਿਨ੍ਹਾਂ ਕਰਕੇ ਭਾਰਤ ਅੱਜ ਆਜ਼ਾਦੀ ਮਾਣ ਰਿਹਾ।
ਇਹ ਭਗਤ ਸਰਾਭੇ ਵਿੱਚ ਦਿਲਾਂ ਦੇ ਜਿਉਂਦੇ ਰਹਿਣ ਸਦਾ,
ਇਨ੍ਹਾਂ ਯੋਧਿਆਂ ਕਰਕੇ ਭਾਰਤ ਦੇਸ਼ ਮਹਾਨ ਰਿਹਾ।
ਮੇਰੇ ਸੋਹਣੇ ਦੇਸ਼ ਪੰਜਾਬ ਦੇ ਯੋਧੇ ਅਮਰ ਰਹਿਣ ਰੱਬਾ,
ਜਿਨ੍ਹਾਂ ਕਰਕੇ ਭਾਰਤ ਅੱਜ ਆਜ਼ਾਦੀ ਮਾਣ ਰਿਹਾ।
ਸਾਨੂੰ ਮਾਣ ਸ਼ਹੀਦਾ ਉਤੇ ਸਦਾ ਹੀ ਕਰਦੇ ਰਹਿਣਾ ਏ।
ਅਸੀਂ ਦੁਸ਼ਮਣ ਦੀ ਛਾਤੀ ਤੇ ਹਮੇਸ਼ਾਂ ਚੜਦੇ ਰਹਿਣਾ ਏ।
ਨਾ ਕਰਨੇ ਤੇ ਨਾ ਜਰਨੇ ਧੱਕੇ ਆਦਤ ਸਾਡੀ ਏ,
ਉਹ ਪੱਛੋਤਾਉਂਦਾ ਇਸ ਗੱਲ ਤੋਂ ਜਿਹੜਾ ਅਨਜਾਣ ਰਿਹਾ।
ਮੇਰੇ ਸੋਹਣੇ ਦੇਸ਼ ਪੰਜਾਬ ਦੇ ਯੋਧੇ ਅਮਰ ਰਹਿਣ ਰੱਬਾ,
ਜਿਨ੍ਹਾਂ ਕਰਕੇ ਭਾਰਤ ਅੱਜ ਆਜ਼ਾਦੀ ਮਾਣ ਰਿਹਾ।
ਅਸੀਂ ਹੱਕ ਸੱਚ ਦੀ ਖਾ ਕੇ ਰੱਬ ਦਾ ਸ਼ੁਕਰ ਮਨਾਈਦਾ।
ਕੋਈ ਬਣ ਕੇ ਆਏ ਨਿਮਾਣਾ ਉਹ ਨੂੰ ਗਲ਼ ਨਾਲ਼ ਲਾਈਦਾ।
ਅਸੀ ਅਨਖ ਦੇ ਵਿੱਚ ਜਿਊਦੇ ਅਨਖਾਂ ਦੇ ਲਈ ਮਰਦੇ ਹਾਂ,
ਅਨਖ ਬਚਾਉਣ ਲਈ ਸਾਡਾ ਭਾਵੇਂ ਹੁੰਦਾ ਘਾਣ ਰਿਹਾ।
ਮੇਰੇ ਸੋਹਣੇ ਦੇਸ਼ ਪੰਜਾਬ ਦੇ ਯੋਧੇ ਅਮਰ ਰਹਿਣ ਰੱਬਾ,
ਜਿਨ੍ਹਾਂ ਕਰਕੇ ਭਾਰਤ ਅੱਜ ਆਜ਼ਾਦੀ ਮਾਣ ਰਿਹਾ।
ਸਾਡੀ ਅੱਲ ਦੇਸ਼ ਰਖਵਾਲੇ, ਬਖ਼ਸ਼ਿਸ਼ ਬਾਜਾਂ ਵਾਲੇ ਦੀ।
ਪਰਵਾਹ ਅਸੀਂ ਨਹੀਂ ਕਰਦੇ ਤਖਤਾਂ ਤਾਜਾਂ ਵਾਲੇ ਦੀ।
ਚੰਗੇ ਮਾੜੇ ਸਮੇਂ ਚ ਚੜਦੀ ਕਲਾ ਚ ਰਹਿਨੇ ਆਂ,
ਬੰਡਾਲੇ ਵਾਲਾ ਪਰਗਟ ਸੱਚੀ ਗੱਲ ਵਖਿਆਨ ਰਿਹਾ।
ਮੇਰੇ ਸੋਹਣੇ ਦੇਸ਼ ਪੰਜਾਬ ਦੇ ਯੋਧੇ ਅਮਰ ਰਹਿਣ ਰੱਬਾ,
ਜਿਨ੍ਹਾਂ ਕਰਕੇ ਭਾਰਤ ਅੱਜ ਆਜ਼ਾਦੀ ਮਾਣ ਰਿਹਾ।
ਪੜ੍ਹੋ :- ਆਜ਼ਾਦੀ ਤੇ ਕਵਿਤਾ | ਆਜ਼ਾਦੀ ਕਿਵੇਂ ਮਿਲਦੀ ਹੈ ਕਵਿਤਾ
ਕੰਮੈਂਟ ਬਾਕਸ ਵਿੱਚ ” ਆਜ਼ਾਦੀ ਦਿਵਸ ਤੇ ਕਵਿਤਾ ” ( Poem On Independence Day In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।