ਰੱਖੀਂ ਗਰੀਬ ਦੀ ਲਾਜ :- ਸ੍ਰੀ ਗੁਰੂ ਰਾਮ ਦਾਸ ਜੀ ਤੇ ਕਵੀ ਪਰਗਟ ਸਿੰਘ ਦਾ ਗੀਤ
ਜਿੰਦਗੀ ‘ਚ ਹਰ ਇਨਸਾਨ ਚਾਹੁੰਦਾ ਹੈ ਕਿ ਉਹ ਇਕ ਸਫਲ ਇਨਸਾਨ ਬਣੇ। ਉਸ ਦਾ ਚਰਿੱਤਰ ਸਾਫ ਸੁਥਰਾ ਰਹੇ ਲੇਕਿਨ ਸੰਸਾਰ ਵਿੱਚ ਕੁਝ ਅਜਿਹੇ ਵਿਕਾਰ ਹਨ ਜੋ ਮਨੁੱਖ ਦੇ ਮਨ ਨੂੰ ਭਰਮਾਉਂਦੇ ਰਹਿੰਦੇ ਹਨ। ਜੋ ਇਨਸਾਨ ਇਹਨਾਂ ਵਿਕਾਰਾਂ ਤੇ ਜਿੱਤ ਪਾ ਗਿਆ ਉਹ ਕੁਝ ਵੀ ਹਾਸਿਲ ਕਰ ਸਕਦਾ ਹੈ। ਤੇ ਵਿਕਾਰਾਂ ਤੇ ਜਿੱਤ ਪ੍ਰਾਪਤ ਕਰਨ ਦਾ ਸਬ ਤੋਂ ਸੌਖਾ ਸਾਧਨ ਹੈ ਰੱਬ ਦਾ ਨਾਮ ਲੈਣਾ। ਅਜਿਹੀ ਹੀ ਭਾਵਨਾ ਨੂੰ ਕਵੀ ਦਰਸਾ ਰਿਹਾ ਹੈ ਇਸ ” ਰੱਖੀਂ ਗਰੀਬ ਦੀ ਲਾਜ ” ਵਿੱਚ :-
ਰੱਖੀਂ ਗਰੀਬ ਦੀ ਲਾਜ
ਧੰਨ ਗੁਰੂ ਰਾਮ ਦਾਸ ਰੱਖੀਂ ਗਰੀਬ ਦੀ ਲਾਜ
ਕਰੀਂ ਨਾ ਕਿਸੇ ਦਾ ਮਥਾਜ।
ਸਤਿਗੁਰ ਤੇਰੀ ਕਿਰਪਾ ਦੇ ਨਾਲ ਹੋਵਣ ਮੇਰੇ ਕਾਜ,
ਧੰਨ ਗੁਰੂ ਰਾਮ ਦਾਸ ਰੱਖੀਂ ਗਰੀਬ ਦੀ ਲਾਜ
ਕਰੀਂ ਨਾ ਕਿਸੇ ਦਾ ਮਥਾਜ।
ਜਿਹੜੇ ਹਾਲ ਵਿਚ ਰੱਖੇਂ ਦਾਤਾ ਤੇਰਾ ਸ਼ੁਕਰ ਮਨਾਵਾਂ,
ਕਰੀਂ ਮੇਹਰ ਤੂੰ ਸੁਪਨੇ ਵਿੱਚ ਵੀ ਦੂਜੇ ਦਰ ਨਾ ਜਾਵਾਂ,
ਨੇੜੇ ਹੋ ਕੇ ਸੁਣੋ ਬੇਨਤੀ ਗੁਰੂ ਗਰੀਬ ਨਿਵਾਜ,
ਧੰਨ ਗੁਰੂ ਰਾਮ ਦਾਸ ਰੱਖੀਂ ਗਰੀਬ ਦੀ ਲਾਜ
ਕਰੀਂ ਨਾ ਕਿਸੇ ਦਾ ਮਥਾਜ।
ਤੇਰੀ ਕੁਦਰਤ ਅੱਗੇ ਝੁਕਦਾ ਸੀਸ ਰਹੇ ਇਹ ਮੇਰਾ,
ਦਾਤਾ ਜੀ ਇਸ ਸਰ ਤੇ ਟਿਕਿਆ ਹੱਥ ਰਹੇ ਇਹ ਤੇਰਾ,
ਤੇਰੀ ਰਹਿਮਤ ਵਾਲਾ ਮੇਰੇ ਸਿਰ ਤੇ ਹੋਵੇ ਤਾਜ,
ਧੰਨ ਗੁਰੂ ਰਾਮ ਦਾਸ ਰੱਖੀਂ ਗਰੀਬ ਦੀ ਲਾਜ
ਕਰੀਂ ਨਾ ਕਿਸੇ ਦਾ ਮਥਾਜ।
ਅੰਮ੍ਰਿਤ ਵੇਲਾ ਅੰਮ੍ਰਿਤ ਬਾਣੀ ਝੋਲੀ ਦੇ ਵਿੱਚ ਪਾਵੋ,
ਮਹਾਂ ਬਲੀ ਬਲਵਾਨ ਵਿਕਾਰਾਂ ਤੋਂ ਸਤਿਗੁਰੂ ਬਚਾਵੋ,
ਭਵ ਸਾਗਰ ਨੂੰ ਤਰ ਨਹੀਂ ਹੋਣਾ ਤੇਰੀ ਕਿਰਪਾ ਬਾਜ,
ਧੰਨ ਗੁਰੂ ਰਾਮ ਦਾਸ ਰੱਖੀਂ ਗਰੀਬ ਦੀ ਲਾਜ
ਕਰੀਂ ਨਾ ਕਿਸੇ ਦਾ ਮਥਾਜ।
ਪੰਡ ਵਿਕਾਰਾਂ ਵਾਲੀ ਏ ਪ੍ਰਗਟ ਦੇ ਸਿਰ ਤੇ ਭਾਰੀ,
ਹਾਰਦਾ ਜਾਏ ਬੰਡਾਲੇ ਵਾਲਾ ਕਿਰਪਾ ਕਰ ਬਨਵਾਰੀ,
ਬੇ ਗੁਣਿਆਂ ਦੀ ਝੋਲੀ ਦੇ ਵਿੱਚ ਪਾ ਦਿਉ ਗੁਣ ਮਹਾਰਾਜ,
ਧੰਨ ਗੁਰੂ ਰਾਮ ਦਾਸ ਰੱਖੀਂ ਗਰੀਬ ਦੀ ਲਾਜ
ਕਰੀਂ ਨਾ ਕਿਸੇ ਦਾ ਮਥਾਜ।
ਕੰਮੈਂਟ ਬਾਕਸ ਵਿੱਚ ” ਰੱਖੀਂ ਗਰੀਬ ਦੀ ਲਾਜ “ਗੀਤ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।
ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਹੋਰ ਰੰਗ ਭਾਗ ਲਾਵਣ ਵੀਰ ਜੀ🙏